ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੀ ਰੋਮਾਂਟਿਕ ਚੈੱਟ ਹੋਈ ਵਾਇਰਲ, ਕਿਹਾ- 6 ਵਜੇ...

written by Lajwinder kaur | August 12, 2022

Bollywood Actress Kiara Advani And Sidharth Malhotra Chat Goes viral: ਬਾਲੀਵੁੱਡ ਸਿਤਾਰੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਲੰਬੇ ਸਮੇਂ ਤੋਂ ਇਕ-ਦੂਜੇ ਨਾਲ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਦੋਵਾਂ ਦੀ ਚਿੱਟ-ਚੈਟ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਦਰਅਸਲ, ਇਹ ਕੋਈ ਨਿੱਜੀ ਗੱਲਬਾਤ ਨਹੀਂ ਬਲਕਿ ਫਿਲਮ ਦੇ ਡਾਇਲਾਗ ਵਾਲੀ ਚੈਟ ਹੈ।

ਹੋਰ ਪੜ੍ਹੋ : 'ਲਾਲ ਸਿੰਘ ਚੱਢਾ' ਤੋਂ ਸ਼ਾਹਰੁਖ ਖ਼ਾਨ ਦਾ ਕੈਮਿਓ ਕਲਿੱਪ ਹੋਇਆ ਵਾਇਰਲ, ਇਸ ਸੀਨ ਨੂੰ ਦੇਖ ਕੇ ਸਿਨੇਮਾ ਹਾਲ ‘ਚ ਖੁਸ਼ੀ ਦੇ ਮਾਰੇ ਦਰਸ਼ਕ ਨੱਚਦੇ ਹੋਏ ਆਏ ਨਜ਼ਰ

Siddharth Kiara image image source instagram

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੀ ਫਿਲਮ 'ਸ਼ੇਰਸ਼ਾਹ' ਨੇ ਇੱਕ ਸਾਲ ਪੂਰਾ ਕਰ ਲਿਆ ਹੈ। ਇਸ ਮੌਕੇ 'ਤੇ ਦੋਵੇਂ ਇੱਕ ਵਾਰ ਫਿਰ ਇਸ ਫਿਲਮ ਦੀ ਸਫਲਤਾ ਦਾ ਜਸ਼ਨ ਮਨਾ ਰਹੇ ਹਨ। ਸਿਧਾਰਥ ਮਲਹੋਤਰਾ ਨੂੰ ਟੈਗ ਕਰਦੇ ਹੋਏ ਕਿਆਰਾ ਅਡਵਾਨੀ ਨੇ ਲਿਖਿਆ, "ਤੂੰ ਗੱਲਾਂ ਤਾਂ ਵੱਡੀਆਂ-ਵੱਡੀਆਂ ਕਰਦਾ ਸੀ, ਪਰ ਤੂੰ ਵੀ ‘out of Singh, out of mind’ ਟਾਈਪ ਵਾਲਾ ਬੰਦ ਬੰਦਾ ਨਿਕਲਿਆ!"

kiara and sidharth chat viral image source instagram

ਕਿਆਰਾ ਦੀ ਇਸ ਇੰਸਟਾਗ੍ਰਾਮ ਸਟੋਰੀ ਦਾ ਜਵਾਬ ਦਿੰਦੇ ਹੋਏ ਸਿਧਾਰਥ ਮਲਹੋਤਰਾ ਨੇ ਲਿਖਿਆ, "ਓਏ ਸਰਦਾਰਨੀ, ਮੈਨੂੰ ਸਭ ਕੁਝ ਯਾਦ ਹੈ, ਭੁੱਲਿਆ ਨਹੀਂ,,,ਅੱਜ ਸ਼ਾਮ 6 ਵਜੇ ਤੁਹਾਨੂੰ ਮਿਲਣ ਆਵਾਂਗਾ" ਇਸ 'ਤੇ ਕਿਆਰਾ ਨੇ ਲਿਖਿਆ, "ਠੀਕ ਹੈ ਫਿਰ ਡੇਟ ਹੋਵੇਗੀ! ਅਸੀਂ ਅੱਜ 6 ਵਜੇ ਇੰਸਟਾਗ੍ਰਾਮ 'ਤੇ ਲਾਈਵ ਮਿਲਾਂਗੇ।"

image source instagram

ਸਿਧਾਰਥ ਕਿਆਰਾ ਦੇ ਬੋਲਾਂ ਤੋਂ ਸਾਫ਼ ਹੈ ਕਿ ਅੱਜ ਦੋਵੇਂ Shershaah ਦੇ ਇੱਕ ਸਾਲ ਪੂਰੇ ਹੋਣ ਦੇ ਮੌਕੇ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਲਾਈਵ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਸ਼ੇਰਸ਼ਾਹ ਫ਼ਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕੀਤੀ ਸੀ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜੇ ਗੱਲ ਕਰੀਏ ਕਿਆਰਾ ਅਡਵਾਨੀ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਜੁੱਗ ਜੁੱਗ ਜੀਓ ਫ਼ਿਲਮ ‘ਚ ਨਜ਼ਰ ਆਈ ਸੀ। ਕਿਆਰਾ ਦੀ ਸਾਰੀਆਂ ਹੀ ਫ਼ਿਲਮਾਂ ਬਾਕਸ ਆਫਿਸ ਉੱਤੇ ਹਿੱਟ ਰਹੀਆਂ ਹਨ।

You may also like