ਮੁੜ ਬੰਦ ਹੋਈ ਦਿ ਕਪਿਲ ਸ਼ਰਮਾ ਦੀ ਸ਼ੂਟਿੰਗ, ਜਾਣੋ ਕੀ ਹੈ ਕਾਰਨ

Reported by: PTC Punjabi Desk | Edited by: Pushp Raj  |  December 31st 2021 05:04 PM |  Updated: December 31st 2021 05:16 PM

ਮੁੜ ਬੰਦ ਹੋਈ ਦਿ ਕਪਿਲ ਸ਼ਰਮਾ ਦੀ ਸ਼ੂਟਿੰਗ, ਜਾਣੋ ਕੀ ਹੈ ਕਾਰਨ

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਦਾ ਟੀਵੀ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਬੰਦ ਹੋ ਰਿਹਾ ਹੈ। ਇਸ ਸ਼ੋਅ ਦੇ ਮੁੜ ਬੰਦ ਹੋਣ ਦੀ ਖ਼ਬਰ ਨਾਲ ਫੈਨਜ਼ ਬੇਹੱਦ ਨਿਰਾਸ਼ ਹਨ।

ਅਜਿਹਾ ਮੰਨਿਆ ਜਾਂਦਾ ਹੈ ਕਿ ਕਪਿਲ ਦੇ ਵਿਵਹਾਰ ਕਾਰਨ ਕਦੇ ਉਨ੍ਹਾਂ ਦੀ ਟੀਮ ਤੇ ਕਦੇ ਗੈਸਟ ਨਾਰਾਜ਼ ਹੋ ਜਾਂਦੇ ਹਨ, ਜਿਸ ਕਾਰਨ ਇੱਕ ਵਾਰ ਸ਼ੋਅ ਬੰਦ ਕਰਨਾ ਪਿਆ। ਇਸ ਵਾਰ ਸ਼ੋਅ ਬੰਦ ਹੋਣ ਦੀ ਵਜ੍ਹਾ ਕਪਿਲ ਨਹੀਂ ਸਗੋਂ ਕੋਰੋਨਾ ਵਾਇਰਸ ਹੈ।

KAPPU SHARMA TEAM image From instagram

ਲੋਕਾਂ ਨੂੰ ਹੱਸਣ ਲਈ ਮਜ਼ਬੂਰ ਕਰ ਦੇਣ ਵਾਲਾ ਇਹ ਸ਼ੋਅ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕ੍ਰੌਨ ਦੇ ਕਾਰਨ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਦਿ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਮਹਿਜ਼ 28 ਦਸੰਬਰ ਤੱਕ ਹੀ ਕੀਤੀ ਗਈ ਹੈ। ਇਸ ਤੋਂ ਬਾਅਦ ਇੱਕ ਹਫ਼ਤੇ ਲਈ ਸ਼ੂਟਿੰਗ 'ਤੇ ਰੋਕ ਲਾ ਦਿੱਤੀ ਗਈ ਹੈ।

image From instagram

ਮੀਡੀਆ ਰਿਪੋਰਟਸ ਦੇ ਮੁਤਾਬਕ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਨੇ ਸ਼ੋਅ ਦੀ ਸ਼ੂਟਿੰਗ ਬੰਦ ਹੋਣ ਬਾਰੇ ਪੁਸ਼ਟੀ ਕੀਤੀ ਸੀ। ਸ਼ੂਟਿੰਗ ਲੰਮੇਂ ਸਮੇਂ ਤੱਕ ਬੰਦ ਰਹਿਣ ਦੇ ਵੀ ਆਸਾਰ ਹਨ।

ਹੋਰ ਪੜ੍ਹੋ : ਅੱਜ ਹੈ ਗ੍ਰੈਂਡ ਫਿਨਾਲੇ ਦੀ ਰਾਤ, ਜਾਣੋ ਕਿਸ ਦੇ ਸਿਰ 'ਤੇ ਸੱਜੇਗਾ ਵਾਇਸ ਆਫ ਪੰਜਾਬ-12 ਦਾ ਤਾਜ਼

ਮਹਾਰਾਸ਼ਟਰ ਵਿੱਚ ਲਗਾਤਾਰ ਕੋਰੋਨਾ ਦੇ ਵੱਧ ਰਹੇ ਕੇਸਾਂ ਅਤੇ ਟੀਮ ਮੈਂਬਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਮੌਜੂਦਾ ਸਮੇਂ ਵਿੱਚ ਕੋਰੋਨਾ ਦਾ ਨਵਾਂ ਵੈਰੀਐਂਟ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਇਸ ਦਾ ਅਸਰ ਬਾਲੀਵੁੱਡ ਤੇ ਟੀਵੀ ਜਗਤ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਨੋਰਾ ਫ਼ਤੇਹੀ, ਅਰਜੁਨ ਕਪੂਰ, ਰਿਆ ਕਪੂਰ ਤੇ ਉਨ੍ਹਾਂ ਦੇ ਪਤੀ਼, ਟੀਵੀ ਅਦਾਕਾਰ ਨਕੁਲ ਸਣੇ ਕਈ ਸੈਲੇਬਸ ਕੋਰੋਨਾ ਵਾਇਰਸ ਤੋਂ ਪੀੜਤ ਹਨ।


Popular Posts