ਸਰਦੂਲ ਸਿਕੰਦਰ ਦੀ ਆਖਰੀ ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼, ਫ਼ਿਲਮ ਦਾ ਨਵਾਂ ਪੋਸਟਰ ਆਇਆ ਸਾਹਮਣੇ
ਸਰਦੂਲ ਸਿਕੰਦਰ ਦੀ ਆਖਰੀ ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼, ਫ਼ਿਲਮ ਦਾ ਨਵਾਂ ਪੋਸਟਰ ਆਇਆ ਸਾਹਮਣੇ
ਹਰਭਜਨ ਮਾਨ (Harbhajan Mann) ਏਨੀਂ ਦਿਨੀਂ ਆਪਣੀ ਫ਼ਿਲਮ ‘ਪੀ.ਆਰ.’ (PR) ਨੂੰ ਲੈ ਕੇ ਕਾਫੀ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ 13 ਮਈ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਦਾ ਇੱਕ ਪੋਸਟਰ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਜਿਸ ‘ਚ ਸਰਦੂਲ ਸਿਕੰਦਰ (Sardool Sikander ) ਵੀ ਨਜ਼ਰ ਆ ਰਹੇ ਹਨ ।ਸਰਦੂਲ ਸਿਕੰਦਰ ਦੀ ਇਹ ਆਖਰੀ ਫ਼ਿਲਮ ਹੈ।ਸਰਦੂਲ ਸਿਕੰਦਰ ਦਾ ਬੇਟਾ ਵੀ ਆਪਣੇ ਪਿਤਾ ਦੀ ਇਸ ਆਖਰੀ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਅਤੇ ਉਸ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕੀਤਾ ਹੈ ।ਉਸ ਨੇ ਲਿਖਿਆ ਕਿ ਅੱਜ ਉਹ ਦੁਖੀ ਵੀ ਹੈ ਅਤੇ ਬਹੁਤ ਖੁਸ਼ ਵੀ ਹੈ, ਕਿਉਂਕਿ ਇਹ ਉਸ ਦੇ ਪਿਤਾ ਦਾ ਡਰੀਮ ਪ੍ਰੋਜੈਕਟ ਸੀ।
image From alaap sikander instagram
ਹੋਰ ਪੜ੍ਹੋ : ਹਰਭਜਨ ਮਾਨ ਨੇ ਸਾਂਝਾ ਕੀਤਾ 1989 ਦਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਹਰਭਜਨ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਨਵੀਂ ਫ਼ਿਲਮ “ ਪੀ ਆਰ “ 13 ਮਈ 2022 ਨੂੰ ਦੁਨੀਆਂ ਭਰ ਦੇ ਸਿਨਮਾਂ ਘਰਾਂ ‘ਚ ਰਿਲੀਜ਼ ਹੋਵੇਗੀ ਤੁਹਾਡੀ ਸਭ ਦੀ ਅਤੇ ਮੇਰੀ ਬੜੀ ਦੇਰ ਤੋਂ ਰੀਝ ਸੀ ਕਿ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੀ ਅਤੇ ਮੈਂ ਦੁਬਾਰਾ ਕੋਈ ਫਿਲਮ ਇਕੱਠੇ ਕਰੀਏ। ਸਾਡੀਆਂ ਪਹਿਲੀਆਂ ਪੰਜ ਫ਼ਿਲਮਾਂ “ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ, ਦਿਲ ਆਪਣਾ ਪੰਜਾਬੀ, ਮਿੱਟੀ ਵਾਜਾਂ ਮਾਰਦੀ ਤੇ ਮੇਰਾ ਪਿੰਡ ਮਾਈ ਹੋਮ” ਤੁਹਾਡੇ ਦਿਲਾਂ ਵਿੱਚ, ਤੁਹਾਡੇ ਘਰਾਂ ਵਿੱਚ ਖਾਸ ਜਗਾਹ ਬਣਾ ਚੁੱਕੀਆਂ ਨੇ।

ਆਸ ਹੈ ਪਹਿਲੀਆਂ ਫ਼ਿਲਮਾਂ ਵਾਂਗ ਸਾਡੀ ਇਸ ਜੋੜੀ ਦੀ ਨਵੀਂ ਫ਼ਿਲਮ “ ਪੀ ਆਰ “ ਨੂੰ ਵੀ ਬੇਸ਼ੁਮਾਰ ਪਿਆਰ ਦੇਵੋਂਗੇ ।ਇਸ ਪੋਸਟ ਨੂੰ ਹਰਭਜਨ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਸਰਦੂਲ ਸਿਕੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ੳੁੱਥੇ ਹੀ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ । ਇਸ ਤੋਂ ਪਹਿਲਾਂ ੮੦-੯੦ ਦੇ ਦਹਾਕੇ ‘ਚ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
