ਸ਼ਾਹਰੁਖ ਖਾਨ ਦੇ ਬੇਟੇ ਆਰਯਨ ਖਾਨ ਬਾਲੀਵੁੱਡ 'ਚ ਡੈਬਿਯੂ ਕਰਨ ਲਈ ਤਿਆਰ, ਜਾਣੋ ਕਿੰਝ ਜਿੱਤਣਗੇ ਦਰਸ਼ਕਾਂ ਦਾ ਦਿਲ
ਸ਼ਾਹਰੁਖ ਖਾਨ ਦੇ ਬੇਟੇ ਆਰਯਨ ਖਾਨ ਬਾਲੀਵੁੱਡ 'ਚ ਡੈਬਿਯੂ ਕਰਨ ਲਈ ਤਿਆਰ, ਜਾਣੋ ਕਿੰਝ ਜਿੱਤਣਗੇ ਦਰਸ਼ਕਾਂ ਦਾ ਦਿਲ
ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਫਿਲਮੀ ਜਗਤ ਵਿੱਚ ਕਾਮਯਾਬੀ ਹਾਸਲ ਕਰ ਚੁੱਕੇ ਹਨ। ਹੁਣ ਇਹ ਖ਼ਬਰਾਂ ਆ ਰਹੀਆਂ ਹਨ ਕਿ ਸ਼ਾਹਰੁਖ ਖਾਨ ਦੇ ਵੱਡੇ ਬੇਟੇ ਆਰਯਨ ਖਾਨ ਵੀ ਜਲਦ ਹੀ ਬਾਲੀਵੁੱਡ ਵਿੱਚ ਡੈਬਯੂ ਕਰਨ ਵਾਲੇ ਨੇ ਪਰ ਉਹ ਪਿਤਾ ਵਾਂਗ ਐਕਟਿੰਗ ਲਾਈਨ 'ਚ ਨਹੀਂ ਬਲਕਿ ਫ਼ਿਲਮ ਮੇਕਿੰਗ ਦੇ ਵਿੱਚ ਆਪਣਾ ਹੱਥ ਅਜ਼ਮਾਉਣਗੇ।

ਜੇਕਰ ਸ਼ਾਹਰੁਖ ਖਾਨ ਦੇ ਫੈਨਜ਼ ਇਹ ਚਾਹੁੰਦੇ ਹਨ ਕਿ ਉਹ ਆਰਯਨ ਨੂੰ ਐਕਟਿੰਗ ਕਰਦਾ ਵੇਖਣ ਤਾਂ ਸਾਇਦ ਉਨ੍ਹਾਂ ਦਾ ਇਹ ਸੁਪਨਾ ਅਧੂਰਾ ਹੀ ਰਹਿ ਜਾਵੇ। ਕਿਉਂਕਿ ਅਜਿਹਾ ਨਹੀਂ ਹੋ ਸਕਦਾ। ਬੀ ਟਾਊਨ ਵਿੱਚ ਇਸ ਗੱਲ ਦਾ ਚਰਚਾ ਹੈ ਆਰਯਨ ਖਾਨ ਜਲਦ ਹੀ ਫ਼ਿਲਮ ਮੇਕਿੰਗ ਲਾਈਨ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਆਰਯਨ ਕੈਮਰਾ ਫੇਸ ਨਹੀਂ ਕਰਨਾ ਚਾਹੁੰਦੇ ਸਗੋਂ ਉਹ ਓਟੀਟੀ ਪਲੇਟਫਾਰਮ 'ਤੇ ਸ਼ਾਰਟ ਫਿਲਮ ਜਾਂ ਫੀਚਰ ਫ਼ਿਲਮ ਲਈ ਸਕ੍ਰਿਪਟ ਰਾਈਟਿੰਗ ਕਰਨਗੇ। ਇੱਕ ਰਿਪੋਰਟ ਦੇ ਮੁਤਾਬਕ ਆਰਯਨ ਓਟੀਟੀ ਪਲੇਟਫਾਰਮ 'ਤੇ ਵੈਬ ਸੀਰੀਜ਼ ਦੇ ਲਈ ਗੱਲਬਾਤ ਕਰ ਰਹੇ ਹਨ। ਉਹ ਇੱਕ ਫ਼ਿਲਮ ਦੇ ਲਈ ਕੰਮ ਵੀ ਕਰ ਰਹੇ ਹਨ। ਇਸ ਫ਼ਿਲਮ ਨੂੰ ਸ਼ਾਹਰੁਖ ਖਾਨ ਦੀ ਰੈਡ ਚਿੱਲੀ ਐਂਟਰਟੇਨਮੈਂਟ ਵੱਲੋਂ ਨਿਰਦੇਸ਼ਿਤ ਕੀਤਾ ਜਾਵੇਗਾ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਸ ਸਾਲ ਆਰੀਅਨ ਦੀ ਵੈੱਬ ਸੀਰੀਜ਼ ਫਲੋਰ 'ਤੇ ਆ ਸਕਦੀ ਹੈ।

ਹੋਰ ਪੜ੍ਹੋ : ਸਾਊਥ ਸੁਪਰ ਸਟਾਰ ਜੋੜੀ ਵਿਜੇ ਦੇਵਰਕੋਨਡਾ ਤੇ ਰਸ਼ਮਿਕਾ ਮੰਡਾਨਾ ਕੀ ਕਰਵਾਉਣ ਜਾ ਰਹੇ ਨੇ ਵਿਆਹ ? ਪੜ੍ਹੋ ਪੂਰੀ ਖ਼ਬਰ
ਇਹ ਵੈੱਬ ਸੀਰੀਜ਼ ਇੱਕ ਜ਼ਬਰਦਸਤ ਫੈਨ ਦੀ ਕਹਾਣੀ 'ਤੇ ਆਧਾਰਿਤ ਹੈ। ਆਰੀਅਨ ਇਨ੍ਹਾਂ ਪ੍ਰੋਜੈਕਟਾਂ 'ਤੇ ਬਿਲਾਲ ਸਿੱਦੀਕੀ ਨਾਲ ਉਨ੍ਹਾਂ ਦੇ ਸਹਿ ਲੇਖਕ ਵਜੋਂ ਕੰਮ ਕਰ ਰਹੇ ਹਨ। ਦੂਜੇ ਪਾਸੇ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਵੀ ਫਿਲਮਾਂ 'ਚ ਐਂਟਰੀ ਦੀ ਤਿਆਰੀ ਕਰ ਰਹੀ ਹੈ। ਉਹ ਕੈਮਰੇ ਦੇ ਸਾਹਮਣੇ ਆਉਣ ਦੀ ਚਾਹਵਾਨ ਹੈ। ਸੁਹਾਨਾ ਨੈਟਫਲਿਕਸ 'ਤੇ ਵੈੱਬ ਸੀਰੀਜ਼ ਨਾਲ ਡੈਬਿਊ ਕਰੇਗੀ। ਖਬਰਾਂ ਮੁਤਾਬਕ ਇਸ ਫ਼ਿਲਮ ਦੀ ਨਿਰਦੇਸ਼ਕ ਤੇ ਨਿਰਮਾਤਾ ਜ਼ੋਇਆ ਅਖ਼ਤਰ ਹੈ।

ਖ਼ਾਸ ਗੱਲ ਇਹ ਹੈ ਕਿ ਸ਼ਾਹਰੁਖ ਵੀ ਪਿਛਲੇ ਕਈ ਸਾਲਾਂ ਤੋਂ ਲਿਖਤੀ ਰੂਪ 'ਚ ਆਪਣਾ ਪਿਆਰ ਦਿਖਾ ਰਹੇ ਹਨ ਅਤੇ ਹੁਣ ਉਨ੍ਹਾਂ ਦਾ ਬੇਟਾ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਣ ਲਈ ਤਿਆਰ ਹੈ। ਸ਼ਾਹਰੁਖ ਖਾਨ ਫਿਲਹਾਲ ਐਟਲੀ ਦੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮੁੰਬਈ ਵਾਪਸ ਆਏ ਹਨ। ਇਸ ਤੋਂ ਬਾਅਦ ਉਹ ਦੀਪਿਕਾ ਪਾਦੁਕੋਣ ਨਾਲ 'ਪਠਾਨ' ਫ਼ਿਲਮ ਦੀ ਸ਼ੂਟਿੰਗ ਕਰਨ ਲਈ ਸਪੇਨ ਜਾਣਗੇ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
