ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਾਂਝੀ ਕੀਤੀ ਨਵੀਂ ਪੋਸਟ, ਕਿਹਾ-‘ਤੁਸੀਂ ਜਿਸ ਵੀ ਪਿੰਡ ਜਾਂ ਸ਼ਹਿਰ ‘ਚ ਰਹਿੰਦੇ ਹੋ ਜਾਂ ਦੇਸ਼ਾਂ ਵਿਦੇਸ਼ਾਂ ‘ਚ ਵਸਦੇ ਹੋ, ਉੱਥੇ ਵੀ ਕੈਂਡਲ ਮਾਰਚ ਕੱਢ ਸਕਦੇ ਹੋ’

written by Lajwinder kaur | August 25, 2022

Sidhu Moose Wala's father Balkaur Singh Sidhu shares new Post: ਪੰਜਾਬੀ ਗਾਇਕ ਦੇ ਚਮਕਦੇ ਹੋਏ ਸਿਤਾਰੇ ਸਿੱਧੂ ਮੂਸੇਵਾਲਾ ਦੀ ਮੌਤ ਦੇ ਇਨਸਾਫ ਨੂੰ ਲੈ ਕੇ ਸਿੱਧੂ ਦੇ ਮਾਪਿਆਂ ਨੇ ਕਮਰ ਕੱਸ ਲਈ ਹੈ। ਸਿੱਧੂ ਮੂਸੇਵਾਲਾ ਦੀ ਮੌਤ ਦੇ ਇਨਸਾਫ ਦੇ ਸਿਲਸਿਲੇ ਨੂੰ ਲੈ ਕੇ ਸਿੱਧੂ ਪਰਿਵਾਰ ਵੱਲੋਂ ਕੈਂਡਲ ਮਾਰਚ ਦਾ ਸੱਦਾ ਦਿੱਤਾ ਗਿਆ ਹੈ। #JusticeForSidhuMoosewala ਲਈ ਅੱਜ ਲਗਪਗ ਚਾਰ ਵੱਜੇ ਮਾਨਸਾ ਤੋਂ ਲੈਕੇ ਪਿੰਡ ਜਵਾਹਰਕੇ ਤੱਕ ਸ਼ਾਂਤਮਈ ਕੈਂਡਲ ਮਾਰਚ ਕੱਢਿਆ ਜਾਵੇਗਾ। ਕੁਝ ਸਮੇਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਹੋਰ ਨਵੀਂ ਪੋਸਟ ਸਾਂਝੀ ਕੀਤੀ ਗਈ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਆਏ ਇੰਦਰਜੀਤ ਨਿੱਕੂ ਦੇ ਸਮਰਥਨ ‘ਚ, ਕਿਹਾ-‘ਇੰਦਰਜੀਤ ਨਿੱਕੂ ਨੂੰ ਦੇਖਕੇ ਪਤਾ ਨਹੀਂ ਕਿੰਨੇ ਕੁ ਮੁੰਡਿਆਂ ਨੇ ਪੱਗ ਬੰਨਣੀ ਸ਼ੁਰੂ ਕੀਤੀ,ਜਿਨ੍ਹਾਂ ‘ਚੋਂ ਮੈਂ ਵੀ ਇੱਕ ਹਾਂ’

sidhu Moose wala image from Instagram

ਸਰਦਾਰ ਬਲਕੌਰ ਸਿੰਘ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਸਿੱਧੂ ਦੇ ਚਾਹੁਣ ਵਾਲਿਆਂ ਲਈ ਇੱਕ ਸੁਨੇਹਾ ਵੀ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਹੈ-‘ਬੇਨਤੀ ਹੈ ਕਿ ਜੇਕਰ ਤੁਸੀਂ ਮਾਨਸੇ ‘ਚ ਹੋ ਰਹੇ ਕੈਂਡਲ ਮਾਰਚ ਵਿੱਚ ਹਿੱਸਾ ਨਹੀਂ ਲੈ ਸਕਦੇ ਤਾਂ ਤੁਸੀਂ ਜਿਸ ਵੀ ਪਿੰਡ ਜਾਂ ਸ਼ਹਿਰ ਵਿੱਚ ਰਹਿੰਦੇ ਹੋ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਹੋ, ਉੱਥੇ ਵੀ ਕੈਂਡਲ ਮਾਰਚ ਕੱਢ ਸਕਦੇ ਹੋ’।

justic for sidhu moose wala image from Instagram

ਉਨ੍ਹਾਂ ਨੇ ਅੱਗੇ ਬੇਨਤੀ ਕਰਦੇ ਹੋਏ ਲਿਖਿਆ ਹੈ- ‘ਕਿਰਪਾ ਕਰਕੇ ਤੁਸੀਂ ਸਾਨੂੰ ਉਸ ਮਾਰਚ ਦਾ ਟਾਈਮ ਤੇ ਜਗਾ ਈ-ਮੇਲ ਕਰ ਦਿਉ...ਉਸ ਮਾਰਚ ਦਾ ਵੇਰਵਾ ਤੁਸੀਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕਰ ਸਕਦੇ ਹੋ...ਜੇਕਰ ਤੁਸੀਂ ਕਿਸੇ ਕਾਰਨ ਮਾਰਚ ਵਿੱਚ ਹਿੱਸਾ ਨਹੀਂ ਲੈ ਸਕਦੇ ਤਾਂ ਇਸ ਪੋਸਟ ਪੋਸਟ ਨਾਲ ਸਾਂਝੀ ਕੀਤੀ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕਰਕੇ ਸਾਡਾ ਸਮਰਥਨ ਕਰੋ’।

Justice for Sidhu Moose Wala: 'Carry out candle march in your localities' Image Source: Instagram

ਉਨ੍ਹਾਂ ਨੇ ਨਾਲ ਹੀ #JusticeForSidhuMoosewala ਹੈਸ਼ਟੈਗ ਵੀ ਸਾਂਝਾ ਕੀਤਾ ਜਿਸ ਨੂੰ ਸਭ ਨੂੰ ਸ਼ੇਅਰ ਕਰਨ ਦੀ ਗੱਲ ਆਖੀ ਹੈ।  ਦੱਸ ਦਈਏ ਇਸ ਕੈਂਡਲ ਮਾਰਚ ਨੂੰ ਉਸੇ ਸਥਾਨ ਤੇ ਕੀਤਾ ਜਾਵੇਗਾ ਜਿੱਥੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ। ਤੁਹਾਨੂੰ ਯਾਦ ਕਰਵਾ ਦੇਈਏ ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਪੰਜਾਬੀ ਮਿਊਜ਼ਿਕ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ ਹੈ।

 

You may also like