ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਭਾਈ ਅਮਰਜੀਤ ਸਿੰਘ ਜੀ ਪਟਿਆਲਾ ਵਾਲਿਆਂ ਦੀ ਆਵਾਜ਼ 'ਚ ਸਰਵਣ ਕਰੋ ਨਾਮ ਸਿਮਰਨ ਦੀ ਮਹਿਮਾ ਕਰਦਾ ਇਹ ਸ਼ਬਦ

Written by  Shaminder   |  February 15th 2020 12:07 PM  |  Updated: February 15th 2020 12:07 PM

ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਭਾਈ ਅਮਰਜੀਤ ਸਿੰਘ ਜੀ ਪਟਿਆਲਾ ਵਾਲਿਆਂ ਦੀ ਆਵਾਜ਼ 'ਚ ਸਰਵਣ ਕਰੋ ਨਾਮ ਸਿਮਰਨ ਦੀ ਮਹਿਮਾ ਕਰਦਾ ਇਹ ਸ਼ਬਦ

ਭਾਈ ਅਮਰਜੀਤ ਸਿੰਘ ਦੀ ਆਵਾਜ਼ 'ਚ ਨਵਾਂ ਸ਼ਬਦ 'ਜਿਥੈ ਨਾਮੁ ਜਪੀਐ ਪ੍ਰਭ ਪਿਆਰੇ' ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ । ਇਸ ਸ਼ਬਦ 'ਚ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਗੱਲ ਕੀਤੀ ਗਈ ਹੈ । ਇਸ ਦੇ ਨਾਲ ਹੀ ਮਨੁੱਖੀ ਜਾਮੇ ਨੂੰ ਵਿਅਰਥ ਗੁਆਉੁਣ ਵਾਲਿਆਂ ਨੂੰ ਵੀ ਤਾਕੀਦ ਕੀਤੀ ਗਈ ਹੈ ਕਿ ਇਹ ਜਨਮ ਅਮੋਲਕ ਹੈ ਅਤੇ ਹੀਰੇ ਵਰਗੇ ਇਸ ਜਨਮ ਨੂੰ ਵਧੀਆ ਖਾਣਿਆਂ ਅਤੇ ਭੋਗਾਂ 'ਚ ਗੁਆ ਕੇ ਸਮਾਂ ਨਾ ਗਵਾਓ ਅਤੇ ਉਸ ਮਾਲਕ ਦੀ ਬੰਦਗੀ 'ਚ ਸਮਾਂ ਬਤੀਤ ਕਰਨਾ ਚਾਹੀਦਾ ਹੈ ।

ਹੋਰ ਵੇਖੋ:ਪੀਟੀਸੀ ਰਿਕਾਰਡਜ਼ ਵੱਲੋਂ ਭਾਈ ਅਮਰਜੀਤ ਸਿੰਘ ਜੀ ਦੀ ਆਵਾਜ਼ ‘ਚ ਧਾਰਮਿਕ ਸ਼ਬਦ ‘ਸੁਣਿ ਬਾਵਰੇ’ ਰਿਲੀਜ਼

ਰਾਗੀ ਭਾਈ ਅਮਰਜੀਤ ਸਿੰਘ ਜੀ ਅਤੇ ਸਾਥੀਆਂ ਵੱਲੋਂ ਗਾਏ ਇਸ ਰਸਭਿੰਨੇ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ ਅਤੇ ਸ਼ਬਦ ਨੂੰ ਮਿਊਜ਼ਿਕ ਦਿੱਤਾ ਹੈ ਮੋਹਕਮ ਸਿੰਘ ਲੁਧਿਆਣਾ ਵਾਲਿਆਂ ਨੇ ।ਸੁਖਮਣੀ ਰਿਕਾਰਡਜ਼ ਵੱਲੋਂ ਸ਼ਬਦ ਦਾ ਆਡੀਓ ਤਿਆਰ ਕੀਤਾ ਗਿਆ ਹੈ ।

Bhai Amarjit singh ji Bhai Amarjit singh ji

ਇਸ ਤੋਂ ਪਹਿਲਾਂ ਵੀ ਪੀਟੀਸੀ ਰਿਕਾਰਡਜ਼ ਵੱਲੋਂ ਨਾਨਕ ਨਾਮ ਲੇਵਾ ਸੰਗਤਾਂ ਲਈ ਕਈ ਸ਼ਬਦ ਰਿਲੀਜ਼ ਕੀਤੇ ਗਏ ਹਨ।ਜਿਨ੍ਹਾਂ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ 'ਤੇ ਪੀਟੀਸੀ ਰਿਕਾਰਡਜ਼ ਦੇ ਯੂ ਟਿਊਬ ਚੈਨਲ 'ਤੇ ਵੀ ਸੁਣ ਸਕਦੇ ਹੋ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network