ਅੱਜ ਹੈ ਗ੍ਰੈਂਡ ਫਿਨਾਲੇ ਦੀ ਰਾਤ, ਜਾਣੋ ਕਿਸ ਦੇ ਸਿਰ 'ਤੇ ਸੱਜੇਗਾ ਵਾਇਸ ਆਫ ਪੰਜਾਬ-12 ਦਾ ਤਾਜ਼

written by Pushp Raj | December 31, 2021

31 ਦਸੰਬਰ ਯਾਨੀ ਕਿ ਅੱਜ ਵਾਇਸ ਆਫ ਪੰਜਾਬ -12 (Voice Of Punjab -12) ਦਾ ਗ੍ਰੈਂਡ ਫਿਨਾਲੇ (Grand Finale) ਹੋਣ ਜਾ ਰਿਹਾ ਹੈ । ਇਸ ਤੋਂ ਪਹਿਲਾਂ ਪ੍ਰਤੀਭਾਗੀਆਂ ਨੇ ਵੱਖ ਵੱਖ ਰਾਊਂਡ ‘ਚ ਆਪੋ ਆਪਣੀ ਪਰਫਾਰਮੈਂਸ ਵਿਖਾਈ ਸੀ । ਜਿਸ ਤੋਂ ਬਾਅਦ ਇਨ੍ਹਾਂ ਪ੍ਰਤੀਭਾਗੀਆਂ ਚੋਂ ਕਿਹੜਾ ਪ੍ਰਤੀਭਾਗੀ ਵਾਇਸ ਆਫ਼ ਪੰਜਾਬ ਸੀਜ਼ਨ -12 ਦਾ ਟਾਈਟਲ ਜਿੱਤਣ ‘ਚ ਕਾਮਯਾਬ ਹੋਵੇਗਾ ਇਸ ਦਾ ਫੈਸਲਾ ਅੱਜ ਹੋਵੇਗਾ। ਜੀ ਹਾਂ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਤੁਸੀਂ ਪੀਟੀਸੀ ਪੰਜਾਬੀ ‘ਤੇ ਸ਼ਾਮ 6:30 ਵਜੇ ਤੋਂ ਵੇਖ ਸਕੋਗੇ ।

VOP1
ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਰੌਣਕਾਂ ਲਗਾਉਣਗੇ । ਇਸ ਸ਼ੋਅ ਵਿੱਚ ਮਸ਼ਹੂਰ ਗਾਇਕ ਹੰਸਰਾਜ ਹੰਸ, ਸੁਨੰਦਾ ਸ਼ਰਮਾ ਤੇ ਅਫਸਾਨਾ ਖਾਨ ਆਪਣੀ ਪਰਫਾਰਮੈਂਸ ਦੇ ਨਾਲ ਚਾਰ ਚੰਨ ਲਗਾਉਣਗੇ ।

Voice of Punjab-12 grand finale

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਵਾਇਸ ਆਫ ਪੰਜਾਬ ਦੇ ਕਈ ਸੀਜ਼ਨ ਕਰਵਾਏ ਜਾ ਚੁੱਕੇ । ਇਸ ਸ਼ੋਅ ਨੇ ਪੰਜਾਬ ਨੂੰ ਕਈ ਨਾਮੀ ਗਾਇਕ ਦਿੱਤੇ ਹਨ। ਜਿਸ ‘ਚ ਪੰਜਾਬ ਦਾ ਟੈਲੇਂਟ ਵੇਖਣ ਨੂੰ ਮਿਲਿਆ ।

ਹੋਰ ਪੜ੍ਹੋ : ਵਿਜੇ ਦੇਵਰਕੋਂਡਾ ਦੀ ਫ਼ਿਲਮ ਲਾਈਗਰ ਦਾ ਫਰਸਟ ਲੁੱਕ ਆਇਆ ਸਾਹਮਣੇ, ਦਰਸ਼ਕ ਕਰ ਰਹੇ ਪਸੰਦ

ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੋਂ ਚੁਣੇ ਗਏ ਇਹ ਪ੍ਰਤੀਭਾਗੀ ਇਸ ਰਿਆਲਟੀ ਸ਼ੋਅ ਦੇ ਜ਼ਰੀਏ ਆਪੋ ਆਪਣੀ ਕਿਸਮਤ ਆਜ਼ਮਾ ਕੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਹਨ । ਵਾਇਸ ਆਫ਼ ਪੰਜਾਬ ਨੌਜਾਵਾਨਾਂ ਦੇ ਲਈ ਇੱਕ ਅਜਿਹਾ ਮੰਚ ਸਾਬਿਤ ਹੋ ਰਿਹਾ ਹੈ ਜੋ ਗਾਇਕੀ ਦੇ ਖੇਤਰ ‘ਚ ਨਾਮ ਕਮਾਉਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਇੱਕ ਬਿਹਤਰੀਨ ਪਲੈਟਫਾਰਮ ਸਾਬਿਤ ਹੋ ਰਿਹਾ ਹੈ ।

 

View this post on Instagram

 

A post shared by PTC Punjabi (@ptcpunjabi)

You may also like