ਪਾਲੀਵੁੱਡ ਜਗਤ ਦੀ ਨਾਮੀ ਐਕਟਰੈੱਸ ਸਿੰਮੀ ਚਾਹਲ ਬਾਲੀਵੁੱਡ ਐਕਟਰ ਪ੍ਰਤੀਕ ਬੱਬਰ ਦੇ ਨਾਲ ਨਜ਼ਰ ਆਵੇਗੀ ‘Tere Bajjon’ ਗੀਤ ‘ਚ
ਪਾਲੀਵੁੱਡ ਜਗਤ ਦੀ ਨਾਮੀ ਐਕਟਰੈੱਸ ਸਿੰਮੀ ਚਾਹਲ ਬਾਲੀਵੁੱਡ ਐਕਟਰ ਪ੍ਰਤੀਕ ਬੱਬਰ ਦੇ ਨਾਲ ਨਜ਼ਰ ਆਵੇਗੀ ‘Tere Bajjon’ ਗੀਤ ‘ਚ
'Tere Bajjon' Upcoming New Song: ਪੰਜਾਬੀ ਅਦਾਕਾਰਾ ਸਿੰਮੀ ਚਾਹਲ ਜੋ ਕਿ ਬਹੁਤ ਜਲਦ ਨਵੀਂ ਮਿਊਜ਼ਿਕ ਵੀਡੀਓ ‘ਚ ਨਜ਼ਰ ਆਉਣ ਵਾਲੇ ਹਨ। ਜੀ ਹਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਆਉਣ ਵਾਲੇ ਮਿਊਜ਼ਿਕ ਵੀਡੀਓ ਦਾ ਫਰਸਟ ਲੁੱਕ ਪੋਸਟਰ ਕੀਤਾ ਹੈ। ਉਹ ਤੇਰੇ ਬਾਜੋ (Tere Bajjon) ਟਾਈਟਲ ਹੇਠ ਆਉਣ ਵਾਲੇ ਗੀਤ ‘ਚ ਬਾਲੀਵੁੱਡ ਐਕਟਰ ਪ੍ਰਤੀਕ ਬੱਬਰ ਦੇ ਨਾਲ ਨਜ਼ਰ ਆਵੇਗੀ।
image source instagram
image source instagram
ਇਸ ਗੀਤ ਨੂੰ ਸ਼੍ਰੇਆ ਘੋਸ਼ਾਲ ਆਪਣੀ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਹੋਏ ਨਜ਼ਰ ਆਉਣਗੇ। ਇਸ ਗੀਤ ਨੂੰ ਮਿਊਜ਼ਿਕ ਦੇਣਗੇ ਦਿੱਗਜ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਤੇ ਗੀਤ ਦੇ ਬੋਲ ਕਮਾਰ ਨੇ ਲਿਖੇ ਨੇ। ਜੇ ਗੱਲ ਕਰੀਏ ਗੀਤ ਦੇ ਪੋਸਟਰ ਦੀ ਤਾਂ ਬਹੁਤ ਹੀ ਖ਼ੂਬਸਰਤ ਹੈ। ਸਿੰਮੀ ਚਾਹਲ ਪ੍ਰਤੀਕ ਬੱਬਰ ਦੇ ਗਲੇ ਲੱਗੀ ਹੋਈ ਹੈ । ਫ਼ਿਲਹਾਲ ਗੀਤ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਨਹੀਂ ਗਿਆ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਸਿੰਮੀ ਤੇ ਪ੍ਰਤੀਕ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।
image source instagram
ਜੇ ਗੱਲ ਕਰੀਏ ਸਿੰਮੀ ਚਾਹਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਹੈ। ਅਖੀਰਲੀ ਵਾਰ ਉਹ ਚੱਲ ਮੇਰਾ ਪੁੱਤ 3 ‘ਚ ਨਜ਼ਰ ਆਈ ਸੀ। ਬਹੁਤ ਜਲਦ ਉਹ ਗੋਲਕ, ਬੁਗਨੀ ਬੈਂਕ ‘ਤੇ ਬਟੂਆ-2 ਅਤੇ ਚੱਲ ਮੇਰਾ ਪੁੱਤ-4 ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਵੇਗੀ। ਜੇ ਗੱਲ ਕਰੀਏ ਬਾਲੀਵੁੱਡ ਐਕਟਰ ਪ੍ਰਤੀਕ ਬੱਬਰ ਦੀ ਤਾਂ ਉਹ ਬਾਲੀਵੁੱਡ ਜਗਤ ਦੇ ਨਾਮੀ ਐਕਟਰ ਨੇ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
