ਸਿੱਧੂ ਮੂਸੇਵਾਲਾ ਦੀ ਆਖਰੀ ਤਸਵੀਰ ਵਾਇਰਲ, ਵਾਰਦਾਤ ਵਾਲੇ ਦਿਨ ਘਰੋਂ ਨਿਕਲਣ ਤੋਂ ਪਹਿਲਾਂ ਖਿਚਵਾਈ ਸੀ ਤਸਵੀਰ !
ਸਿੱਧੂ ਮੂਸੇਵਾਲਾ ਦੀ ਆਖਰੀ ਤਸਵੀਰ ਵਾਇਰਲ, ਵਾਰਦਾਤ ਵਾਲੇ ਦਿਨ ਘਰੋਂ ਨਿਕਲਣ ਤੋਂ ਪਹਿਲਾਂ ਖਿਚਵਾਈ ਸੀ ਤਸਵੀਰ !
ਸਿੱਧੂ ਮੂਸੇਵਾਲਾ (Sidhu Moose wala ) ਜਿਸ ਦਿਨ ਘਰੋਂ ਬੀਮਾਰ ਮਾਸੀ ਦਾ ਪਤਾ ਲੈਣ ਦੇ ਲਈ ਨਿਕਲਿਆ ਸੀ । ਉਸ ਨੂੰ ਪਤਾ ਨਹੀਂ ਸੀ ਕਿ ਉਹ ਅੱਜ ਤੋਂ ਬਾਅਦ ਕਦੇ ਵੀ ਆਪਣੇ ਘਰ ਵਾਪਸ ਨਹੀਂ ਆਏਗਾ । ਪਰ ਸੂਤਰਾਂ ਮੁਤਾਬਕ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਉਸ ਨੇ ਇੱਕ ਤਸਵੀਰ ਕਲਿੱਕ ਕਰਵਾਈ ਸੀ । ਇਸ ਤਸਵੀਰ ‘ਚ ਸਿੱਧੂ ਮੂਸੇਵਾਲਾ ਸੋਫੇ ‘ਤੇ ਬੈਠਾ ਨਜਰ ਆ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ ।

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਸਾਂਝੀਆਂ ਕਰ ਦਿੱਤੀ ਸ਼ਰਧਾਂਜਲੀ
ਖ਼ਬਰਾਂ ਮੁਤਾਬਕ ਸਿੱਧੂ ਮੂਸੇਵਾਲਾ ਨੇ ਉਹੀ ਟੀ-ਸ਼ਰਟ ਅਤੇ ਪੈਂਟ ਪਾਈ ਹੋਈ ਹੈ । ਜੋ ਵਾਰਦਾਤ ਵੇਲੇ ਉਸ ਨੇ ਪਹਿਨੀ ਹੋਈ ਸੀ । ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਅਤੇ ਦਰਸ਼ਕ ਵੀ ਇਸ ਮਹਿਬੂਬ ਕਲਾਕਾਰ ਲਈ ਭਾਵੁਕ ਹੋ ਰਹੇ ਹਨ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਦੁਖੀ ਗਾਇਕ ਵਿਸ਼ਾਲ ਡਡਲਾਨੀ ਨੇ ਸਿੱਧੂ ਦਾ ਗੀਤ ਗਾ ਕੇ ਦਿੱਤੀ ਸ਼ਰਧਾਂਜਲੀ, ਵੇਖੋ ਵੀਡੀਓ
ਭਰ ਜਵਾਨੀ ‘ਚ ਸਿੱਧੂ ਮੂਸੇਵਾਲਾ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਹਨ । ਉਨ੍ਹਾਂ ਦੀ ਮੌਤ ਦੇ ਨਾਲ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ, ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ । ਸਿੱਧੂ ਮੂਸੇਵਾਲਾ ਇੱਕ ਅਜਿਹਾ ਕਲਾਕਾਰ ਸੀ ਜਿਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ ਸੀ ।

ਉਸ ਦੇ ਬੇਬਾਕ ਬੋਲ ਹਰ ਕਿਸੇ ਨੂੰ ਪਸੰਦ ਆਉਂਦੇ ਸਨ ਅਤੇ ਸਾਫ ਦਿਲ ਇਨਸਾਨ ਨੇ ਕਦੇ ਵੀ ਕੋਈ ਅਸ਼ਲੀਲ ਗੀਤ ਨਹੀਂ ਸੀ ਗਾਇਆ । ਉਸ ਦੀ ਬੇਬਾਕੀ ਅਕਸਰ ਉਸ ਦੇ ਗੀਤਾਂ ‘ਚ ਝਲਕਦੀ ਸੀ ।ਸਿੱਧੂ ਮੂਸੇਵਾਲਾ ਆਪਣੇ ਲਿਖੇ ਗੀਤ ਹੀ ਗਾਉਂਦਾ ਸੀ । ਅਜੋਕੇ ਸਮਾਜ ‘ਚ ਇੱਕ ਦੂਜੇ ਪ੍ਰਤੀ ਈਰਖਾ, ਕਿਸੇ ਦੀ ਸਫਲਤਾ ਪ੍ਰਤੀ ਈਰਖਾ ਦਾ ਭਾਵ ਰੱਖਣਾ । ਇਸ ਸਭ ਨੂੰ ਗੀਤਾਂ ‘ਚ ਦਰਸਾਉਂਦਾ ਸੀ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
