‘Shareek 2’ ਫ਼ਿਲਮ ਦਾ ਨਵਾਂ ਗੀਤ ‘Piche Piche Jatt’ ਛਾਇਆ ਟਰੈਂਡਿੰਗ ‘ਚ, ਦੇਖਣ ਨੂੰ ਮਿਲ ਰਹੀ ਹੈ ਦੇਵ ਖਰੌੜ ਤੇ ਸ਼ਰਨ ਕੌਰ ਦੀ ਰੋਮਾਂਟਿਕ ਕਮਿਸਟਰੀ
‘Shareek 2’ ਫ਼ਿਲਮ ਦਾ ਨਵਾਂ ਗੀਤ ‘Piche Piche Jatt’ ਛਾਇਆ ਟਰੈਂਡਿੰਗ ‘ਚ, ਦੇਖਣ ਨੂੰ ਮਿਲ ਰਹੀ ਹੈ ਦੇਵ ਖਰੌੜ ਤੇ ਸ਼ਰਨ ਕੌਰ ਦੀ ਰੋਮਾਂਟਿਕ ਕਮਿਸਟਰੀ
ਦੇਵ ਖਰੌੜ ਅਤੇ ਜਿੰਮੀ ਸ਼ੇਰਗਿੱਲ ਸਟਾਰਰ ਫ਼ਿਲਮ ਸ਼ਰੀਕ-2 ਦਾ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦੀ ਨਜ਼ਰ ਹੋ ਗਿਆ ਹੈ। ਫ਼ਿਲਮ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਦੌਰਾਨ ਫ਼ਿਲਮ ਦਾ ਪਹਿਲਾ ਗਾਣਾ ‘ਪਿੱਛੇ-ਪਿੱਛੇ ਜੱਟ’ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਜੀ ਹਾਂ ਰੋਮਾਂਟਿਕ ਤੇ ਐਕਸ਼ਨ ਗੀਤ ਨੂੰ ਦਿਲਪ੍ਰੀਤ ਢਿੱਲੋਂ ਤੇ ਹਾਰਪੀ ਗਿੱਲ ਨੇ ਗਾਇਆ ਹੈ।
ਹੋਰ ਪੜ੍ਹੋ : ‘Tu Te Mai’ ਗੀਤ ਰਾਜ ਰਣਜੋਧ ਦੀ ਆਵਾਜ਼ ‘ਚ ਹੋਇਆ ਰਿਲੀਜ਼, ਇੱਕ-ਦੂਜੇ ਨਾਲ ਰੋਮਾਂਟਿਕ ਹੁੰਦੇ ਨਜ਼ਰ ਆ ਰਹੇ ਨੇ ਨੀਰੂ ਤੇ ਗੁਰਨਾਮ

'ਪਿੱਛੇ ਪਿੱਛੇ ਜੱਟ' ਗੀਤ ਨੂੰ ਫ਼ਿਲਮ 'ਚ ਦੇਵ ਖਰੌੜ ਤੇ ਅਦਾਕਾਰਾ ਸ਼ਰਨ ਕੌਰ ਉੱਤੇ ਫਿਲਮਾਇਆ ਗਿਆ ਹੈ। ਗਾਣੇ ਦੇ ਵੀਡੀਓ ਚ ਮੇਲਾ ਦੇਖਿਆ ਗਿਆ ਹੈ ਜਿੱਥ ਸ਼ਰਨ ਕੌਰ ਆਪਣੀ ਸਹੇਲੀਆਂ ਦੇ ਨਾਲ ਘੁੰਮਣ ਆਈ ਹੋਈ ਹੈ ਤੇ ਦੇਵ ਖਰੌੜ ਵੀ ਆਪਣੀ ਮਹਿਬੂਬਾ ਨੂੰ ਦੇਖਣ ਆਇਆ ਹੋਇਆ । ਵੀਡੀਓ 'ਚ ਦੇਵ ਖਰੌੜ ਆਪਣੇ ਪਿਆਰ ਦੇ ਇਜ਼ਹਾਰ ਦੇ ਨਾਲ ਆਪਣਾ ਐਕਸ਼ਨ ਅੰਦਾਜ਼ ਵੀ ਦਿਖਾ ਰਹੇ ਹਨ।
ਜੇ ਗੱਲ ਕਰੀਏ ਗੀਤ ਦੇ ਬੋਲ ਤਾਂ ਉਹ ਕਪਤਾਨ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਇਸ ਗੀਤ ਨੂੰ ਵ੍ਹਾਈਟ ਹਿੱਲ ਦੇ ਲੇਬਲ ਹੇਠ ਰਿਲੀਜ਼ ਕੀਤਾ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਇਹ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਦੇਵ ਖਰੌੜ ਅਤੇ ਜਿੰਮੀ ਸ਼ੇਰਗਿੱਲ ਤੋਂ ਇਲਾਵਾ ਫ਼ਿਲਮ ‘ਚ ਯੋਗਰਾਜ ਸਿੰਘ, ਮੁਕੁਲ ਦੇਵ, ਸ਼ਰਨ ਕੌਰ, ਮਹਾਵੀਰ ਭੁੱਲਰ, ਅਮਰ ਨੂਰੀ, ਸੁਨੀਤਾ ਧੀਰ ਤੋਂ ਇਲਾਵਾ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਨਜ਼ਰ ਆਉਣਗੇ। ਨਵਨੀਅਤ ਸਿੰਘ ਵੱਲੋ ‘ਸ਼ਰੀਕ-2’ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਇੰਦਰਪਾਲ ਸਿੰਘ ਵੱਲੋਂ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਹੈ।

ਜ਼ਮੀਨ ਤੇ ਮਾਣ ਦੀ ਕਹਾਣੀ ਵਾਲੀ ਸ਼ਰੀਕ 2 8 ਜੁਲਾਈ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸਿਨੇਮਾ ਘਰਾਂ ਚ ਰਿਲੀਜ਼ ਹੋ ਜਾਵੇਗੀ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਹਨ। ਸਾਲ 2015 ‘ਚ ਆਈ ਫ਼ਿਲਮ ‘ਸ਼ਰੀਕ’ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
