ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਕਾਲੇ ਰੰਗ ਦੀ ਡਰੈਸ 'ਚ ਨਜ਼ਰ ਆਇਆ ਸ਼ਹਿਨਾਜ਼ ਦਾ ਗਲੈਮਰਸ ਅੰਦਾਜ਼

written by Pushp Raj | January 12, 2022

ਪੰਜਾਬ ਦੀ ਮਸ਼ਹੂਰ ਅਦਾਕਾਰਾ ਤੇ ਬਿੱਗ ਬੌਸ-13 ਦੀ ਪ੍ਰਤਿਭਾਗੀ ਸ਼ਹਿਨਾਜ਼ ਗਿੱਲ ਨੂੰ ਕੌਣ ਨਹੀਂ ਜਾਣਦਾ। ਆਪਣੀ ਅਦਾਕਾਰੀ ਤੇ ਚੁੱਲਬੁਲੀ ਗੱਲਾਂ ਦੇ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਸ਼ਹਿਨਾਜ, ਸਿਧਾਰਥ ਦੇ ਜਾਣ ਮਗਰੋਂ ਹੌਲੀ-ਹੌਲੀ ਜ਼ਿੰਦਗੀ 'ਚ ਅੱਗੇ ਵੱਧ ਰਹੀ ਹੈ। ਸ਼ਹਿਨਾਜ਼ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬਹੁਤ ਹੀ ਗਲੈਮਰਸ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।

Image Source: Instagram

ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਸ਼ਹਿਨਾਜ਼ ਨੇ 🔆 ਸਨ ਸ਼ਾਈਨ ਦਾ ਈਮੋਜ਼ੀ ਪਾਇਆ। ਸ਼ਹਿਨਾਜ਼ ਨੇ ਇਹ ਤਸਵੀਰਾਂ ਮਸ਼ਹੂਰ ਫੋਟੋਗ੍ਰਾਫ਼ਰ ਡੱਬੂ ਰਤਲਾਨੀ ਤੇ ਉਨ੍ਹਾਂ ਦੀ ਅਸੀਟੈਂਟ ਮਨੀਸ਼ਾ ਨੂੰ ਵੀ ਟੈਗ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਨੇ ਫੋਟੋਸ਼ੂਟ ਦੌਰਾਨ ਡਰਾਮੇਟਿਕ ਹਰੇ ਸਲੀਵਜ਼ ਦੇ ਨਾਲ ਇੱਕ ਅਸਮੈਟ੍ਰਿਕਲ ਕਾਲੇ ਰੰਗ ਦਾ ਗਾਊਨ ਪਾਇਆ ਹੈ। ਇਸ ਗਾਊਨ ਦੇ ਵਿੱਚ ਉਹ ਬਹੁਤ ਸੋਹਣੀ ਨਜ਼ਰ ਆ ਰਹੀ ਹੈ। ਉਸ ਨੇ ਵਾਲਾਂ ਦਾ ਜੂੜਾ ਬਣਾਇਆ ਹੋਇਆ ਹੈ ਤੇ ਮੈਟ ਲੁੱਕਸ ਮੇਅਕਪ ਕੀਤਾ ਹੋਇਆ ਹੈ। ਇਨ੍ਹਾਂ ਤਸਵੀਰਾਂ ਵਿੱਚ ਉਹ ਵੱਖ-ਵੱਖ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

 

View this post on Instagram

 

A post shared by Shehnaaz Gill (@shehnaazgill)

ਸ਼ਹਿਨਾਜ਼ ਗਿੱਲ ਦੀਆਂ ਇਹ ਤਸਵੀਰਾਂ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਸ਼ੂਟ ਕੀਤੀਆਂ ਹਨ। ਸ਼ਹਿਨਾਜ਼ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ ਸ਼ਹਿਨਾਜ਼ ਗਿੱਲ ਦੀ ਇਸ ਤਸਵੀਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।

shehnaaz gill latest photo shoot pics image source instagram

ਸ਼ਹਿਨਾਜ਼ ਦੀ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਉਸ ਦੀਆਂ ਇਹ ਤਸਵੀਰਾਂ ਵੇਖ ਕੇ ਫੈਨਜ਼ ਬਹੁਤ ਖੁਸ਼ ਹਨ। ਯੂਜ਼ਰਸ 'ਪੰਜਾਬ ਦੀ ਕੈਟਰੀਨਾ ਕੈਫ' ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਕੰਮ ਬੈਕ ਫਾਰ ਬੈਂਗ। ਇੱਕ ਹੋਰ ਯੂਜ਼ਰ ਨੇ ਲਿਖਿਆ ਕਾਲੇ ਰੰਗ ਦੀ ਡਰੈਸ 'ਚ ਤੁਸੀਂ ਬਹੁਤ ਪਿਆਰੇ ਲੱਗ ਰਹੀ ਹੋ। ਫੈਨਜ਼ ਲਗਾਤਾਰ ਸ਼ਹਿਨਾਜ਼ ਦੀ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰੀਆ ਦੇ ਰਹੇ ਹਨ।

ਹੋਰ ਪੜ੍ਹੋ : Death Anniversary : ਸਭ ਤੋਂ ਖ਼ਤਰਨਾਕ ਵਿਲੇਨ ਦੇ ਕਿਰਦਾਰ ਨਿਭਾ ਕੇ ਹਿੱਟ ਹੋਏ ਅਮਰੀਸ਼ ਪੁਰੀ
ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਉਸ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਪਿਛਲੇ ਸਾਲ ਸਿਧਾਰਥ ਸ਼ੁਕਲਾ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਦੇ ਫੈਨਜ਼ ਵੀ ਸ਼ਹਿਨਾਜ਼ ਦਾ ਧਿਆਨ ਰੱਖ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਉਸ ਦਾ ਹਰ ਤਰੀਕੇ ਨਾਲ ਸਮਰਥਨ ਕਰ ਰਹੇ ਹਨ।  ਸ਼ਹਿਨਾਜ਼ ਵੀ ਆਪਣੇ ਫੈਨਜ਼ ਦੀਆਂ ਭਾਵਨਾਵਾਂ ਦਾ ਪੂਰਾ ਸਨਮਾਨ ਕਰਦੀ ਹੈ ਅਤੇ ਅਕਸਰ ਉਨ੍ਹਾਂ ਦਾ ਧੰਨਵਾਦ ਕਰਦੀ ਰਹਿੰਦੀ ਹੈ।

You may also like