ਤੁਲਸੀ ਤੇ ਹਲਦੀ ਦੇ ਕਾੜ੍ਹੇ ਦੇ ਹਨ ਕਈ ਫਾਇਦੇ, ਜਾਣੋਂ ਕਾੜ੍ਹਾ ਬਨਾਉਣ ਦੀ ਵਿਧੀ

Written by  Rupinder Kaler   |  August 20th 2021 04:17 PM  |  Updated: August 20th 2021 04:17 PM

ਤੁਲਸੀ ਤੇ ਹਲਦੀ ਦੇ ਕਾੜ੍ਹੇ ਦੇ ਹਨ ਕਈ ਫਾਇਦੇ, ਜਾਣੋਂ ਕਾੜ੍ਹਾ ਬਨਾਉਣ ਦੀ ਵਿਧੀ

ਮਾਨਸੂਨ ਵਿੱਚ ਹਲਦੀ ਅਤੇ ਤੁਲਸੀ ਦਾ ਕਾੜ੍ਹਾ (tulsi haldi kadha ) ਨਾ ਸਿਰਫ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਬਲਕਿ ਜ਼ੁਕਾਮ ਤੇ ਗਲੇ ਵਿੱਚ ਖਰਾਸ਼ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਤੁਲਸੀ ਇੱਕ ਚਿਕਿਤਸਕ ਪੌਦਾ ਹੈ ਜਿਸ ਦੇ ਗੁਣ ਤੁਹਾਨੂੰ ਕਈ ਵੱਡੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾ ਸਕਦੇ ਹਨ। ਕਾੜ੍ਹਾ ਬਨਾਉਣ ਦੀ ਵਿਧੀ ਇਸ ਤਰ੍ਹਾਂ ਹੈ : - 8 ਤੋਂ 10 ਤੁਲਸੀ ਦੇ ਪੱਤੇ, ਅੱਧਾ ਚਮਚ ਹਲਦੀ ਪਾਊਡਰ, 3 ਤੋਂ 4 ਲੌਂਗ, 2 ਤੋਂ 3 ਚਮਚੇ ਸ਼ਹਿਦ, 1 ਤੋਂ 2 ਦਾਲਚੀਨੀ ਦੀਆਂ ਸਟਿਕਸ । ਸਭ ਤੋਂ ਪਹਿਲਾਂ, ਇੱਕ ਪੈਨ ਵਿੱਚ ਪਾਣੀ ਲਓ ਤੇ ਇਸ ਵਿੱਚ ਤੁਲਸੀ ਦੇ ਪੱਤੇ, ਹਲਦੀ ਪਾਊਡਰ, ਲੌਂਗ ਅਤੇ ਦਾਲਚੀਨੀ ਪਾਓ।

 

ਹੋਰ ਪੜ੍ਹੋ :

ਫ਼ਿਲਮ ‘ਤੁਣਕਾ-ਤੁਣਕਾ’ ਤੋਂ ਬਾਅਦ ਹਰਦੀਪ ਗਰੇਵਾਲ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਰਕਾਨ’

ਇਸ ਤੋਂ ਬਾਅਦ ਇਸ ਨੂੰ ਘੱਟ ਤੋਂ ਘੱਟ 30 ਮਿੰਟ ਤੱਕ ਉਬਾਲਣ ਲਈ ਛੱਡ ਦਿਓ। ਫਿਰ ਇਸ ਪਾਣੀ ਨੂੰ ਫਿਲਟਰ ਕਰੋ ਤੇ ਠੰਡਾ ਹੋਣ ਤੋਂ ਬਾਅਦ ਇਸ ਨੂੰ ਪੀਓ। ਤੁਲਸੀ ਅਤੇ ਹਲਦੀ ਦਾ ਕਾੜ੍ਹਾ (tulsi haldi kadha )ਪੀਣ ਨਾਲ ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਵਿੱਚ ਆਰਾਮ ਮਿਲਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਵੀ ਤੁਲਸੀ ਦਾ ਕਾੜ੍ਹਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਕਾਰਨ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ।

ਤੁਲਸੀ ਦਾ ਕਾੜ੍ਹਾ (tulsi haldi kadha ) ਨਿਯਮਿਤ ਰੂਪ ਨਾਲ ਪੀਣ ਨਾਲ ਜ਼ਹਿਰੀਲੇ ਪਦਾਰਥ ਸਰੀਰ ਤੋਂ ਬਾਹਰ ਆਉਂਦੇ ਹਨ ਅਤੇ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਕਾੜ੍ਹਾ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਕਬਜ਼ ਅਤੇ ਲੂਜ਼ ਮੋਸ਼ਨ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਪੇਟ ਵੀ ਠੀਕ ਰਹਿੰਦਾ ਹੈ। ਦਿਨ ਵਿੱਚ 3 ਵਾਰ ਹਲਦੀ ਅਤੇ ਤੁਲਸੀ ਦਾ ਇੱਕ ਕਾੜ੍ਹਾ (tulsi haldi kadha )ਪੀਓ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network