ਸ਼ਿਲਪਾ ਸ਼ੈੱਟੀ ਨੇ ਇਸ ਤਰ੍ਹਾਂ ਮਨਾਇਆ ਮਕਰ ਸੰਕ੍ਰਾਂਤੀ ਦਾ ਤਿਉਹਾਰ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  January 15th 2022 11:39 AM  |  Updated: January 15th 2022 11:39 AM

ਸ਼ਿਲਪਾ ਸ਼ੈੱਟੀ ਨੇ ਇਸ ਤਰ੍ਹਾਂ ਮਨਾਇਆ ਮਕਰ ਸੰਕ੍ਰਾਂਤੀ ਦਾ ਤਿਉਹਾਰ, ਵੀਡੀਓ ਹੋ ਰਿਹਾ ਵਾਇਰਲ

ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੇ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ (Video) ਸ਼ੇਅਰ ਕਰਦੀ ਰਹਿੰਦੀ ਹੈ । ਬੀਤੇ ਦਿਨ ਮਕਰ ਸੰਕ੍ਰਾਂਤੀ (Makar Sankranti) ਦੇ ਮੌਕੇ ‘ਤੇ ਵੀ ਅਦਾਕਾਰਾ ਨੇ ਆਪਣੇ ਹੀ ਅੰਦਾਜ਼ ‘ਚ ਵਧਾਈ ਦਿੱਤੀ । ਇਸ ਵੀਡੀਓ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਤੋਂ ਇਲਾਵਾ ਅਦਾਕਾਰਾ ਦਾ ਇੱਕ ਹੋਰ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

shilpa shetty image From instagram

ਹੋਰ ਪੜ੍ਹੋ : ਅਦਾਕਾਰ ਸ਼ਾਹਿਦ ਕਪੂਰ ਨੇ ਦੱਸਿਆ ਉਸ ਦੀ ਪਤਨੀ ਦਾ ਕੌਣ ਹੈ ਪਹਿਲਾ ਪਿਆਰ, ਵੀਡੀਓ ਵਾਇਰਲ

ਇਸ ਵੀਡੀਓ ‘ਚ ਸ਼ਿਲਪਾ ਸ਼ੈੱਟੀ ਆਪਣੀ ਭੈਣ ਸ਼ਮਿਤਾ ਸ਼ੈੱਟੀ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਦੋਵੇਂ ਜਣੀਆਂ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਤਿਲ ਦੇ ਬਣੇ ਲੱਡੂ, ਗਰਮ ਗੁਲਾਬ ਜਾਮੁਨ ਅਤੇ ਹੋਰ ਮਠਿਆਈਆਂ ਦਾ ਅਨੰਦ ਲੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

shilpa with shamita image From instagram

ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਏਨੀਂ ਦਿਨੀਂ ਰਿਆਲਟੀ ਸ਼ੋਅਜ਼ ‘ਚ ਨਜ਼ਰ ਆ ਰਹੀ ਹੈ । ਇਨ੍ਹਾਂ ਸ਼ੋਅਜ਼ ‘ਚ ਵੀ ਉਹ ਖੂਬ ਮਸਤੀ ਕਰਦੀ ਹੋਈ ਦਿਖਾਈ ਦਿੰਦੀ ਹੈ । ਸ਼ਮਿਤਾ ਸ਼ੈੱਟੀ ਵੀ ਬਿੱਗ ਬੌਸ ‘ਚ ਖੂਬ ਸੁਰਖੀਆਂ ਵਟੋਰ ਰਹੀ ਹੈ । ਸ਼ਿਲਪਾ ਸ਼ੈੱਟੀ ਬੀਤੇ ਸਾਲ ਕਾਫੀ ਪ੍ਰੇਸ਼ਾਨ ਰਹੀ ਸੀ । ਪਤੀ ਰਾਜ ਕੁੰਦਰਾ ਦੀ ਅਸ਼ਲੀਲ ਫ਼ਿਲਮਾਂ ਦੇ ਨਿਰਮਾਣ ਮਾਮਲੇ ਕਾਰਨ ਉਸ ਨੇ ਕੁਝ ਸਮੇਂ ਲਈ ਮੀਡੀਆ ਤੋਂ ਦੂਰੀ ਬਣਾ ਲਈ ਸੀ ਅਤੇ ਪੂਰਾ ਧਿਆਨ ਆਪਣੇ ਪਰਿਵਾਰ ‘ਤੇ ਕੇਂਦ੍ਰਿਤ ਕਰ ਦਿੱਤਾ ਸੀ । ਰਾਜ ਕੁੰਦਰਾ ਦੀ ਰਿਹਾਈ ਦੇ ਲਈ ਉਹ ਭਗਵਾਨ ਦੇ ਦਰਬਾਰ ‘ਚ ਨਜ਼ਰ ਆਈ ਅਤੇ ਕਈ ਮੰਨਤਾਂ ਮੰਗੀਆਂ ਸਨ । ਰਾਜ ਕੁੰਦਰਾ ਦੀ ਰਿਹਾਈ ਤੋਂ ਬਾਅਦ ਵੀ ਉਹ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਨਜ਼ਰ ਆਈ ਸੀ ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network