ਸਮਾਂਥਾ ਪ੍ਰਭੂ ਦੀ ਫ਼ਿਲਮ ਸ਼ਕੁੰਤਲਮ ਦਾ ਪੋਸਟਰ ਹੋਇਆ ਜਾਰੀ, ਫੁੱਲਾਂ ਨਾਲ ਸਜੀ ਨਜ਼ਰ ਆਈ ਅਦਾਕਾਰਾ

written by Pushp Raj | February 22, 2022

ਸਾਊਥ ਦੀ ਮਸ਼ਹੂਰ ਅਦਾਕਾਰਾ ਸਮਾਂਥਾ ਪ੍ਰਭੂ ਫ਼ਿਲਮ ਪੁਸ਼ਪਾ ਦੇ ਆਈਟਮ ਗੀਤ ਤੋਂ ਬਾਅਦ ਆਪਣੀ ਨਵੀਂ ਫ਼ਿਲਮ ਸ਼ਕੁੰਤਲਮ ਨੂੰ ਲੈ ਕੇ ਚਰਚਾ ਵਿੱਚ ਹੈ। ਅਦਾਕਾਰਾ ਦੀ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਹੁਣ ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ, ਇਸ 'ਚ ਸਮਾਂਥਾ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।

ਅਦਾਕਾਰਾ ਸਮਾਂਥਾ ਪ੍ਰਭੂ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸਮਾਂਥਾ ਨੇ ਆਪਣੇ ਇੰਸਟਾਗ੍ਰਾ ਅਕਾਉਂਟ ਉੱਤੇ ਆਪਣੀ ਅਗਲੀ ਫ਼ਿਲਮ ਸ਼ਕੁੰਤਲਮ ਦਾ ਪੋਸਟਰ ਸ਼ੇਅਰ ਕੀਤਾ ਹੈ।

image Source: Instagram

ਇਸ ਪੋਸਟਰ ਵਿੱਚ ਉਹ ਇੱਕ ਜੰਗਲ ਵਿੱਚ ਬੈਠੀ ਹੋਈ ਨਜ਼ਰ ਆ ਰਹੀ ਹੈ। ਉਸ ਦੇ ਨੇੜੇ ਕਈ ਜਾਨਵਰ ਤੇ ਪੰਛੀ ਬੈਠੇ ਹੋਏ ਵਿਖਾਈ ਦੇ ਰਹੇ ਹਨ। ਪੋਸਟਰ ਦੇ ਵਿੱਚ ਸਮਾਂਥਾ ਪ੍ਰਭੂ ਨੇ ਚਿੱਟੇ ਰੰਗ ਦਾ ਆਊਟਫਿਟ ਪਾਇਆ ਹੋਇਆ ਹੈ। ਉਸ ਨੇ ਫੁੱਲਾਂ ਤੋਂ ਬਣੀ ਹੋਈ ਚਿੱਟੇ ਤੇ ਲਾਲ ਰੰਗ ਦੇ ਗਹਿਣੇ ਪਾਏ ਹੋਏ ਹਨ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਸਮਾਂਥਾ ਨੇ ਕੈਪਸ਼ਨ ਵਿੱਚ ਲਿਖਿਆ, " ਪੇਸ਼ ਕਰ ਰਹੇ ਹਾਂ, ਇੱਕ ਕੁਦਰਤ ਪ੍ਰੇਮੀ, ਸ਼ਕੁੰਤਲਮ ਤੋਂ ਸ਼ਕੁੰਤਲਾ।

ਸਮਾਂਥਾ ਦੇ ਇਸ ਪੋਸਟਰ ਨੂੰ ਉਸ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਹਰ ਕੋਈ ਉਸ ਦੀ ਖੂਬਸੂਰਤੀ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ। ਇਸ ਫ਼ਿਲਮ ਲਈ ਡਿਜ਼ਾਈਨਰ ਨੀਟਾ ਲੁੱਲਾ ਸਮਾਂਥਾ ਲਈ ਡਰੈਸ ਤਿਆਰ ਕਰ ਰਹੀ ਹੈ।

image Source: Instagram

ਫ਼ਿਲਮ ਬਾਰੇ ਦੱਸਦੇ ਹੋਏ ਸਮਾਂਥਾ ਨੇ ਦੱਸਿਆ ਕਿ ਜਦੋਂ ਵੀ ਉਹ ਕਿਸੇ ਫਿਲਮ 'ਚ ਕੰਮ ਕਰਨਾ ਸ਼ੁਰੂ ਕਰਦੀ ਹੈ ਤਾਂ ਉਸ ਤੋਂ ਪਹਿਲਾਂ ਬਹੁਤ ਘਬਰਾ ਜਾਂਦੀ ਹੈ ਕਿ ਉਸ ਕਿਰਦਾਰ ਨੂੰ ਚੰਗੀ ਤਰ੍ਹਾਂ ਕਿਵੇਂ ਨਿਭਾਇਆ ਜਾਵੇ। ਸ਼ਕੁੰਤਲਮ ਫਿਲਮ ਲਈ, ਉਹ ਜਾਣਦੀ ਸੀ ਕਿ ਉਸ ਨੂੰ ਸੁੰਦਰ ਦਿਖਣਾ ਚਾਹੀਦਾ ਹੈ, ਪਰ ਉਸ ਨੇ ਮਹਿਸੂਸ ਕੀਤਾ ਕਿ ਸ਼ਾਇਦ ਉਹ ਅਜਿਹੀ ਦਿੱਖ ਨਹੀਂ ਬਣਾ ਸਕੇਗੀ। ਸਾਮੰਥਾ ਨੇ ਕਿਹਾ ਕਿ ਨੀਟਾ ਨੇ ਮੇਰੀ ਲੁੱਕ ਨੂੰ ਬਹੁਤ ਖੂਬਸੂਰਤ ਬਣਾਇਆ ਹੈ। ਜਦੋਂ ਵੀ ਮੈਂ ਆਪਣੇ ਆਪ ਨੂੰ ਇਸ ਲੁੱਕ ਵਿੱਚ ਵੇਖਦੀ ਹਾਂ, ਤਾਂ ਮੈਂ ਸੋਚਦੀ ਹਾਂ ਕਿ ਉਸ ਨੇ ਮੈਨੂੰ ਇੰਨਾ ਵਧੀਆ ਕਿਵੇਂ ਬਣਾਇਆ। ਇਹ ਮੇਰਾ ਹੁਣ ਤੱਕ ਦਾ ਸਭ ਤੋਂ ਵਧੀਆ ਲੁੱਕ ਹੈ।

ਹੋਰ ਪੜ੍ਹੋ : ਮਸ਼ਹੂਰ ਹਾਲੀਵੁੱਡ ਗਾਇਕ ਜਸਟਿਨ ਬੀਬਰ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ, ਜਸਟਿਸ ਵਰਲਡ ਟੂਰ ਕੰਸਰਟ ਸ਼ੋਅ ਹੋਇਆ ਮੁਲਤਵੀ

ਇਸ ਫਿਲਮ 'ਚ ਅਭਿਨੇਤਰੀ ਸਮਾਂਥਾ ਦੇ ਨਾਲ ਅਦਾਕਾਰ ਦੇਵ ਮੋਹਨ ਵੀ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਜਿੱਥੇ ਸਮਾਂਥਾ ਸ਼ਕੁੰਤਲਾ ਦੇ ਕਿਰਦਾਰ 'ਚ ਨਜ਼ਰ ਆਵੇਗੀ ਉਥੇ ਹੀ ਦੇਵ ਮੋਹਨ ਦੁਸ਼ਯੰਤ ਦਾ ਕਿਰਦਾਰ ਨਿਭਾਉਣਗੇ। ਇਸ ਤੋਂ ਇਲਾਵਾ ਫਿਲਮ 'ਚ ਅੱਲੂ ਅਰਜੁਨ ਦੀ ਬੇਟੀ ਪ੍ਰਿੰਸ ਭਾਰਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

image Source: Instagram

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਮਾਂਥਾ ਅੱਲੂ ਅਰਜੁਨ ਦੀ ਮਸ਼ਹੂਰ ਫ਼ਿਲਮ ਪੁਸ਼ਪਾ ਦੇ ਵਿੱਚ ਆਈਟਮ ਸੌਂਗ ਓ ਅੰਤਵਾ 'ਤੇ ਡਾਂਸ ਕੀਤਾ ਸੀ, ਜੋ ਕਿ ਬਹੁਤ ਹੀ ਹਿੱਟ ਰਿਹਾ। ਫ਼ਿਲਮ ਸ਼ਕੁੰਤਲਮ ਤੋਂ ਇਲਾਵਾ ਸਮਾਂਥਾ ਦੀ ਇੱਕ ਹੋਰ ਫ਼ਿਲਮ ਯਸ਼ੋਦਾ ਵਿੱਚ ਵੀ ਨਜ਼ਰ ਆਵੇਗੀ।

 

View this post on Instagram

 

A post shared by Samantha (@samantharuthprabhuoffl)

You may also like