ਪਹਾੜੀ ਵਾਦੀਆਂ ਨੂੰ ਯਾਦ ਕਰ ਸਾਰਾ ਅਲੀ ਖ਼ਾਨ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
ਪਹਾੜੀ ਵਾਦੀਆਂ ਨੂੰ ਯਾਦ ਕਰ ਸਾਰਾ ਅਲੀ ਖ਼ਾਨ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਪਹਾੜੀ ਵਾਦੀਆਂ ਨੂੰ ਯਾਦ ਕਰਦੇ ਹੋਏ ਸਾਰਾ ਅਲੀ ਖ਼ਾਨ ਨੇ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
image From instagram
ਸਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਬਹੁਤ ਹੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਪਹਾੜੀ ਵਾਦੀਆਂ ਦਾ ਮਜ਼ਾ ਲੈਂਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਸਾਰਾ ਬਹੁਤ ਸਟਾਈਲਿਸ਼ ਨਜ਼ਰ ਆ ਰਹੀ ਹੈ।
View this post on Instagram
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਾਰਾ ਨੇ ਲਿਖਿਆ, " ਮੈਂ ਪਹਾੜਾਂ ਨੂੰ ਬਹੁਤ ਮਿਸ ਕਰ ਰਹੀ ਹਾਂ?, ਖ਼ਾਸ ਕਰ ਸਨ ਕਿਸ ਨੂੰ?। " #throwback
ਇਹ ਤਸਵੀਰਾਂ ਬਹੁਤ ਸੋਹਣੀਆਂ ਹਨ, ਇਨ੍ਹਾਂ ਚੋਂ ਇੱਕ ਤਸਵੀਰ ਵਿੱਚ ਸਾਰਾ ਇੱਕ ਨਦੀ ਕਿਨਾਰੇ ਨਿੱਕੀ ਜਿਹੀ ਪਹਾੜੀ 'ਤੇ ਬੈਠ ਕੇ ਧਿਆਨ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਅਤੇ ਇੱਕ ਤਸਵੀਰ ਦੇ ਵਿੱਚ ਉਹ ਕਿਸ਼ਤੀ 'ਚ ਬੈਠ ਕੇ ਧੂਪ ਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣ ਰਹੀ ਹੈ। ਸਾਰਾ ਨੇ ਲੋਕਲ ਦੁਕਾਨਦਾਰਾਂ ਤੇ ਸਥਾਨਕ ਲੋਕਾਂ ਨਾਲ ਵੀ ਤਸਵੀਰਾਂ ਖਿਚਵਾਈਆਂ ਹਨ। ਦੱਸ ਦਈਏ ਕਿ ਸਾਰਾ ਦੀਆਂ ਇਹ ਤਸਵੀਰਾਂ ਪਹਿਲਗਾਂਵ ਦੀਆਂ ਹਨ।
image From instagram
ਸਾਰਾ ਦੀ ਇਸ ਪੋਸਟ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਫੈਨਜ਼ ਤੋਂ ਲੈ ਕੇ ਕਈ ਬਾਲੀਵੁੱਡ ਸੈਲੇਬਸ ਵੀ ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਸਾਰਾ ਤੁਸੀਂ ਇਨ੍ਹਾਂ ਤਸਵੀਰਾਂ ਵਿੱਚ ਬਹੁਤ ਸਟਾਈਲਿਸ਼ ਤੇ ਸਟਨਿੰਗ ਲੱਗ ਰਹੀ ਹੋ। ਕਿਸੇ ਨੇ ਲਿਖਿਆ ਤੁਸੀਂ ਬਹੁਤ ਪਿਆਰੀ ਲੱਗ ਰਹੀ ਹੋ ਅਤੇ ਕੁਝ ਯੂਜ਼ਰਸ ਨੇ ਸਾਰਾ ਲਈ ਹਾਰਟ ਈਮੋਜ਼ੀ ਬਣਾਏ ਹਨ।
image From instagram
ਹੋਰ ਪੜ੍ਹੋ : ਜਾਣੋ ਕਿਉਂ ਦਿਵਿਆਂਗ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਨੇ ਪੰਜਾਬ ਸਰਕਾਰ 'ਤੇ ਕੱਢੀ ਭੜਾਸ
ਜੇਕਰ ਸਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਿਤਾ ਸੈਫ਼ ਅਲੀ ਖ਼ਾਨ ਵਾਂਗ ਸਾਰਾ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਸਾਰਾ ਹੁਣ ਤੱਕ ਕੇਦਾਰਨਾਥ, ਸਿੰਬਾ, ਲਵ ਆਜ ਕੱਲ, ਦਿ ਇਮੌਰਟਲ ਅਸ਼ਵਥਾਮਾਂ ਵਰਗੀਆਂ ਕਈ ਫ਼ਿਲਮਾਂ ਵਿੱਚ ਆਪਣੀ ਐਕਟਿੰਗ ਦਾ ਲੋਹਾ ਮੰਨਵਾ ਚੁੱਕੀ ਹੈ। ਹਾਲ ਹੀ ਵਿੱਚ ਅਕਸ਼ੈ ਕੁਮਾਰ ਤੇ ਸਾਊਥ ਦੇ ਹੀਰੋ ਧਨੁਸ਼ ਦੇ ਨਾਲ ਸਾਰਾ ਦੀ ਫ਼ਿਲਮ ਅਤਰੰਗੀ ਰੇ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
