ਪੰਜਾਬੀ ਸੂਟ ‘ਚ ਬੇਹੱਦ ਖ਼ੁਬਸੂਰਤ ਨਜ਼ਰ ਆਈ ਸ਼ਹਿਨਾਜ਼ ਗਿੱਲ, ਵੇਖੋ ਵੀਡੀਓ

Written by  Shaminder   |  April 18th 2022 10:51 AM  |  Updated: April 18th 2022 10:51 AM

ਪੰਜਾਬੀ ਸੂਟ ‘ਚ ਬੇਹੱਦ ਖ਼ੁਬਸੂਰਤ ਨਜ਼ਰ ਆਈ ਸ਼ਹਿਨਾਜ਼ ਗਿੱਲ, ਵੇਖੋ ਵੀਡੀਓ

ਸ਼ਹਿਨਾਜ਼ ਗਿੱਲ (Shehnaaz Gill) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਉੁਹ ਸੂਟ ‘ਚ ਨਜ਼ਰ ਆ ਰਹੀ ਹੈ ਅਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ । ਸ਼ਹਿਨਾਜ਼ ਗਿੱਲ ਬਾਬਾ ਸਿਦੀਕੀ ਦੇ ਵੱਲੋਂ ਕੀਤੀ ਗਈ ਪਾਰਟੀ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੀ ਸੀ ।ਸ਼ਹਿਨਾਜ਼ ਗਿੱਲ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਸ਼ਹਿਨਾਜ਼ ਗਿੱਲ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।

shehnaaz gill shared her latest photoshoot

ਹੋਰ ਪੜ੍ਹੋ : ਇੱਕ ਵਾਰ ਫਿਰ ਤੋਂ ਸ਼ਹਿਨਾਜ਼ ਗਿੱਲ ਨੇ ਆਪਣੇ ਨਵੇਂ ਫੋਟੋਸ਼ੂਟ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ

ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਗੀਤਾਂ ‘ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਪਰ ਉਨ੍ਹਾਂ ਨੂੰ ਬਿੱਗ ਬੌਸ ‘ਚ ਪਛਾਣ ਮਿਲੀ । ਇਸ ਸ਼ੋਅ ‘ਚ ਸਿਧਾਰਥ ਸ਼ੁਕਲਾ ਦੇ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਦੋਵੇਂ ਇਸ ਸ਼ੋਅ ਦੇ ਦੌਰਾਨ ਹੀ ਇੱਕ ਦੂਜੇ ਦੇ ਨਜ਼ਦੀਕ ਆਏ ਸਨ ।ਇਸ ਜੋੜੀ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਸੀ ।

Image Source: Instagram

ਬਿੱਗ ਬੌਸ ‘ਚੋਂ ਬਾਹਰ ਆਉਣ ਤੋਂ ਬਾਅਦ ਵੀ ਇਹ ਜੋੜੀ ਕਈ ਗੀਤਾਂ ‘ਚ ਨਜ਼ਰ ਆਈ ਸੀ । ਪਰ ਸਿਧਾਰਥ ਸ਼ੁਕਲਾ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਪੂਰੀ ਤਰ੍ਹਾਂ ਟੁੱਟ ਗਈ ਸੀ । ਜਿਸ ਤੋਂ ਬਾਅਦ ਉਸ ਨੇ ਕਾਫੀ ਸਮੇਂ ਤੱਕ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ । ਹੁਣ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਬੀਤੇ ਦਿਨ ਉਹ ਬਾਬਾ ਸਿੱਦੀਕੀ ਦੇ ਵੱਲੋਂ ਦਿੱਤੀ ਪਾਰਟੀ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੀ ਸੀ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network