ਨਵੇਂ ਸਾਲ ‘ਤੇ ਸੁਨੰਦਾ ਸ਼ਰਮਾ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

Written by  Lajwinder kaur   |  January 02nd 2022 05:38 PM  |  Updated: January 02nd 2022 05:38 PM

ਨਵੇਂ ਸਾਲ ‘ਤੇ ਸੁਨੰਦਾ ਸ਼ਰਮਾ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਸੁਨੰਦਾ ਸ਼ਰਮਾ (Sunanda Sharma ) ਜਿਸ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ‘ਚ ਆਪਣੀ ਖ਼ਾਸ ਪਛਾਣ ਬਣਾਈ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਨਵੇਂ ਸਾਲ ਨੂੰ ਹਰ ਕਿਸੇ ਨੇ ਆਪੋ ਆਪਣੇ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਗਾਇਕਾ ਸੁਨੰਦਾ ਸ਼ਰਮਾ ਨੇ ਵੀ ਸਾਲ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕ ਕੇ ਕੀਤੀ ਹੈ।

ਹੋਰ ਪੜ੍ਹੋ : ਕੈਨੇਡਾ ਤੋਂ ਪਟਿਆਲੇ ਪਹੁੰਚੀ ਗੀਤ ਗਰੇਵਾਲ ਦਾ ਪਤੀ ਪਰਮੀਸ਼ ਵਰਮਾ ਨੇ ਕੀਤਾ ਖ਼ਾਸ ਸਵਾਗਤ, ਦਿਉਰ ਸੁੱਖਨ ਵਰਮਾ ਨੇ ਤਸਵੀਰ ਸ਼ੇਅਰ ਕਰਕੇ ਭਾਬੀ ਬਾਰੇ ਆਖੀ ਇਹ ਗੱਲ...

sunanda Sharma shared cute video on manike mage hithe-min

ਉਹ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਈ ਤੇ ਸਰਬੱਤ ਦੇ ਭਲਾ ਲਈ ਅਰਦਾਸ ਕੀਤੀ। ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀ ਪੋਸਟ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਨਵਾਂ ਸਾਲ ਮੁਬਾਰਕ ਹੋਵੇ ਬਾਦਸ਼ਾਹੋ...’। ਇੱਕ ਤਸਵੀਰ ‘ਚ ਉਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜ੍ਹੀ ਹੋਈ ਨਜ਼ਰ ਆ ਰਹੀ ਹੈ। ਬਾਕੀਆਂ ਦੀਆਂ ਤਸਵੀਰਾਂ ‘ਚ ਉਹ ਆਪਣੇ ਭਰਾਵਾਂ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ :ਨਵੇਂ ਸਾਲ ਦੀ ਰਾਤ ਨੂੰ ਨੇਹਾ ਕੱਕੜ ਤੇ ਰੋਹਨਪ੍ਰੀਤ ਵਿਚਾਲੇ ਹੋਇਆ ਕੁਝ ਅਜਿਹਾ, ਸਟੇਜ 'ਤੇ ਹੀ ਰੋਣ ਲੱਗ ਪਈ ਗਾਇਕਾ

singer sunanda sharma

ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਸੁਨੰਦਾ ਸ਼ਰਮਾ ਨੇ ਬਤੌਰ ਗਾਇਕਾ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਗਾਇਕੀ ਦੇ ਨਾਲ ਉਨ੍ਹਾਂ ਨੂੰ ਸ਼ਾਇਰੀ ਤੇ ਡਾਂਸ ਦਾ ਵੀ ਕਾਫੀ ਜ਼ਿਆਦਾ ਸ਼ੌਕ ਹੈ।  ਇਸ ਤੋਂ ਇਲਾਵਾ ਉਹ ਲੋਕਾਂ ਦੀ ਮਦਦ ਕਰਦੀ ਹੋਈ ਵੀ ਨਜ਼ਰ ਆਉਂਦੀ ਰਹਿੰਦੀ ਹੈ। ਦਿਲਜੀਤ ਦੋਸਾਂਝ ਦੇ ਨਾਲ ਉਹ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ‘ਚ ਦਿਖਾਈ ਦਿੱਤੀ ਸੀ । ਦੱਸ ਦਈਏ ਉਹ ਅਜਿਹੀ ਗਾਇਕਾ ਹੈ ਜਿਸ ਨੇ ਬਾਲੀਵੁੱਡ ਦੇ ਨਾਮੀ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ। ਜਿਸ ‘ਚ ਸੋਨੂੰ ਸੂਦ, ਨਵਾਜ਼ੁਦੀਨ ਸਿੱਦੀਕੀ ਦੇ ਨਾਲ ਵੀ ਗੀਤਾਂ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network