ਦਹੀਂ ਖਾਣ ਦੇ ਹਨ ਕਈ ਫਾਇਦੇ, ਪਰ ਇਸ ਦੇ ਨੁਕਸਾਨ ਵੀ ਜਾਣ ਲਵੋ

Written by  Rupinder Kaler   |  August 17th 2021 06:07 PM  |  Updated: August 17th 2021 06:07 PM

ਦਹੀਂ ਖਾਣ ਦੇ ਹਨ ਕਈ ਫਾਇਦੇ, ਪਰ ਇਸ ਦੇ ਨੁਕਸਾਨ ਵੀ ਜਾਣ ਲਵੋ

ਦਹੀਂ (yogurt )ਸਿਹਤ ਲਈ ਉਪਯੋਗੀ ਹੈ, ਇਸ ਵਿਚ ਹੈਲਦੀ ਬੈਕਟੀਰੀਆ ਮੌਜੂਦ ਹੁੰਦੇ ਹਨ ਜੋ ਸਾਡੇ ਮੈਟਾਬੌਲਿਜ਼ਮ ਨੂੰ ਹੈਲਦੀ ਬਣਾਈ ਰੱਖਣ ਵਿਚ ਮਦਦ ਕਰਦੇ ਹਨ। ਦਹੀਂ ਪਾਚਣ ਨੂੰ ਦਰੁਸਤ ਰੱਖਦਾ ਹੈ, ਨਾਲ ਹੀ ਪੇਟ ਦੀਆਂ ਕਈ ਸਮੱਸਿਆਵਾਂ ਦਾ ਇਲਾਜ ਵੀ ਕਰਦਾ ਹੈ। ਬੇਵਕਤ ਦਹੀਂ (yogurt ) ਖਾਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਖਾਸ ਤੌਰ 'ਤੇ ਦੇਰ ਰਾਤ ਇਸ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਕੜ ਸਕਦੀਆਂ ਹਨ। ਦਿਨ ਵੇਲੇ ਦਹੀਂ (yogurt ) ਦਾ ਸੇਵਨ ਕਰਾਂਗੇ ਤਾਂ ਪਾਚਣ ਤੰਤਰ ਦਰੁਸਤ ਰਹੇਗਾ, ਪਰ ਰਾਤ ਨੂੰ ਖਾਵਾਂਗੇ ਤਾਂ ਤੁਹਾਡਾ ਪਾਚਣ ਵਿਗੜ ਸਕਦਾ ਹੈ।

ਹੋਰ ਪੜ੍ਹੋ :

ਦੇਖੋ ਵੀਡੀਓ : ਗਾਇਕ ਦੇਬੀ ਮਖਸੂਸਪੁਰੀ ਆਪਣੇ ਨਵੇਂ ਗੀਤ ‘ਵੰਡ 1947’ ਦੇ ਨਾਲ ਕਰ ਰਹੇ ਨੇ ਹਰ ਇੱਕ ਨੂੰ ਭਾਵੁਕ, ਦੋਨਾਂ ਪਾਸਿਆਂ ਦੇ ਪੰਜਾਬ ਦਾ ਦੁੱਖ ਦਿਖਾਉਣ ਦੀ ਕੀਤੀ ਕੋਸ਼ਿਸ਼

ਦਹੀਂ (yogurt ) ਪਚਾਉਣ ਲਈ ਸਰੀਰ ਨੂੰ ਐਨਰਜੀ ਦੀ ਜ਼ਰੂਰਤ ਪੈਂਦੀ ਹੈ। ਰਾਤ ਨੂੰ ਅਕਸਰ ਲੋਕ ਖਾਣ ਤੋਂ ਬਾਅਦ ਸਿੱਧੇ ਬਿਸਤਰੇ 'ਤੇ ਚਲੇ ਜਾਂਦੇ ਹਨ ਜਿਸ ਨਾਲ ਪਾਚਣ ਤੰਤਰ ਕਮਜ਼ੋਰ ਹੁੰਦਾ ਹੈ। ਏਨਾ ਹੀ ਨਹੀਂ ਦਹੀਂ ਖਾਣ ਨਾਲ ਸਰੀਰ 'ਚ ਸੋਜ਼ਿਸ਼ ਵੀ ਆ ਜਾਂਦੀ ਹੈ। ਕੋਰੋਨਾ ਕਾਲ 'ਚ ਦਹੀਂ ਸਰਦੀ ਜ਼ੁਕਾਮ ਦਾ ਸਬੱਬ ਬਣ ਸਕਦਾ ਹੈ। ਠੰਢ ਹੋਵੇ ਜਾਂ ਗਰਮੀ ਰਾਤ ਨੂੰ ਦਹੀਂ ਦਾ ਸੇਵਨ ਕਰਨ ਨਾਲ ਖਾਂਸੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਰਾਤ ਨੂੰ ਦਹੀਂ ਖਾਣ ਤੋਂ ਪਰਹੇਜ਼ ਕਰੋ।

ਰਾਤ ਨੂੰ ਦਹੀਂ ਦਾ ਸੇਵਨ ਕਰਨ ਨਾਲ ਡਾਈਜੈਸ਼ਨ ਸਿਸਟਮ 'ਤੇ ਉਲਟ ਅਸਰ ਪੈਂਦਾ ਹੈ। ਇੱਥੋਂ ਤਕ ਕਿ ਉਲਟੀ ਵੀ ਹੋ ਸਕਦੀ ਹੈ। ਰਾਤ ਨੂੰ ਦਹੀਂ ਦਾ ਸੇਵਨ ਤੁਹਾਡੇ ਚਿਹਰੇ ਦੀ ਰੌਣਕ ਵੀ ਗਵਾਚ ਸਕਦੀ ਹੈ। ਦਹੀਂ ਦੇ ਸੇਵਨ ਨਾਲ ਚਿਹਰੇ 'ਤੇ ਮੁਹਾਸੇ ਨਿਕਲ ਸਕਦੇ ਹਨ। ਜਿਨ੍ਹਾਂ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ, ਉਨ੍ਹਾਂ ਨੂੰ ਰਾਤ ਨੂੰ ਦਹੀਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਉਨ੍ਹਾਂ ਦੀ ਸਮੱਸਿਆ ਹੋਰ ਜ਼ਿਆਦਾ ਵਧ ਸਕਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network