ਦਿਲਜੀਤ ਦੋਸਾਂਝ ਆਏ ਇੰਦਰਜੀਤ ਨਿੱਕੂ ਦੇ ਸਮਰਥਨ ‘ਚ, ਕਿਹਾ-‘ਇੰਦਰਜੀਤ ਨਿੱਕੂ ਨੂੰ ਦੇਖਕੇ ਪਤਾ ਨਹੀਂ ਕਿੰਨੇ ਕੁ ਮੁੰਡਿਆਂ ਨੇ ਪੱਗ ਬੰਨਣੀ ਸ਼ੁਰੂ ਕੀਤੀ,ਜਿਨ੍ਹਾਂ ‘ਚੋਂ ਮੈਂ ਵੀ ਇੱਕ ਹਾਂ’

Reported by: PTC Punjabi Desk | Edited by: Lajwinder kaur  |  August 25th 2022 08:55 AM |  Updated: August 24th 2022 10:04 PM

ਦਿਲਜੀਤ ਦੋਸਾਂਝ ਆਏ ਇੰਦਰਜੀਤ ਨਿੱਕੂ ਦੇ ਸਮਰਥਨ ‘ਚ, ਕਿਹਾ-‘ਇੰਦਰਜੀਤ ਨਿੱਕੂ ਨੂੰ ਦੇਖਕੇ ਪਤਾ ਨਹੀਂ ਕਿੰਨੇ ਕੁ ਮੁੰਡਿਆਂ ਨੇ ਪੱਗ ਬੰਨਣੀ ਸ਼ੁਰੂ ਕੀਤੀ,ਜਿਨ੍ਹਾਂ ‘ਚੋਂ ਮੈਂ ਵੀ ਇੱਕ ਹਾਂ’

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਕੁਝ ਹੀ ਸਮੇਂ 'ਚ ਕੋਈ ਵੀ ਚੀਜ਼ ਵਾਇਰਲ ਹੋ ਜਾਂਦੀ ਹੈ। ਅਜਿਹਾ ਹੀ ਇੱਕ ਵੀਡੀਓ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦਾ ਵਾਇਰਲ ਹੋ ਰਿਹਾ ਹੈ। ਇੰਦਰਜੀਤ ਨਿੱਕੂ ਜੋ ਕਿ ਇਨ੍ਹੀਂ ਦਿਨੀਂ ਮਾੜੇ ਸਮੇਂ ‘ਚੋਂ ਲੰਘ ਰਹੇ ਹਨ।

ਇਸ ਵਾਇਰਲ ਹੋ ਰਹੇ ਇੱਕ ਵੀਡੀਓ ‘ਚ ਉਹ ਕਿਸੇ ਬਾਬੇ ਦੀ ਸ਼ਰਨ ‘ਚ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਉਹ ਆਪਣੀਆਂ ਸਮੱਸਿਆਵਾਂ ਦੱਸਦੇ ਹੋਏ ਗਾਇਕ ਭਾਵੁਕ ਵੀ ਹੋ ਗਏ। ਇਸ ਵੀਡੀਓ ਤੋਂ ਬਾਅਦ ਕਈ ਲੋਕਾਂ ਨੇ ਇੰਦਰਜੀਤ ਨਿੱਕੂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਬਹੁਤ ਸਾਰੇ ਲੋਕ ਗਾਇਕ ਦੇ ਸਮਰਥਨ ‘ਚ ਆਏ। ਹੁਣ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਦਿਲਜੀਤ ਦੋਸਾਂਝ ਵੀ ਸਾਹਮਣੇ ਆਏ ਹਨ।

ਹੋਰ ਪੜ੍ਹੋ : ‘ਕਬੀਰ ਸਿੰਘ’ ਦੇ ਸੈੱਟ ‘ਤੇ ਕਿਆਰਾ ਅਡਵਾਨੀ ਦਾ ਕਿਉਂ ਕੀਤਾ ਸੀ ਸ਼ਾਹਿਦ ਕਪੂਰ ਨੂੰ ਥੱਪੜ ਮਾਰਨ ਦਾ ਮਨ, ਜਾਣੋ

Inderjit Nikku, image From instagram

ਉਨ੍ਹਾਂ ਨੇ ਗਾਇਕ ਇੰਦਰਜੀਤ ਨਿੱਕੂ ਲਈ ਖ਼ਾਸ ਪੋਸਟ ਪਾਈ ਹੈ ਤੇ ਆਪਣਾ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਇੰਦਰਜੀਤ ਨਿੱਕੂ ਦੀ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ-‘ਇੰਦਰਜੀਤ ਨਿੱਕੂ ਨੂੰ ਦੇਖਕੇ ਪਤਾ ਨਹੀਂ ਕਿੰਨੇ ਕੁ ਮੁੰਡਿਆਂ ਨੇ ਪੱਗ ਬੰਨਣੀ ਸ਼ੁਰੂ ਕੀਤੀ,ਜਿਨ੍ਹਾਂ ‘ਚੋਂ ਮੈਂ ਵੀ ਇੱਕ ਹਾਂ’

diljit dosanjh post for inderjit image source instagram

ਦਿਲਜੀਤ ਦੋਸਾਂਝ ਨੇ ਅੱਗੇ ਲਿਖਿਆ ਹੈ- ‘ਮੈਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ..ਮੇਰੀ ਅਗਲੀ ਫ਼ਿਲਮ ਜੋ ਵੀ ਸ਼ੂਟ ਕਰੇਗਾ ਅਸੀਂ...ਕਿਰਪਾ ਕਰਕੇ ਇੱਕ ਗੀਤ ਸਾਡੇ ਲਈ ਵੀ’।

image source instagram

ਦੱਸ ਦਈਏ ਗਾਇਕ ਦੇ ਹੱਕ ‘ਚ ਪ੍ਰਸ਼ੰਸਕ ਨਿੱਤਰੇ ਹਨ ਅਤੇ ਗਾਇਕ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆ ਰਹੇ ਹਨ । ਜਿਸ ਕਰਕੇ ਉਹ ਸੋਸ਼ਲ ਮੀਡੀਆ ‘ਤੇ ਲਗਾਤਾਰ ਉਨ੍ਹਾਂ ਦੀ ਹੌਸਲਾ ਅਫਜ਼ਾਈ ਦੇ ਲਈ ਪ੍ਰਸ਼ੰਸਕ ਪੋਸਟਾਂ ਲਗਾਤਾਰ ਪਾ ਰਹੇ ਹਨ। ਦੱਸ ਦਈਏ ਇੰਦਰਜੀਤ ਨਿੱਕੂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਰਹੇ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਉਹ ਆਪਣੀ ਗਾਇਕੀ ਦੇ ਨਾਲ ਆਪਣੀ ਪੱਗ ਦੇ ਸਟਾਈਲ ਕਰਕੇ ਵੀ ਨੌਜਵਾਨਾਂ 'ਚ ਕਾਫੀ ਮਸ਼ਹੂਰ ਸਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network