ਪੀਟੀਸੀ ਪੰਜਾਬੀ ‘ਤੇ ਦੇਸੀ ਕੁੜੀਆਂ ਦਾ ਰਿਲੀਜ਼ ਹੋਵੇਗਾ ਨਵਾਂ ਗੀਤ

written by Shaminder | December 07, 2020

ਦੇਸੀ ਕੁੜੀਆਂ ਦੇ ਨਾਂਅ ਨਾਲ ਮਸ਼ਹੂਰ ਸਵੀਟੀ, ਕੌਰ ਮਨੀ ਅਤੇ ਆਸ਼ਾ ਚੌਧਰੀ ਜਲਦ ਹੀ ਆਪਣੇ ਗੀਤ ਨਾਲ ਹਾਜ਼ਰ ਹੋਣ ਜਾ ਰਹੀਆਂ ਹਨ । ਇਨ੍ਹਾਂ ਦਾ ਗੀਤ ‘ਕਾਲਾ ਸ਼ਾਹ ਕਾਲਾ’ ਪੀਟੀਸੀ ਪੰਜਾਬੀ ‘ਤੇ ਦਿਨ ਮੰਗਲਵਾਰ, 8 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਮਿਊਜ਼ਿਕ ਤੇਜ਼ਵੰਤ ਕਿੱਟੂ ਨੇ ਦਿੱਤਾ ਹੈ ਤੇ ਵੀਡੀਓ ਟੀਮ ਟੀ.ਕੇ.ਐੱਮ.ਏ ਵੱਲੋਂ ਤਿਆਰ ਕੀਤਾ ਗਿਆ ਹੈ । desi kudiyan ਇਸ ਗੀਤ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਤੇ ਪੀਟੀਸੀ ਪੰਜਾਬੀ ‘ਤੇ ਸੁਣ ਸਕਦੇ ਹੋ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਰਿਕਾਰਡਜ਼ ਵੱਲੋਂ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਹੋਰ ਪੜ੍ਹੋ : ਗੈਰੀ ਸੰਧੂ ਨੂੰ ਪਸੰਦ ਆਈਆਂ ਵਿਦੇਸ਼ਣਾਂ, ਵੀਡੀਓ ਕੀਤੀ ਸ਼ੇਅਰ 
desi kudiyan ਪੀਟੀਸੀ ਸਟੂਡੀਓ ‘ਤੇ ਵੀ ਨਿੱਤ ਨਵੇਂ ਗੀਤ ਸਰੋਤਿਆਂ ਲਈ ਜਾਰੀ ਕੀਤੇ ਜਾਂਦੇ ਹਨ । ਜਿਸ ‘ਚ ਉੱਭਰਦੇ ਹੋਏ ਗਾਇਕ ਆਪਣੀ ਕਲਾ ਦਾ ਮੁਜ਼ਾਹਰਾ ਕਰਦੇ ਹਨ । ਪੀਟੀਸੀ ਪੰਜਾਬੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੇਸ਼ ਅਤੇ ਦੁਨੀਆ ‘ਚ ਪਹੁੰਚਾ ਰਿਹਾ ਹੈ । desi kudiyan

0 Comments
0

You may also like