ਵਿਰਾਟ ਤੇ ਅਨੁਸ਼ਕਾ ਸ਼ਰਮਾ ਨੇ ਧੂਮਧਾਮ ਨਾਲ ਮਨਾਇਆ ਧੀ ਦਾ ਜਨਮਦਿਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆਂ ਤਸਵੀਰਾਂ

written by Pushp Raj | January 12, 2022

ਮਸ਼ਹੂਰ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੀ ਧੀ ਵਾਮਿਕਾ ਦਾ ਪਹਿਲਾ ਜਨਮਦਿਨ ਬਹੁਤ ਹੀ ਧੂਮਧਾਮ ਨਾਲ ਮਨਾਇਆ। ਵਾਮਿਕਾ ਦਾ ਪਹਿਲਾ ਜਨਮਦਿਨ ਦੱਖਣੀ ਅਫ਼ਰੀਕਾ ਦੇ ਵਿੱਚ ਮਨਾਇਆ ਗਿਆ। ਹੁਣ ਵਾਮਿਕਾ ਦੇ ਜਨਮਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


ਅਨੁਸ਼ਕਾ ਅਤੇ ਵਿਰਾਟ ਕੋਹਲੀ ਨੇ ਆਪਣੀ ਧੀ ਵਾਮਿਕਾ ਦਾ ਪਹਿਲਾ ਜਨਮਦਿਨ ਦਖਣੀ ਅਫਰੀਕਾ ਵਿੱਚ ਮਨਾਇਆ। ਵਿਰਾਟ ਦੇ ਮੇਜ਼ਬਾਨ ਦੇਸ਼ ਦੇ ਖਿਲਾਫ ਚੱਲ ਰਹੀ ਟੈਸਟ ਸੀਰੀਜ਼ 'ਚ ਟੀਮ ਇੰਡੀਆ ਲਈ ਖੇਡ ਰਹੇ ਹਨ। ਇਸ ਲਈ ਉਨ੍ਹਾਂ ਦਾ ਪਰਿਵਾਰ ਇੱਕ ਬਾਇਓ ਬਬਲ 'ਚ ਰਹਿ ਰਿਹਾ ਹੈ, ਪਰ ਅਨੁਸ਼ਕਾ ਨੇ ਦੱਸਿਆ ਕਿ ਵਾਮਿਕਾ ਦਾ ਜਨਮਦਿਨ ਹਰ ਤਰੀਕੇ ਨਾਲ ਚੰਗਾ ਰਿਹਾ।

ਅਨੁਸ਼ਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵਾਮਿਕਾ ਦੇ ਜਨਮਦਿਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, " ਸੂਰਜ ਤੇਜ਼ ਸੀ ਤੇ ਉਸ ਦੀ ਰੌਸ਼ਨੀ ਵੀ ਚੰਗੀ ਸੀ। ਮੇਜ਼ ਭਰੀ ਹੋਈ ਸੀ ਤੇ ਸਾਡੀ ਨਿੱਕੀ ਜਿਹੀ ਧੀ ਇੱਕ ਸਾਲ ਦੀ ਹੋ ਗਈ ਹੈ। "

ਤਸਵੀਰ 'ਚ ਤੁਸੀਂ ਵਾਮਿਕਾ ਨੂੰ ਹੋਰਨਾਂ ਬੱਚਿਆਂ ਨਾਲ ਖੇਡਦੇ ਹੋਏ ਵੇਖ ਸਕਦੇ ਹੋ। ਇੱਕ ਹੋਰ ਤਸਵੀਰ ਦੇ ਵਿੱਚ ਵਿਰਾਟ ਤੇ ਅਨੁਸ਼ਕਾ ਆਪਸ ਵਿੱਚ ਮਜ਼ੇਦਾਰ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਵਾਮਿਕਾ ਦੇ ਜਨਮਦਿਨ ਦੀ ਪਾਰਟੀ ਦੌਰਾਨ ਦੋਵੇਂ ਸਨਲਾਈਟ ਵਿੱਚ ਡ੍ਰਿੰਕ ਦਾ ਮਜ਼ਾ ਲੈਂਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਕਾਲੇ ਰੰਗ ਦੀ ਡਰੈਸ 'ਚ ਨਜ਼ਰ ਆਇਆ ਸ਼ਹਿਨਾਜ਼ ਦਾ ਗਲੈਮਰਸ ਅੰਦਾਜ਼

ਅਨੁਸ਼ਕਾ ਨੇ ਧੀ ਦੇ ਜਨਮਦਿਨ ਪਾਰਟੀ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਇੱਕ ਧੰਨਵਾਦ ਨੋਟ ਵੀ ਲਿਖਿਆ ਹੈ। ਅਨੁਸ਼ਕਾ ਨੇ ਲਿਖਿਆ, "ਕੁਝ ਚੰਗੇ ਲੋਕਾਂ ਨੇ ਸ਼ਾਮ ਨੂੰ ਹੋਰ ਵੀ ਖਾਸ ਬਣਾ ਦਿੱਤਾ। ਅਤੇ ਇੱਥੇ ਮੈਂ ਸੋਚ ਰਹੀ ਸੀ ਕਿ ਵਾਮਿਕਾ ਦਾ ਪਹਿਲਾ ਜਨਮਦਿਨ ਕਿਵੇਂ ਹੋਵੇਗਾ! ਧੰਨਵਾਦ ਦੋਸਤੋ ਤੁਸੀਂ ਜਾਣਦੇ ਹੋ ਕਿ ਤੁਸੀਂ ਕੌਣ ਹੋ।"

 

You may also like