ਗਾਇਕੀ ਛੱਡ ਸ਼ੈਰੀ ਮਾਨ ਕਰਨ ਨਿਕਲੇ ਇਹ ਕੰਮ, ਪੋਸਟ ਸਾਂਝੀ ਕਰ ਫੈਨਜ਼ ਨੂੰ ਕਿਹਾ- ਸਿੱਖਣ ਲਈ ਕਰੋ ਸੰਪਰਕ

Written by  Pushp Raj   |  January 06th 2023 02:58 PM  |  Updated: January 06th 2023 03:43 PM

ਗਾਇਕੀ ਛੱਡ ਸ਼ੈਰੀ ਮਾਨ ਕਰਨ ਨਿਕਲੇ ਇਹ ਕੰਮ, ਪੋਸਟ ਸਾਂਝੀ ਕਰ ਫੈਨਜ਼ ਨੂੰ ਕਿਹਾ- ਸਿੱਖਣ ਲਈ ਕਰੋ ਸੰਪਰਕ

Sharry Maan New Post : ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਹਨ। ਹਾਲ ਹੀ 'ਚ ਸ਼ੈਰੀ ਮਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image Source : Instagram

ਹਾਲ ਹੀ ਵਿੱਚ ਸ਼ੈਰੀ ਮਾਨ ਨੇ ਪਤਨੀ ਪਰੀਜ਼ਾਦ ਮਾਨ ਨਾਲ ਨਵੇਂ ਸਾਲ ਮੌਕੇ ਖ਼ਾਸ ਤਸਵੀਰ ਸ਼ੇਅਰ ਕੀਤੀ। ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਸ਼ੈਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਇਸ ਵਿਚਕਾਰ ਸ਼ੈਰੀ ਮਾਨ ਵੱਲੋਂ ਇੱਕ ਖ਼ਾਸ ਵੀਡੀਓ ਸ਼ੇਅਰ ਕੀਤੀ ਗਈ। ਜਿਸ ਨੂੰ ਦੇਖ ਤੁਸੀ ਵੀ ਹੱਸ-ਹੱਸ ਕੇ ਲੋਟਪੋਟ ਹੋ ਜਾਵੋਗੇ।

image Source : Instagram

ਸ਼ੈਰੀ ਮਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, "ਆਪਣੇ ਸਕੂਲ ਵਿੱਚ ਹਰ ਤਰ੍ਹਾਂ ਦੀ ਗੱਡੀ ਸਿੱਖਣ ਲਈ ਅੱਜ ਹੀ ਸੰਪਰਕ ਕਰੋ... "

ਸ਼ੈਰੀ ਮਾਨ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰਦੇ ਹੋਏ ਲਿਖਿਆ, ਕਯਾ ਬਾਤ ਉਸਤਾਦ ਜੀ... ਦੂਜੇ ਨੇ ਕਿਹਾ ਬਾਈ ਤੁਸੀ ਵਿਦੇਸ਼ ਵਿੱਚ ਆਹੀ ਕੁਝ ਕਰਦੇ..."

ਦੱਸ ਦਈਏ ਕਿ ਸਾਲ 2022 ਵਿੱਚ ਕਲਾਕਾਰ ਪਰਮੀਸ਼ ਵਰਮਾ ਨਾਲ ਆਪਣੇ ਵਿਵਾਦ ਦੇ ਚੱਲਦੇ ਚਰਚਾ ਵਿੱਚ ਰਹੇ। ਉਹ ਆਪਣੇ ਕਿਸੀ ਨਾ ਕਿਸੀ ਵੀਡੀਓ ਨੂੰ ਲੈ ਅਕਸਰ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਹਨ।

image Source : Instagram

ਹੋਰ ਪੜ੍ਹੋ: ਮਸ਼ਹੂਰ ਕਲਾ ਨਿਰਦੇਸ਼ਕ ਸੁਨੀਲ ਬਾਬੂ ਦਾ ਹੋਇਆ ਦਿਹਾਂਤ, 50 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਵਰਕਫਰੰਟ ਦੀ ਗੱਲ ਕਰਿਏ ਤਾਂ ਸ਼ੈਰੀ ਮਾਨ ਵਿਵਾਦਾਂ ਤੋਂ ਦੂਰ ਹੋ ਆਪਣੇ ਕੰਮ ਵੱਲ ਧਿਆਨ ਦੇ ਰਹੇ ਹਨ। ਪਰਮੀਸ਼ ਵਰਮਾ ਨਾਲ ਵਿਵਾਦ ਤੋਂ ਬਾਅਦ ਕਲਾਕਾਰ ਨੇ ਆਪਣਾ ਗੀਤ ਟੁੱਟਾ ਦਿਲ ਰਿਲੀਜ਼ ਕੀਤਾ ਸੀ। ਜਿਸ ਨੂੰ ਪ੍ਰਸ਼ੰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਸ਼ੈਰੀ ਮਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰੀਏ ਅਕਸਰ ਪ੍ਰਸ਼ੰਸ਼ਕਾਂ ਨਾਲ ਜੁੜੇ ਰਹਿੰਦੇ ਹਨ।

 

View this post on Instagram

 

A post shared by Sharry Mann (@sharrymaan)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network