ਕੀਵੀ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਆਪਣੀ ਡਾਈਟ ਵਿੱਚ ਕਰੋ ਸ਼ਾਮਿਲ

written by Rupinder Kaler | October 12, 2021

ਕੀਵੀ (kiwi fruit benefits) ਵਿੱਚ ਵਿਟਾਮਿਨ ਬੀ, ਸੀ, ਐਂਟੀਆਕਸੀਡੈਂਟਸ, ਫਾਸਫੋਰਸ, ਪੋਟਾਸ਼ੀਅਮ ਤੇ ਕੈਲਸ਼ੀਅਮ ਨਾਲ ਭਰਪੂਰ, ਕੀਵੀ ਨੂੰ ਪੌਸ਼ਟਿਕ ਤੱਤਾਂ ਦਾ ਪਾਵਰਹਾਊਸ ਵੀ ਕਿਹਾ ਜਾਂਦਾ ਹੈ। ਤਣਾਅ, ਕੈਂਸਰ, ਕੀਮੋਥੈਰੇਪੀ, ਰੇਡੀਏਸ਼ਨ, ਵਧੇਰੇ ਦਵਾਈਆਂ ਅਤੇ ਪ੍ਰਦੂਸ਼ਣ ਸਾਡੇ ਡੀਐਨਏ ਨੂੰ ਪ੍ਰਭਾਵਤ ਕਰਦੇ ਹਨ। ਇਸ ਦੇ ਕਾਰਨ ਗੁਰਦੇ, ਜਿਗਰ ਤੇ ਦਿਮਾਗ ਨਾਲ ਸੰਬੰਧਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਕੀਵੀ ਡੀਐਨਏ ਦੀ ਮੁਰੰਮਤ ਕਰਨ ਵਿੱਚ ਮਦਦ ਕਰਦੀ ਹੈ। ਖੋਜ ਵਿੱਚ ਪਾਇਆ ਗਿਆ ਹੈ ਕਿ ਕੀਵੀ ਦਾ ਨਿਯਮਤ ਸੇਵਨ ਕੋਲਨ ਕੈਂਸਰ ਦੇ ਜੋਖਮ ਨੂੰ ਘਟਾਉਂਦੀ ਹੈ।

Kiwi

ਹੋਰ ਪੜ੍ਹੋ :

ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਮਸ਼ਹੂਰ ਮਾਡਲ ਤੇ ਅਦਾਕਾਰ ਦੱਸੋ ਭਲਾ ਹੈ ਕੌਣ

 

ਇਮਿਊਨਿਟੀ ਬੂਸਟਰ ਕੀਵੀ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੀ ਹੈ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਦੀ ਹੈ। ਕੀਵੀ (kiwi fruit benefits)  ਨੂੰ ਇੱਕ ਚੰਗਾ ਇਮਿਊਨਿਟੀ ਬੂਸਟਰ ਮੰਨਿਆ ਜਾਂਦਾ ਹੈ। ਇੱਕ ਅਧਿਐਨ ਦੇ ਅਨੁਸਾਰ, ਇੱਕ ਦਿਨ ਵਿੱਚ ਲਗਭਗ ਦੋ ਜਾਂ ਤਿੰਨ ਕੀਵੀ (kiwi fruit benefits)  ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ।

Kiwi-fruit

ਇਹ ਸਾਡੇ ਦਿਲ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ਦੀ ਲੰਮੇ ਸਮੇਂ ਤੱਕ ਵਰਤੋਂ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ, ਸਟ੍ਰੋਕ, ਹਾਰਟ ਅਟੈਕ ਜਾਂ ਦਿਲ ਨਾਲ ਜੁੜੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ। ਕੀਵੀ (kiwi fruit benefits)  ਖੂਨ ਦੇ ਜੰਮਣ ਨੂੰ ਘੱਟ ਕਰਨ ਵਿੱਚ ਵੀ ਮਦਦਗਾਰ ਹੁੰਦੀ ਹੈ। ਹਰ ਰੋਜ਼ 2-3 ਕੀਵੀ ਖਾਣ ਨਾਲ ਬਲੱਡ ਕਲਾਟਿੰਗ ਦੂਰ ਹੋ ਜਾਂਦੀ ਹੈ। ਇਹ ਫਲ ਖੂਨ ਵਿੱਚ ਚਰਬੀ ਦੀ ਮਾਤਰਾ ਨੂੰ ਘਟਾਉਣ ਵਿੱਚ ਵੀ ਸਹਾਇਤਾ ਕਰਦੀ ਹੈ। ਹੋਰ ਤਾਂ ਹੋਰ ਜੇ ਤੁਹਾਨੂੰ ਸੱਟ ਲੱਗੀ ਹੈ ਜਾਂ ਤੁਹਾਡੀ ਸਰਜਰੀ ਹੋਈ ਹੈ, ਤਾਂ ਤੁਹਾਨੂੰ ਜ਼ਰੂਰ ਕੀਵੀ ਖਾਣੀ ਚਾਹੀਦੀ ਹੈ। ਇਸ ਨਾਲ ਤੁਹਾਡੇ ਸਰੀਰ ਦੀ ਰਿਕਵਰੀ ਤੇਜ਼ੀ ਨਾਲ ਹੁੰਦੀ ਹੈ।

 

0 Comments
0

You may also like