ਇਸ ਨਾਮੀ ਬਾਲੀਵੁੱਡ ਗਾਇਕ ਦਾ ਵੀ ਹੋਇਆ ਵਿਆਹ, ਦੇਖੋ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ

written by Lajwinder kaur | August 11, 2022

Arjun Kanungo ties knot with Carla Dennis: ਮਨੋਰੰਜਨ ਜਗਤ ਤੋਂ ਇੱਕ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ। ਇੱਕ ਹੋਰ ਨਾਮੀ ਗਾਇਕ ਵਿਆਹ ਦੇ ਬੰਧਨ 'ਚ ਬੱਝ ਗਏ ਨੇ। ਜੀ ਹਾਂ ਪ੍ਰਸਿੱਧ ਨਾਮੀ ਗਾਇਕ ਅਰਜੁਨ ਕਾਨੂੰਗੋ ਨੇ ਪ੍ਰੇਮਿਕਾ ਕਾਰਲਾ ਡੇਨਿਸ ਨਾਲ ਵਿਆਹ ਕਰਵਾ ਲਿਆ ਹੈ। ਦੋਹਾਂ ਦੇ ਵਿਆਹ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਸੀ ਅਤੇ ਹੁਣ ਆਖਿਰਕਾਰ ਦੋਵੇਂ ਪਤੀ-ਪਤਨੀ ਬਣ ਗਏ ਹਨ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

inside image of arjun kanuno image source Instagram

ਹੋਰ ਪੜ੍ਹੋ : Raksha Bandhan: ਇਸ ਸਪੈਸ਼ਲ ਫੈਨ ਨੂੰ ਮਿਲ ਕੇ ਭਾਵੁਕ ਹੋਏ ਅਕਸ਼ੈ ਕੁਮਾਰ, ਜੱਫੀ ਪਾ ਕੇ ਕੀਤੀ ਹੌਸਲਾ ਅਫ਼ਜ਼ਾਈ, ਦੇਖੋ ਵੀਡੀਓ

Arjun Kanungo ties knot with Carla Dennis [See pictures] Image Source: Twitter
ਤਸਵੀਰਾਂ ਚ ਦੇਖ ਸਕਦੇ ਹੋ ਅਰਜੁਨ ਨੇ ਜਿੱਥੇ ਚਿੱਟੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ, ਉਥੇ ਕਾਰਲਾ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਵੀਡੀਓ 'ਚ ਤੁਸੀਂ ਦੋਹਾਂ ਨੂੰ ਫੇਰੇ ਲੈਂਦੇ ਹੋਏ ਦੇਖੋਂਗੇ ਅਤੇ ਇਸ ਦੌਰਾਨ ਉਨ੍ਹਾਂ ਦੇ ਚਿਹਰਿਆਂ 'ਤੇ ਵਿਆਹ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ। ਦੋਵੇਂ ਇਕੱਠੇ ਕਾਫੀ ਕਿਊਟ ਲੱਗ ਰਹੇ ਹਨ। ਇਸ ਦੌਰਾਨ ਕਾਰਲਾ ਦੇ ਗਲੇ 'ਚ ਮੰਗਲਸੂਤਰ ਵੀ ਨਜ਼ਰ ਆ ਰਿਹਾ ਹੈ। ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਨਵੇਂ ਵਿਆਹ ਜੋੜੇ ਨੂੰ ਵਧਾਈਆਂ ਦੇ ਰਹੇ ਹਨ।

Arjun Kanungo ties knot with Carla Dennis [See pictures] Image Source: Twitter
ਤੁਹਾਨੂੰ ਦੱਸ ਦੇਈਏ ਕਿ ਅਰਜੁਨ ਅਤੇ ਕਾਰਲਾ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ, ਇੰਨਾ ਹੀ ਨਹੀਂ ਦੋਵੇਂ ਲਿਵ-ਇਨ ਵਿੱਚ ਰਹਿੰਦੇ ਸਨ। ਸਾਲ 2020 'ਚ ਅਰਜੁਨ ਨੇ ਕਾਰਲਾ ਨੂੰ ਪ੍ਰਪੋਜ਼ ਕੀਤਾ ਅਤੇ 2 ਸਾਲ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।

You may also like