ਸਾਈਕਲਿੰਗ ਦੇ ਹਨ ਬਹੁਤ ਸਾਰੇ ਫਾਇਦੇ, ਸਾਈਕਲਿੰਗ ਦੇ ਨਾਲ ਕਈ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

written by Shaminder | June 07, 2021

ਕੋਰੋਨਾ ਮਹਾਮਾਰੀ ਦੌਰਾਨ ਜਿੱਥੇ ਲੋਕ ਆਪਣੇ ਖਾਣ ਪੀਣ ਦਾ ਖਾਸ ਖਿਆਲ ਰੱਖ ਰਹੇ ਹਨ ।ਉਥੇ ਹੀ ਕਸਰਤ ਅਤੇ ਵਰਕ ਆਊਟ ‘ਤੇ ਵੀ ਧਿਆਨ ਦੇ ਰਹੇ ਹਨ । ਉਂਝ ਤਾਂ ਲੋਕ ਯੋਗ, ਸਵੇਰ ਦੀ ਸੈਰ ਅਤੇ ਕਈ ਤਰ੍ਹਾਂ ਦਾ ਵਰਕ ਆਊਟ ਕਰ ਰਹੇ ਹਨ । ਉੱਥੇ ਹੀ ਕੁਝ ਲੋਕ ਸਾਈਕਲਿੰਗ ਦਾ ਸਹਾਰਾ ਵੀ ਲੈ ਰਹੇ ਹਨ । ਅੱਜ ਅਸੀਂ ਤੁਹਾਨੂੰ ਸਾਈਕਲਿੰਗ ਦੇ ਫਾਇਦੇ ਬਾਰੇ ਦੱਸਾਂਗੇ ।

Cycling Image From Internet
ਹੋਰ ਪੜ੍ਹੋ : ਰੀਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਤੇ ਜੀਜੇ ’ਤੇ ਲਗਾਏ ਗੰਭੀਰ ਇਲਜ਼ਾਮ 
 riding bicycle Image From Internet
ਇੱਕ ਖੋਜ ਰਾਹੀਂ ਇਹ ਗੱਲ ਸਾਹਮਣੇ ਆਈ ਕਿ ਜਿਨ੍ਹਾਂ ਨੂੰ ਸਰੀਰਕ ਮਿਹਨਤ ਦੀ ਘਾਟ ਕਾਰਨ ਸੌਣ ਵਿਚ ਮੁਸ਼ਕਲ ਆਉਂਦੀ ਹੈ, ਉਨ੍ਹਾਂ ਨੂੰ ਹਰ ਰੋਜ਼ 20-30ਮਿੰਟ ਚੱਕਰ ਕੱਟਣਾ ਚਾਹੀਦਾ ਹੈ। ਇਹ ਉਨ੍ਹਾਂ ਨੂੰ ਵਧੀਆ ਨੀਂਦ ਜ਼ਰੂਰ ਦੇਵੇਗਾ।
cycling Image From Internet
ਸਾਈਕਲਿੰਗ ਇਮਿਊਨਿਟੀ ਨੂੰ ਮਜ਼ਬੂਤ ਰੱਖਦੀ ਹੈ, ਜੋ ਇਨਫੈਕਸ਼ਨ ਨਾਲ ਲੜਨ ਦੀ ਯੋਗਤਾ ਨੂੰ ਵਧਾਉਂਦੀ ਹੈ। ਇਨਡੋਰ ਸਾਈਕਲਿੰਗ ਦੀ ਬਜਾਏ ਬਾਹਰ ਕਸਰਤ ਕਰਨਾ ਲਾਭਕਾਰੀ ਹੈ। ਜੇ ਤੁਸੀਂ ਰੋਜ਼ਾਨਾ ਸਾਈਕਲਿੰਗ ਕਰਦੇ ਹੋ ਤਾਂ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ 50 ਪ੍ਰਤੀਸ਼ਤ ਘੱਟ ਜਾਂਦਾ ਹੈ। ਬ੍ਰਿਟਿਸ਼ ਹਾਰਟ ਫਾਉਂਡੇਸ਼ਨ ਦੇ ਅਨੁਸਾਰ, ਜੇਕਰ ਲੋਕ ਰੋਜ਼ਾਨਾ ਸਾਈਕਲ ਚਲਾਉਣਾ ਸ਼ੁਰੂ ਕਰ ਦਿੰਦੇ ਹਨ, ਤਾਂ ਦਿਲ ਦੀ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਵੀ ਘੱਟ ਹੋਣਗੀਆਂ।  

0 Comments
0

You may also like