- 2° C 'ਚ ਪੂਲ ਅੰਦਰ ਵਿਖਾਈ ਦਿੱਤੀ ਸਾਰਾ ਅਲੀ ਖ਼ਾਨ, ਕਸ਼ਮੀਰ 'ਚ ਛੁੱਟੀਆਂ ਦਾ ਲੈ ਰਹੀ ਮਜ਼ਾ
- 2° C 'ਚ ਪੂਲ ਅੰਦਰ ਵਿਖਾਈ ਦਿੱਤੀ ਸਾਰਾ ਅਲੀ ਖ਼ਾਨ, ਕਸ਼ਮੀਰ 'ਚ ਛੁੱਟੀਆਂ ਦਾ ਲੈ ਰਹੀ ਮਜ਼ਾ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਾਰਾ ਅਲੀ ਖ਼ਾਨ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ। ਮੌਜੂਦਾ ਸਮੇਂ ਵਿੱਚ ਸਾਰਾ ਆਪਣੇ ਭਰਾ ਇਬ੍ਰਾਹਿਮ ਤੇ ਦੋਸਤਾਂ ਨਾਲ ਕਸ਼ਮੀਰ ਦੀ ਬਰਫੀਲੀ ਵਾਦੀਆਂ 'ਚ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਸਾਰਾ ਨੇ ਕਸ਼ਮੀਰ ਤੋਂ ਆਪਣੀਆਂ ਨਵੀਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਉਹ ਕੜਾਕੇ ਦੀ ਠੰਢ ਵਿੱਚ ਪੂਲ ਵਿੱਚ ਵਿਖਾਈ ਦੇ ਰਹੀ ਹੈ।

ਸਾਰਾ ਨੇ ਆਪਣੀ ਇੰਸਟਾ ਸਟੋਰੀ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਸ ਨੇ ਪਿੰਕ ਬਿਕਨੀ ਪਾਈ ਹੋਈ ਹੈ। ਉਹ ਕੜਾਕੇ ਦੀ ਠੰਢ ਦੇ ਬਾਵਜੂਦ ਪੂਲ 'ਚ ਤੈਰਤੀ ਹੋਈ ਵਿਖਾਈ ਦੇ ਰਹੀ ਹੈ। ਇਹ ਵੀਡੀਓ ਕਸ਼ਮੀਰ ਦੇ ਗੁਲਮਾਰਗ ਦੀ ਵਾਦੀਆਂ ਦਾ ਹੈ। ਇਸ ਵੀਡੀਓ ਵਿੱਚ ਇੰਸਟਾ ਸਟੋਰੀ ਦੇ ਹੇਠ ਸਾਰਾ ਨੇ ਤਾਪਮਾਨ ਵੀ ਸ਼ੋਅ ਕੀਤਾ ਹੈ। ਇਸ ਵੀਡੀਓ ਵਿੱਚ ਸਾਰਾ ਨੇ ਕੈਪਸ਼ਨ ਦਿੱਤਾ ਮੰਨਡੇਅ ਮੋਟੀਵੇਸ਼, ਸਾਰਾ ਨੇ ਹੈ ਕਿ ਉਹ ਮਾਈਨਸ 2.0 ਤਾਪਮਾਨ ਵਿੱਚ ਪਾਣੀ ਦਾ ਮਜ਼ਾ ਲੈ ਰਹੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਭਰਾ ਅਤੇ ਦੋਸਤਾਂ ਨਾਲ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਇਸ 'ਚ ਉਸ ਦਾ ਭਰਾ ਇਬ੍ਰਾਹਿਮ ਅਤੇ ਉਸ ਦੇ ਕੁਝ ਦੋਸਤ ਵੀ ਨਜ਼ਰ ਆ ਰਹੇ ਸਨ। ਇਸ ਦੌਰਾਨ ਉਹ ਸਾਰੇ ਕਸ਼ਮੀਰ 'ਚ ਬਰਫ਼ਬਾਰੀ ਦਾ ਮਜ਼ਾ ਲੈਂਦੇ ਹੋਏ ਨਜ਼ਰ ਆਏ।
image From instagram
ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਅਮਿਤਾਭ ਦਿਆਲ ਦਾ ਹੋਇਆ ਦੇਹਾਂਤ, ਫ਼ਿਲਮ ਕਗਾਰ ਤੋਂ ਹੋਏ ਸੀ ਮਸ਼ਹੂਰ
ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਸਾਰਾ ਨੇ ਕੈਪਸ਼ਨ 'ਚ ਲਿਖਿਆ, ' ਜਿਥੇ ਭਰਾ ਹੈ ਉਥੇ ਹੀ ਘਰ ਹੈ'। ਤਸਵੀਰਾਂ 'ਚ ਭੈਣ-ਭਰਾ ਦੇ ਆਪਸੀ ਪਿਆਰ ਤੇ ਕੇਅਰ ਨੂੰ ਦਰਸਾਉਂਦੀ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤੀ ਹੈ। ਫੈਨਜ਼ ਕੁਮੈਂਟਸ ਲਿਖ ਕੇ ਆਪਣੀ ਪ੍ਰਤੀਕਰਮ ਦਿੱਤਾ ਹੈ। ਸਾਰਾ ਦੀਆਂ ਇਨ੍ਹਾਂ ਪੋਸਟਾਂ ਨੂੰ ਲੱਖਾਂ ਲੋਕਾਂ ਨੇ ਪਸੰਦ ਕੀਤਾ ਹੈ।
ਦੱਸ ਦਈਏ ਕਿ ਸਾਰਾ ਦੀ ਪਿਛਲੀ ਫ਼ਿਲਮ ਅਤਰੰਗੀ ਰੇ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਜਲਦ ਹੀ ਸਾਰਾ ਵਿੱਕੀ ਕੌਸ਼ਲ ਦੇ ਨਾਲ ਆਪਣੀ ਅਗਲੀ ਫ਼ਿਲਮ ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
