ਆਂਵਲਾ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਇਸ ਤਰ੍ਹਾਂ ਕਰੋ ਇਸਤੇਮਾਲ

written by Shaminder | June 24, 2021

ਆਂਵਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ ‘ਚ ਪਤਾ ਲੱਗਦਾ ਹੈ। ਆਂਵਲਾ ਬਹੁਤ ਹੀ ਗੁਣਕਾਰੀ ਹੁੰਦਾ ਹੈ ।ਆਂਵਲੇ ਨੂੰ ਕਿਸੇ ਵੀ ਰੂਪ ‘ਚ ਖਾਧਾ ਜਾਵੇ ਬਹੁਤ ਹੀ ਗੁਣਕਾਰੀ ਹੁੰਦਾ ਹੈ । ਆਂਵਲੇ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰਕੇ ਤੁਸੀਂ ਵੀ ਵਧੀਆ ਸਿਹਤ ਪਾ ਸਕਦੇ ਹੋ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ।  awala da muraba ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਬਿਨ੍ਹਾਂ ਮਾਸਕ ਦੇ ਘੁੰਮਦੀ ਆਈ ਨਜ਼ਰ, ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਹੈ ਟਰੋਲ  
awala   ਆਂਵਲਾ ਚਟਨੀ ਨੂੰ ਆਪਣੀ ਡਾਈਟ ‘ਚ ਸ਼ਮਿਲ ਕਰ ਸਕਦੇ ਹੋ । ਇਹ ਖਾਣੇ ਦੇ ਸਵਾਦ ਨੂੰ ਵਧਾਉਣ ਦੇ ਨਾਲ ਨਾਲ ਇਮਿਊਨਿਟੀ ਨੂੰ ਵੀ ਮਜ਼ਬੂਤ ਬਨਾਉਣ ‘ਚ ਮਦਦਗਾਰ ਸਾਬਿਤ ਹੋ ਸਕਦੀ ਹੈ । ਆਂਵਲੇ ਨੂੰ ਤੁਸੀਂ ਅਚਾਰ ਦੇ ਤੌਰ ‘ਤੇ ਵੀ ਇਸਤੇਮਾਲ ਕਰ ਸਕਦੇ ਹੋ ।ਆਮ ਤੌਰ ਤੇ ਅਸੀਂ ਘਰ ‘ਚ ਸਬਜ਼ੀ ਅਤੇ ਦਾਲ ਦੇ ਨਾਲ ਅਚਾਰ ਖਾਣਾ ਪਸੰਦ ਕਰਦੇ ਹਾਂ । awala juice ਇਸ ਤਰ੍ਹਾਂ ਆਂਵਲੇ ਨੂੰ ਅਚਾਰ ਦੇ ਤੌਰ ‘ਤੇ ਖਾਧਾ ਜਾ ਸਕਦਾ ਹੈ । ਆਂਵਲੇ ਦੇ ਫਾਇਦਿਆਂ ਨੂੰ ਵੇਖਦੇ ਹੋਏ ਕਈ ਲੋਕ ਆਂਵਲੇ ਦਾ ਜੂਸ ਪੀਣਾ ਪਸੰਦ ਕਰਦੇ ਹਨ । ਇਸ ਨੂੰ ਕਿਸੇ ਜੂਸ ‘ਚ ਮਿਲਾ ਕੇ ਸੇਵਨ ਕੀਤਾ ਜਾ ਸਕਦਾ ਹੈ ।  

0 Comments
0

You may also like