Shilpa Shinde Broken Marriage: ਦੁਲਹਨ ਬਣਦੀ-ਬਣਦੀ ਰਹਿ ਗਈ ਸ਼ਿਲਪਾ, ਕਈ ਸਾਲਾਂ ਬਾਅਦ ਰੋਮਿਤ ਰਾਜ ਨਾਲ ਮੰਗਣੀ ਟੁੱਟਣ ਬਾਰੇ ਤੋੜੀ ਚੁੱਪੀ

written by Lajwinder kaur | August 25, 2022

Shilpa Shinde Broken Marriage: ਅਦਾਕਾਰਾ ਸ਼ਿਲਪਾ ਸ਼ਿੰਦੇ ਦਾ ਨਾਂ ਕਾਫੀ ਮਸ਼ਹੂਰ ਹੈ। ਉਸ ਨੇ ਟੀਵੀ ਸੀਰੀਅਲ 'ਭਾਬੀ ਜੀ ਘਰ ਪਰ ਹੈਂ' 'ਚ 'ਅੰਗੂਰੀ ਭਾਬੀ' ਦਾ ਕਿਰਦਾਰ ਨਿਭਾ ਕੇ ਕਾਫੀ ਨਾਮ ਕਮਾਇਆ ਸੀ। ਇਸ ਤੋਂ ਬਾਅਦ ਸ਼ਿਲਪਾ 'ਬਿੱਗ ਬੌਸ' ਦੀ ਵਿਨਰ ਬਣ ਗਈ। ਫੈਨਜ਼ ਵੀ ਸ਼ਿਲਪਾ ਸ਼ਿੰਦੇ ਨੂੰ ਕਾਫੀ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਸ਼ਿਲਪਾ ਦੀ ਨਿੱਜੀ ਜ਼ਿੰਦਗੀ ਵੀ ਉਤਰਾਅ-ਚੜ੍ਹਾਅ ਨਾਲ ਭਰੀ ਰਹੀ।ਅਦਾਕਾਰਾ ਦੀ ਮੰਗਣੀ ਰੋਮਿਤ ਰਾਜ ਨਾਲ ਹੋਈ ਸੀ। ਦੋਵੇਂ ਜਲਦੀ ਹੀ ਵਿਆਹ ਕਰਨ ਵਾਲੇ ਸਨ ਪਰ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ ਅਤੇ ਉਨ੍ਹਾਂ ਦੀ ਮੰਗਣੀ ਟੁੱਟ ਗਈ।

shilpa shinde image image source instagram

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਾਂਝੀ ਕੀਤੀ ਨਵੀਂ ਪੋਸਟ, ਕਿਹਾ-‘ਤੁਸੀਂ ਜਿਸ ਵੀ ਪਿੰਡ ਜਾਂ ਸ਼ਹਿਰ ‘ਚ ਰਹਿੰਦੇ ਹੋ ਜਾਂ ਦੇਸ਼ਾਂ ਵਿਦੇਸ਼ਾਂ ‘ਚ ਵਸਦੇ ਹੋ, ਉੱਥੇ ਵੀ ਕੈਂਡਲ ਮਾਰਚ ਕੱਢ ਸਕਦੇ ਹੋ’

actress shilpa shinde image source instagram

ਮੰਗਣੀ ਟੁੱਟਣ ਦੇ ਕਈ ਸਾਲਾਂ ਬਾਅਦ ਵੀ ਸ਼ਿਲਪਾ ਅਜੇ ਵੀ ਸਿੰਗਲ ਹੈ। ਇਸ ਬਾਰੇ ਗੱਲ ਕਰਦੇ ਹੋਏ ਸ਼ਿਲਪਾ ਸ਼ਿੰਦੇ ਨੇ ਹਾਲ ਹੀ ‘ਚ ਇੱਕ ਇੰਟਰਵਿਊ ਵਿੱਚ ਗੱਲ ਕੀਤੀ। ਅਭਿਨੇਤਾ ਰੋਮਿਤ ਅਤੇ ਸ਼ਿਲਪਾ ਦੀ ਮੰਗਣੀ ਟੁੱਟਣ ਦੇ ਮਾਮਲੇ 'ਤੇ ਉਸ ਨੇ ਕਿਹਾ- 'ਸਾਡੀ ਦੋਵਾਂ ਦੀ ਕਾਫੀ ਸਮਾਂ ਪਹਿਲਾਂ ਮੰਗਣੀ ਹੋਈ ਸੀ, ਉਦੋਂ ਮੈਂ ਬਹੁਤ ਛੋਟੀ ਸੀ ਅਤੇ ਫਿਰ ਮੈਂ ਸੈਟਲ ਨਹੀਂ ਹੋਣਾ ਚਾਹੁੰਦੀ ਸੀ। ਪਰ ਮੇਰੇ ਕਰੀਬੀ ਲੋਕ ਸਮਝਦੇ ਸਨ ਕਿ ਇਹ ਉਮਰ ਵਿਆਹ ਲਈ ਸਹੀ ਹੈ। ਫਿਰ ਰੋਮਿਤ ਅਤੇ ਮੇਰੇ ਵਿਚਕਾਰ ਚੀਜ਼ਾਂ ਵਿਗੜਣ ਲੱਗੀਆਂ ਅਤੇ ਸਾਡਾ ਰਿਸ਼ਤਾ ਖਤਮ ਹੋ ਗਿਆ।

tv actress shilpa shinde image source instagram

ਇੰਟਰਵਿਊ 'ਚ ਸ਼ਿਲਪਾ ਨੇ ਅੱਗੇ ਦੱਸਿਆ ਕਿ ਮੰਗਣੀ ਟੁੱਟਣ ਤੋਂ ਬਾਅਦ ਉਹ ਦੂਜੇ ਰਿਸ਼ਤੇ 'ਚ ਆ ਗਈ ਪਰ ਇਸ ਮਾਮਲੇ 'ਚ ਉਨ੍ਹਾਂ ਦਾ ਤਜਰਬਾ ਖਰਾਬ ਰਿਹਾ। ਇਸ ਤੋਂ ਬਾਅਦ ਉਸ ਨੇ ਫੈਸਲਾ ਕੀਤਾ ਕਿ ਉਹ ਸਿੰਗਲ ਹੀ ਰਹੇਗੀ। ਅਦਾਕਾਰਾ ਨੇ ਇਹ ਵੀ ਕਿਹਾ ਕਿ ਉਹ ਕਿਸੇ ਨੂੰ ਜਵਾਬ ਦੇਣਾ ਪਸੰਦ ਨਹੀਂ ਕਰਦੀ।

ਜਦੋਂ ਕੋਈ ਉਸ ਨੂੰ ਪੁੱਛਦਾ ਹੈ ਕਿ ਉਹ ਕਿੱਥੇ ਜਾ ਰਹੀ ਹੈ, ਕੀ ਕਰ ਰਹੀ ਹੈ, ਤਾਂ ਉਹ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੀ। ਇਸ ਦੇ ਨਾਲ ਹੀ ਵਿਆਹ ਬਾਰੇ ਪੁੱਛੇ ਜਾਣ 'ਤੇ ਸ਼ਿਲਪਾ ਨੇ ਕਿਹਾ ਕਿ ਅੱਜਕੱਲ੍ਹ ਕਈ ਰਿਸ਼ਤੇ ਟੁੱਟਦੇ ਹਨ।

ਸ਼ਿਲਪਾ ਨੇ ਅੱਗੇ ਕਿਹਾ, 'ਮੇਰਾ ਪਰਿਵਾਰ ਚਾਹੁੰਦਾ ਹੈ ਕਿ ਮੈਂ ਵਿਆਹ ਕਰਾਂ। ਪਰ ਮੈਂ ਵਿਆਹ ਕਰਾਉਣ ਜਾਂ ਜੀਵਨ ਸਾਥੀ ਲੱਭਣ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਰੱਖਦੀ। ਮੈਂ ਸਿੰਗਲ ਹਾਂ। ਇਸ ਤੋਂ ਇਲਾਵਾ ਇੰਟਰਵਿਊ 'ਚ ਸ਼ਿਲਪਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਉਹ ਬਾਅਦ 'ਚ ਕਿਸੇ ਨੂੰ ਮਿਲਦੀ ਹੈ ਤਾਂ ਵੀ ਉਹ ਆਪਣੇ ਰਿਸ਼ਤੇ ਨੂੰ ਲੇਬਲ ਦੇਣਾ ਪਸੰਦ ਨਹੀਂ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਜਲਦੀ ਹੀ ਸ਼ਿਲਪਾ ਡਾਂਸ ਰਿਆਲਿਟੀ ਸ਼ੋਅ 'ਝਲਕ ਦਿਖਲਾ ਜਾ 10' 'ਚ ਨਜ਼ਰ ਆਵੇਗੀ।

You may also like