ਪਿੰਕ ਰੰਗ ਦੀ ਸ਼ਿਮਰ ਸਾੜ੍ਹੀ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਸ਼ਹਿਨਾਜ਼ ਗਿੱਲ, ਵਾਇਰਲ ਹੋਈਆਂ ਤਸਵੀਰਾਂ
ਪਿੰਕ ਰੰਗ ਦੀ ਸ਼ਿਮਰ ਸਾੜ੍ਹੀ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਸ਼ਹਿਨਾਜ਼ ਗਿੱਲ, ਵਾਇਰਲ ਹੋਈਆਂ ਤਸਵੀਰਾਂ
ਮਸ਼ਹੂਰ ਪੰਜਾਬੀ ਅਦਾਕਾਰਾ ਤੇ ਬਿੱਗ ਬੌਸ 13 ਦੀ ਕੰਟੈਸਟੈਂਟ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਆਪਣੀ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸ਼ਹਿਨਾਜ਼ ਨੇ ਸਾੜ੍ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਹ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਹਨ।

ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾੜ੍ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਕੈਪਸ਼ਨ ਵਿੱਚ ਲਿਖਿਆ, " ਇੱਕ ਇੱਛਾ ਪੂਰੀ ਹੋ ਰਹੀ ਹੈ... ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ?..."
ਸ਼ਹਿਨਾਜ਼ ਗਿੱਲ ਨੇ ਆਪਣੀਆਂ 10 ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਸ ਤੋਂ ਪਹਿਲਾਂ ਉਹ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹੀ ਹੈ ਪਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਡਿਜ਼ਾਈਨਰ ਸਾੜ੍ਹੀ 'ਚ ਉਸ ਨੂੰ ਦੇਖ ਕੇ ਲੋਕਾਂ ਦੀਆਂ ਨਜ਼ਰਾਂ ਉਸ 'ਤੇ ਰੁਕ ਗਈਆਂ ਹਨ।

ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਨੇ ਪਿੰਕ ਰੰਗ ਦੀ ਸ਼ਿਮਰ ਸਾੜ੍ਹੀ ਪਾਈ ਹੋਈ ਹੈ। ਉਸ ਨੇ ਪਿੰਕ ਰੰਗ ਦੀ ਸ਼ਿਮਰ ਸਾੜ੍ਹੀ ਦੇ ਨਾਲ ਹਲਕੇ ਗਹਿਣੇ ਪਹਿਨੇ ਹਨ। ਸ਼ਹਿਨਾਜ਼ ਨੇ ਇਸ ਨਾਲ ਬਹੁਤ ਹਲਕਾ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਵਾਲਾ ਲੁੱਕ ਰੱਖਿਆ ਹੈ। ਹਰ ਤਸਵੀਰ ਦੇ ਵਿੱਚ ਸ਼ਹਿਨਾਜ਼ ਵੱਖ-ਵੱਖ ਤਰ੍ਹਾਂ ਦੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਉਹ ਹਰ ਤਸਵੀਰ ਵਿੱਚ ਬਹੂਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦਾ ਅੰਦਾਜ਼ ਵੀ ਕਾਫੀ ਵੱਖਰਾ ਹੈ।

ਹੋਰ ਪੜ੍ਹੋ : ਪ੍ਰਭਾਸ ਦੀ ਅਗਲੀ ਫ਼ਿਲਮ 'ਆਦਿਪੁਰਸ਼' 20 ਹਜ਼ਾਰ ਸਕ੍ਰੀਨਜ਼ 'ਤੇ ਹੋਵੇਗੀ ਰਿਲੀਜ਼ , ਕਰੋੜਾਂ ਤੱਕ ਪਹੁੰਚਿਆ ਬਜਟ
ਸ਼ਹਿਨਾਜ਼ ਦਾ ਇਹ ਸਿੰਪਲ ਤੇ ਗਲੈਮਰਸ ਅੰਦਾਜ਼ ਉਸ ਦੇ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਸ਼ਹਿਨਾਜ਼ ਦੀ ਇਨ੍ਹਾਂ ਤਸਵੀਰਾਂ ਉੱਤੇ ਉਸ ਦੇ ਭਰਾ ਸ਼ਹਿਬਾਜ਼ ਨੇ ਵੀ ਉਸ ਦੇ ਕੈਪਸ਼ਨ ਦਾ ਜਵਾਬ ਦਿੰਦੇ ਹੋਏ ਹਾਰਟ ਈਮੋਜੀ ਬਣਾਏ ਹਨ। ਅਜਿਹਾ ਕਿਹਾ ਜਾ ਸਕਦਾ ਹੈ ਕਿ ਕਦੇ ਆਪਣੇ ਓਵਰ ਵੇਟ ਵਾਲੀ ਸ਼ਹਿਨਾਜ਼ ਅੱਜ ਬਾਲੀਵੁੱਡ ਦੀ ਹੋਰਨਾਂ ਹੀਰੋਈਨਾਂ ਨੂੰ ਟੱਕਰ ਦਿੰਦੀ ਹੋਈ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦੇ ਫੈਨਜ ਹਾਰਟ ਈਮੋਜੀ ਸਣੇ ਕਮੈਂਟ ਕਰਕੇ ਉਸ ਦੀ ਸ਼ਲਾਘਾ ਕਰ ਰਹੇ ਹਨ। ਇੱਕ ਫੈਨ ਨੇ ਕਮੈਂਟ ਕੀਤਾ, 'ਕਾਸ਼ ਸਿਧਾਰਥ ਤੁਹਾਨੂੰ ਵੀ ਇਸ ਤਰ੍ਹਾਂ ਅੱਗੇ ਵਧਦੇ ਹੋਏ ਦੇਖ ਸਕਦੇ।'

ਦੱਸ ਦਈਏ ਕਿ ਇਸ ਹਫ਼ਤੇ ਸ਼ਹਿਨਾਜ਼ ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ ਵਿੱਚ ਨਜ਼ਰ ਆਵੇਗੀ। ਬਿੱਗ ਬੌਸ ਸ਼ਹਿਨਾਜ਼ ਲਈ ਕਾਫੀ ਖ਼ਾਸ ਹੈ, ਕਿਉਂਕਿ ਇਥੇ ਹੀ ਉਹ ਪਹਿਲੀ ਵਾਰ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਨੂੰ ਮਿਲੀ ਸੀ। ਸਿਧਾਰਥ ਨਾਲ ਉਸ ਦੀ ਇਥੇ ਕਈ ਯਾਦਾਂ ਜੁੜੀਆਂ ਹਨ, ਤੇ ਬਿੱਗ ਬੌਸ 14 ਓਟੀਟੀ ਦੌਰਾਨ ਉਹ ਸਿਧਾਰਥ ਨਾਲ ਇਥੇ ਬਤੌਰ ਗੈਸਟ ਵੀ ਆਈ ਸੀ। ਸ਼ਹਿਨਾਜ਼ ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ ਵਿੱਚ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਨੂੰ ਟ੍ਰਬਿਊਟ ਦਵੇਗੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
