ਇਹ ਤੋਤਾ ਕਰਦਾ ਹੈ ‘ਵਾਹਿਗੁਰੂ ਜੀ’ ਦਾ ਜਾਪ, ਭਾਈ ਜਸਕਰਨ ਸਿੰਘ ਨੇ ਸਾਂਝਾ ਕੀਤਾ ਇਹ ਖ਼ਾਸ ਵੀਡੀਓ
ਇਹ ਤੋਤਾ ਕਰਦਾ ਹੈ ‘ਵਾਹਿਗੁਰੂ ਜੀ’ ਦਾ ਜਾਪ, ਭਾਈ ਜਸਕਰਨ ਸਿੰਘ ਨੇ ਸਾਂਝਾ ਕੀਤਾ ਇਹ ਖ਼ਾਸ ਵੀਡੀਓ
ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀਆਂ ਹਨ, ਜੋ ਜਾਂ ਤਾਂ ਹੈਰਾਨ ਕਰਦੀਆਂ ਹਨ ਜਾਂ ਭਾਵਨਾਵਾਂ ਨਾਲ ਭਰੀਆਂ ਹੁੰਦੀਆਂ ਨੇ। ਕੁਝ ਵੀਡੀਓ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੀਆਂ ਨੇ। ਅਜਿਹਾ ਹੀ ਇੱਕ ਵੀਡੀਓ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਇਹ ਵੀਡੀਓ ਕੁਦਰਤ ਦੇ ਕਰਿਸ਼ਮੇ ਤੋਂ ਘੱਟ ਨਹੀਂ ਹੈ। ਜੀ ਹਾਂ ਇਸ ਵੀਡੀਓ ‘ਚ ਇੱਕ ਤੋਤਾ ਹੈ ਜੋ ਕਿ ਵਾਹਿਗੁਰੂ ਬੋਲ ਰਿਹਾ ਹੈ। ‘ਤੋਤਾ’ ਦਾ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਇਹ ਵੀਡੀਓ ਹਰ ਇੱਕ ਨੂੰ ਹੈਰਾਨ ਕਰ ਰਿਹਾ ਹੈ।
image source- facebook
ਹੋਰ ਪੜ੍ਹੋ : ਗਾਇਕ ਬਿਰੇਂਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦਾ ਨਵਾਂ ਗੀਤ ‘Ishq Nu Chhedi Na’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
image source- facebook
ਇਸ ਵੀਡੀਓ ਭਾਈ ਜਸਕਰਨ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਪੋਸਟ ਕੀਤਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਇਹ ਤੋਤਾ ਭਾਈ ਜਸਕਰਨ ਸਿੰਘ ਜੀ ਦੇ ਮੋਢੇ ਉੱਤੇ ਬੈਠਿਆ ਹੋਇਆ ਹੈ ਤੇ ਜਦੋਂ ਉਹ ਵਾਹਿਗੁਰੂ ਬੋਲਦੇ ਨੇ ਤਾਂ ਤੋਤਾ ਵੀ ਪਿੱਛੇ-ਪਿੱਛੇ ਵਾਹਿਗੁਰੂ ਬੋਲ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਪਰਮਾਤਮਾ ਦੇ ਰੰਗ ਨੇ ਜੋ ਸਾਨੂੰ ਅਜਿਹੇ ਅੰਦਾਜ਼ ‘ਚ ਦੇਖਣ ਨੂੰ ਮਿਲਦੇ ਨੇ। ਤੁਹਾਨੂੰ ਇਹ ਵੀਡੀਓ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ।
image source- facebook
ਦੱਸ ਦਈਏ ਭਾਈ ਜਸਕਰਨ ਸਿੰਘ ਜੀ (ਪਟਿਆਲਾ ਵਾਲੇ) ਦੇ ਕਈ ਧਾਰਮਿਕ ਸ਼ਬਦ ਵੀ ਰਿਲੀਜ਼ ਹੋਏ ਨੇ। ਜਿਨ੍ਹਾਂ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਜਾ ਕੇ ਦੇਖ ਸਕਦੇ ਹੋ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
