ਕੋਰੋਨਾ ਮਹਾਮਾਰੀ ਵਿੱਚ ਸਿੱਖ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਹਨ ਇਹ ਕੰਮ, ਹਰ ਪਾਸੇ ਹੋ ਰਹੀ ਹੈ ਪ੍ਰਸ਼ੰਸਾ

Written by  Rupinder Kaler   |  April 28th 2021 01:18 PM  |  Updated: April 28th 2021 01:24 PM

ਕੋਰੋਨਾ ਮਹਾਮਾਰੀ ਵਿੱਚ ਸਿੱਖ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਹਨ ਇਹ ਕੰਮ, ਹਰ ਪਾਸੇ ਹੋ ਰਹੀ ਹੈ ਪ੍ਰਸ਼ੰਸਾ

ਕੋਰੋਨਾ ਮਹਾਮਾਰੀ ਕਰਕੇ ਜਿੱਥੇ ਹਰ ਪਾਸੇ ਅਫਰਾ ਤਫਰੀ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਸਿੱਖ ਭਾਈਚਾਰਾ ਲੋਕਾਂ ਦੀ ਮਦਦ ਵਿੱਚ ਲੱੱਗਿਆ ਹੋਇਆ ਹੈ । ਸਿੱਖ ਭਾਈਚਾਰੇ ਵੱਲੋਂ ਲੰਗਰ ਦੀ ਸੇਵਾ ਦੇ ਨਾਲ-ਨਾਲ ਹੁਣ ਆਕਸੀਜਨ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਇੱਕ ਖ਼ਬਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ।

image from ANI's twitter

ਹੋਰ ਪੜ੍ਹੋ :

ਹਰਜੀਤ ਹਰਮਨ ਨੇ ਗਾਇਆ ਸਤਵਿੰਦਰ ਬੁੱਗਾ ਦਾ ਗੀਤ, ਸਤਵਿੰਦਰ ਬੁੱਗਾ ਨੇ ਵੀ ਦਿੱਤਾ ਪ੍ਰਤੀਕਰਮ

image from ANI's twitter

ਮੁੰਬਈ ਵਿੱਚ ਸਿੱਖ ਭਾਈਚਾਰੇ ਵੱਲੋਂ ਆਕਸੀਜਨ ਦਾ ਲੰਗਰ ਲਾਇਆ ਗਿਆ ਹੈ। ਮੁੰਬਈ ਦੇ ਮਲਾਬਾਰ ਹਿੱਲ ਸੇਵਕ ਜਥਾ ਤੇ ਮੁੰਬਈ ਦੇ ਮੂਲੁੰਡ ਸਿੱਖ ਨੌਜਵਾਨਾਂ ਨੇ ਆਕਸੀਜਨ ਸਿਲੰਡਰਾਂ ਨਾਲ ਸਹਾਇਤਾ ਲਈ ਇੱਕ ਕਾਲ ਸੈਂਟਰ ਸ਼ੁਰੂ ਕੀਤਾ ਹੈ।

ਆਕਸੀਜਨ ਲੈਣ ਲਈ ਇੱਥੇ ਕੋਈ ਵੀ ਕਾਲ ਕਰ ਸਕਦਾ ਹੈ। ਇੱਕ ਵੈੱਬਸਾਈਟ ਦੀ ਖਬਰ ਮੁਤਾਬਿਕ ਪਿਛਲੇ ਸਾਲ ਭਾਈਚਾਰੇ ਵੱਲੋਂ ਤਿੰਨ ਮਹੀਨਿਆਂ ਲਈ ਲੰਗਰ ਲਾਇਆ ਸੀ, ਪਰ ਇਸ ਵਾਰ ਆਕਸੀਜਨ ਦੀ ਘਾਟ ਹੈ। ਇਹ ਇੱਕ ਮੁਫਤ ਸੇਵਾ ਹੈ, ਲੋਕਾਂ ਤੋਂ ਪ੍ਰਤੀ ਸਿਲੰਡਰ 6000 ਰੁਪਏ ਜਮ੍ਹਾ ਕਰਦੇ ਹਾਂ, ਜੋ ਬਾਅਦ ਵਿੱਚ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network