ਗਾਇਕ ਹਰਵਿੰਦਰ ਹੈਰੀ ਦੀ ਆਵਾਜ਼ ‘ਚ ਨਵਾਂ ਗੀਤ ’13 ਤਰੀਕ’ ਪੀਟੀਸੀ ਪੰਜਾਬੀ ‘ਤੇ ਹੋਵੇਗਾ ਰਿਲੀਜ਼

Written by  Rupinder Kaler   |  March 31st 2021 10:52 AM  |  Updated: March 31st 2021 10:52 AM

ਗਾਇਕ ਹਰਵਿੰਦਰ ਹੈਰੀ ਦੀ ਆਵਾਜ਼ ‘ਚ ਨਵਾਂ ਗੀਤ ’13 ਤਰੀਕ’ ਪੀਟੀਸੀ ਪੰਜਾਬੀ ‘ਤੇ ਹੋਵੇਗਾ ਰਿਲੀਜ਼

ਗਾਇਕ ਹਰਵਿੰਦਰ ਹੈਰੀ ਦੀ ਆਵਾਜ਼ ‘ਚ ਨਵਾਂ ਗੀਤ ’13  ਤਰੀਕ’  ਪੀਟੀਸੀ ਪੰਜਾਬੀ ‘ਤੇ 2 ਅਪ੍ਰੈਲ, ਦਿਨ ਸ਼ੁੱਕਰਵਾਰ ਨੂੰ ਰਿਲੀਜ਼ ਕੀਤਾ ਜਾਵੇਗਾ ।ਇਸ ਗੀਤ ਦੇ ਬੋਲ ਅਲਮਸਤ ਨੇ ਲਿਖੇ ਹਨ ਅਤੇ ਮਿਊੁਜ਼ਿਕ ਅਲਮਸਤ ਮਿਊਜ਼ਿਕ ਹੱਬ ਡਾਟ ਕੌਂਬੋ ਸਟੂਡੀਓ ਦਾ ਹੋਵੇਗਾ ਅਤੇ ਵੀਡੀਓ ਥੰਡਰ ਆਈ ਫ਼ਿਲਮਸ ਵੱਲੋਂ ਤਿਆਰ ਕੀਤਾ ਜਾਵੇਗਾ ।

harvinder harry

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਦਿਲਜਾਨ ਦੀ ਮੌਤ ‘ਤੇ ਹਰਜੀਤ ਹਰਮਨ, ਬੱਬੂ ਮਾਨ ਤੇ ਗੁਰਲੇਜ ਅਖਤਰ ਨੇ ਜਤਾਇਆ ਦੁੱਖ 

Harvinder harry

ਇਸ ਗੀਤ ਦਾ ਫ੍ਰਸਟ ਲੁੱਕ ਪੀਟੀਸੀ ਪੰਜਾਬੀ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ । ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ ।ਫੀਚਰਿੰਗ ‘ਚ ਹਰਵਿੰਦਰ ਹੈਰੀ ਦੇ ਨਾਲ ਨਾਲ ਅਲਮਸਤ ਵੀ ਨਜ਼ਰ ਆਉਣਗੇ ।

harvinder harry

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਵਿੰਦਰ ਹੈਰੀ ਦੀ ਆਵਾਜ਼ ‘ਚ ਕਈ ਗੀਤ ਪੀਟੀਸੀ ਪੰਜਾਬੀ ‘ਤੇ ਰਿਲੀਜ਼ ਕੀਤੇ ਗਏ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੇ ਇਸ ਗੀਤ ਨੂੰ ਸਰੋਤੇ ਕਿੰਨਾ ਕੁ ਪਸੰਦ ਕਰਦੇ ਹਨ । ਪੀਟੀਸੀ ਰਿਕਾਰਡਜ਼ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤ ਅਤੇ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ ।ਤੁਸੀਂ ਵੀ ਨਵੇਂ ਗੀਤ ਅਤੇ ਸ਼ਬਦਾਂ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network