ਸਾਊਥ ਅਦਾਕਾਰਾ ਕੀਰਤੀ ਸੁਰੇਸ਼ ਨੂੰ ਵੀ ਹੋਇਆ ਕੋਰੋਨਾ, ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਵੈਕਸੀਨੇਸ਼ਨ ਲਈ ਕਰ ਰਹੀ ਜਾਗਰੂਕ
ਸਾਊਥ ਅਦਾਕਾਰਾ ਕੀਰਤੀ ਸੁਰੇਸ਼ ਨੂੰ ਵੀ ਹੋਇਆ ਕੋਰੋਨਾ, ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਵੈਕਸੀਨੇਸ਼ਨ ਲਈ ਕਰ ਰਹੀ ਜਾਗਰੂਕ
ਦੇਸ਼ ਵਿੱਚ ਦਿਨ-ਬ-ਦਿਨ ਕੋਰੋਨਾ ਮਹਾਂਮਾਰੀ ਦਾ ਕਹਿਰ ਵੱਧਦਾ ਜਾ ਰਿਹਾ ਹੈ। ਬਾਲੀਵੁੱਡ ਤੋਂ ਬਾਅਦ ਹੁਣ ਕੋਰੋਨਾ ਨੇ ਟੌਲੀਵੁੱਡ ਵਿੱਚ ਦਸਤਕ ਦੇ ਦਿੱਤੀ ਹੈ। ਮਹੇਸ਼ ਬਾਬੂ, ਬਾਹੂਬਲੀ ਫ਼ਿਲਮ ਦੇ ਕੱਟਪਾ ਦਾ ਕਿਰਦਾਰ ਕਰਨ ਵਾਲੇ ਸਤਿਆਰਾਜ ਤੋਂ ਬਾਅਦ ਹੁਣ ਸਾਊਥ ਅਦਾਕਾਰਾ ਕੀਰਤੀ ਸੁਰੇਸ਼ ਦੇ ਵੀ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਹੈ।

ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਤੇ ਖੂਬਸੂਰਤ ਅਦਾਕਾਰਾ ਕੀਰਤੀ ਸੁਰੇਸ਼ ਨੂੰ ਕੋਰੋਨਾ ਹੋ ਗਿਆ ਹੈ।ਕੀਰਤੀ ਸੁਰੇਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ।ਕੀਰਤੀ ਨੇ ਲਿਖਿਆ, 'ਮੈਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਅਤੇ ਸੁਰੱਖਿਆ ਉਪਾਵਾਂ ਦੇ ਬਾਵਜੂਦ ਹਲਕੇ ਲੱਛਣਾਂ ਨਾਲ ਸੰਕਰਮਿਤ ਹਾਂ, ਜਿਸ ਤੇਜ਼ ਦੇ ਨਾਲ ਇਹ ਵਾਇਰਸ ਫੈਲ ਰਿਹਾ ਹੈ, ਉਹ ਬਹੁਤ ਭਿਆਨਕ ਹੈ। ਕਿਰਪਾ ਕਰਕੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰੋ ਅਤੇ ਸੁਰੱਖਿਅਤ ਰਹੋ। ਮੈਂ ਇਸ ਸਮੇਂ ਪਰਿਵਾਰ ਤੋਂ ਵੱਖ ਹਾਂ ਤੇ ਘਰ ਵਿੱਚ ਹੀ ਆਈਸੋਲੇਟ ਹਾਂ। ਮੈਂ ਸੁਰੱਖਿਅਤ ਦੇਖਭਾਲ ਵਿੱਚ ਹਾਂ, ਬੀਤੇ ਦਿਨੀਂ ਮੇਰੇ ਸੰਪਰਕ ਵਿੱਚ ਆਏ ਲੋਕਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾ ਲੈਣ।
View this post on Instagram
ਕੀਰਤੀ ਨੇ ਆਪਣੇ ਫੈਨਜ਼ ਤੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ, "ਜੇਕਰ ਤੁਸੀਂ ਵੈਕਸੀਨੇਸ਼ਨ ਨਹੀਂ ਕਰਵਾਇਆ ਹੈ, ਤਾਂ ਕਿਰਪਾ ਕਰਕੇ ਗੰਭੀਰ ਲੱਛਣਾਂ ਤੋਂ ਬਚਣ ਅਤੇ ਆਪਣੇ ਅਜ਼ੀਜ਼ਾਂ ਦੀ ਬੇਹਤਰ ਸਿਹਤ ਲਈ ਜਲਦੀ ਤੋਂ ਜਲਦੀ ਕਰੋਨਾ ਵੈਕਸੀਨ ਲਗਵਾਓ, ਜਲਦੀ ਠੀਕ ਹੋਣ ਦੀ ਉਮੀਦ ਹੈ ਅਤੇ ਮੈਂ ਤੁਰੰਤ ਵਾਪਸੀ ਕਰਾਂਗੀ।"

ਹੋਰ ਪੜ੍ਹੋ : ਵਿਰਾਟ ਤੇ ਅਨੁਸ਼ਕਾ ਸ਼ਰਮਾ ਨੇ ਧੂਮਧਾਮ ਨਾਲ ਮਨਾਇਆ ਧੀ ਦਾ ਜਨਮਦਿਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆਂ ਤਸਵੀਰਾਂ
ਕੀਰਤੀ ਨੇ ਸਾਊਥ ਦੀਆਂ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਕੀਰਤੀ ਸੁਰੇਸ਼ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ 'ਮਰੱਕਰ: ਅਰਬਿਕਦਲਿਨਤੇ ਸਿੰਘਮ' 'ਚ ਨਜ਼ਰ ਆਈ ਸੀ। ਕੀਰਤੀ ਨੇ ਫੀਮੇਲ ਲੀਡ ਫਿਲਮ 'ਮਿਸ ਇੰਡੀਆ' 'ਚ ਸ਼ਲਾਘਾਯੋਗ ਕੰਮ ਕੀਤਾ। ਕੀਰਤੀ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇਸ 'ਚ ਸਾਊਥ ਸੁਪਰਸਟਾਰ ਮਹੇਸ਼ ਬਾਬੂ ਦੀ 'ਸਰਕਾਰੂ ਵਾਰੀ ਪੱਤਾ', 'ਸਾਨੀ ਕਯਾਧਾਮ' ਅਤੇ 'ਭੋਲਾ ਸ਼ੰਕਰ' ਸ਼ਾਮਲ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
