ਸਾਊਥ ਸੁਪਰ ਸਟਾਰ ਜੋੜੀ ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਡਾਨਾ ਕੀ ਕਰਵਾਉਣ ਜਾ ਰਹੇ ਨੇ ਵਿਆਹ ? ਪੜ੍ਹੋ ਪੂਰੀ ਖ਼ਬਰ

written by Pushp Raj | February 22, 2022

ਮਸ਼ਹੂਰ ਸਾਊਥ ਅਦਾਕਾਰਾ ਰਸ਼ਮਿਕਾ ਮੰਡਾਨਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਉਨ੍ਹਾਂ ਦੀ ਫਿਲਮ ਪੁਸ਼ਪਾ ਸੁਪਰਹਿੱਟ ਹੋਈ ਹੈ। ਰਸ਼ਮਿਕਾ ਮੰਡਾਨਾ ਨੂੰ ਨੈਸ਼ਨਲ ਕ੍ਰਸ਼ ਵੀ ਕਿਹਾ ਜਾਂਦਾ ਹੈ। ਹੁਣ ਖਬਰ ਹਨ ਕਿ ਰਸ਼ਮਿਕਾ ਮੰਡਾਨਾ ਵੀ ਜਲਦ ਹੀ ਵਿਆਹ ਕਰਨ ਵਾਲੀ ਹੈ। ਰਸ਼ਮਿਕਾ ਮੰਡਾਨਾ ਅਤੇ ਵਿਜੇ ਦੇਵਰਕੋਂਡਾ ਦੀ ਜੋੜੀ ਨੂੰ ਹਰ ਕੋਈ ਪਸੰਦ ਕਰਦਾ ਹੈ।


ਕੁਝ ਦਿਨ ਪਹਿਲਾਂ ਰਸ਼ਮਿਕਾ ਤੇ ਵਿਜੇ ਨੂੰ ਮੁੰਬਈ ਵਿੱਚ ਇੱਕਠੇ ਸਪੌਟ ਕੀਤਾ ਗਿਆ ਸੀ। ਇੱਕਠੇ ਸਪੌਟ ਹੋਣ ਤੋਂ ਬਾਅਦ ਦੋਹਾਂ ਬਾਰੇ ਇਹ ਖ਼ਬਰਾਂ ਆ ਰਹੀਆਂ ਸਨ ਕਿ ਦੋਵੇਂ ਹੀ ਰਿਲੇਸ਼ਨਸ਼ਿਪ ਵਿੱਚ ਹਨ। ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਵਿਜੇ ਦੇਵਰਕੋਨਡਾ ਤੇ ਰਸ਼ਮਿਕਾ ਮੰਡਾਨਾ ਜਲਦ ਹੀ ਵਿਆਹ ਕਰਵਾਉਣ ਵਾਲੇ ਹਨ। ਹਲਾਂਕਿ ਦੋਵੇਂ ਅਦਾਕਾਰਾਂ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਵੀ ਬਿਆਨ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ।


ਰਸ਼ਮਿਕਾ ਮੰਡਾਨਾ ਨੇ ਹਾਲ ਹੀ 'ਚ ਮੁੰਬਈ 'ਚ ਅਪਾਰਟਮੈਂਟ ਖਰੀਦਿਆ ਹੈ। ਦੂਜੇ ਪਾਸੇ ਰਸ਼ਮਿਕਾ ਤੇ ਦੇਵਰਕੋਂਡਾ ਨੂੰ ਕਈ ਵਾਰ ਮੁੰਬਈ 'ਚ ਇਕੱਠੇ ਡੇਟ 'ਤੇ ਜਾਂਦੇ ਦੇਖਿਆ ਗਿਆ ਹੈ। ਰਸ਼ਮਿਕਾ ਅਤੇ ਵਿਜੇ ਦੇ ਰਿਸ਼ਤੇ ਦੀ ਚਰਚਾ ਉਨ੍ਹਾਂ ਦੇ ਗੋਆ ਟ੍ਰਿਪ ਤੋਂ ਹੋਈ ਸੀ। ਰਸ਼ਮਿਕਾ ਨੇ ਵਿਜੇ ਅਤੇ ਆਪਣੇ ਭਰਾ ਆਨੰਦ ਨਾਲ ਗੋਆ ਵਿੱਚ ਨਵਾਂ ਸਾਲ ਮਨਾਇਆ। ਪੁਸ਼ਪਾ ਫ਼ਿਲਮ ਦੀ ਅਦਾਕਾਰਾ ਰਸ਼ਮਿਕਾ ਦੇ ਵਿਜੇ ਦੀ ਮਾਂ ਨਾਲ ਵੀ ਚੰਗਾ ਰਿਸ਼ਤਾ ਹੈ।

ਹੋਰ ਪੜ੍ਹੋ : ਸਮਾਂਥਾ ਪ੍ਰਭੂ ਦੀ ਫ਼ਿਲਮ ਸ਼ਕੁੰਤਲਮ ਦਾ ਪੋਸਟਰ ਹੋਇਆ ਜਾਰੀ, ਫੁੱਲਾਂ ਨਾਲ ਸਜੀ ਨਜ਼ਰ ਆਈ ਅਦਾਕਾਰਾ

ਦੱਸ ਦੇਈਏ ਕਿ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਡਾਨਾ ਦੋ ਸੁਪਰਹਿੱਟ ਫਿਲਮਾਂ ਗੀਤਾ ਗੋਵਿੰਦਮ ਅਤੇ ਡੀਅਰ ਕਾਮਰੇਡ ਵਿੱਚ ਨਜ਼ਰ ਆਏ ਸਨ। ਦੋਹਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਦੱਸ ਦੇਈਏ ਕਿ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਡੰਨਾ ਦੋ ਸੁਪਰਹਿੱਟ ਫਿਲਮਾਂ ਗੀਤਾ ਗੋਵਿੰਦਮ ਅਤੇ ਡੀਅਰ ਕਾਮਰੇਡ ਵਿੱਚ ਨਜ਼ਰ ਆਏ ਸਨ। ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਉਦੋਂ ਤੋਂ ਹੀ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਵਿਜੇ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਲਾਈਗਰ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

You may also like