ਆਲੀਆ ਭੱਟ ਦਾ ਇਹ ਛੋਟਾ ਵਰਜਨ ਸੋਸ਼ਲ ਮੀਡੀਆ ਤੇ ਛਾਇਆ, ਵੇਖੋ ਵੀਡੀਓ
ਆਲੀਆ ਭੱਟ ਦਾ ਇਹ ਛੋਟਾ ਵਰਜਨ ਸੋਸ਼ਲ ਮੀਡੀਆ ਤੇ ਛਾਇਆ, ਵੇਖੋ ਵੀਡੀਓ
ਆਲੀਆ ਭੱਟ (Alia Bhatt)ਏਨੀਂ ਦਿਨੀਂ ਆਪਣੀ ਫ਼ਿਲਮ ਗੰਗੂਬਾਈ ਕਾਠੀਆਵਾੜੀ (gangubai kathiawadi) ਨੂੰ ਲੈ ਕੇ ਸੁਰਖੀਆਂ ਚ ਹੈ । ਇਹ ਫ਼ਿਲਮ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਇਸ ਦੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੇ ਹਨ । ਅਜਿਹੇ 'ਚ ਇੱਕ ਛੋਟੀ ਜਿਹੀ ਬੱਚੀ ਕਿਆਰਾ ਖੰਨਾ ਦੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵੇਖੇ ਜਾ ਰਹੇ ਹਨ । ਇਸ ਬੱਚੀ ਨੇ ਆਲੀਆ ਭੱਟ ਦੀ ਇਸ ਫ਼ਿਲਮ ਦੇ ਡਾਇਲਾਗਸ ਬੋਲ ਕੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ ।ਸੋਸ਼ਲ ਮੀਡੀਆ 'ਤੇ ਨਾ ਸਿਰਫ ਡਾਇਲਾਗਸ ਸਗੋਂ ਕਿਆਰਾ ਦੇ ਐਕਸਪ੍ਰੈਸ਼ਨ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕ ਉਸ ਦੇ ਦੀਵਾਨੇ ਹੋ ਰਹੇ ਹਨ। ਇਸ ਵੀਡੀਓ ਨੂੰ ਉਸਦੀ ਮਾਂ ਸ਼ਿਵਾਨੀ ਖੰਨਾ ਨੇ ਸ਼ੇਅਰ ਕੀਤਾ ਹੈ।
image From instagram
ਵੀਡੀਓ ਦੀ ਕੈਪਸ਼ਨ ਦਿੰਦੇ ਹੋਏ, ਉਸਨੇ ਲਿਖਿਆ, 'ਇਹ ਸਭ ਤੋਂ ਪਿਆਰੀ ਅਤੇ ਕਿਊਟ ਨੂੰ ਸਮਰਪਿਤ ਹੈ। ਤੁਹਾਡੇ ਨਾਲ ਵਿਅਕਤੀਗਤ ਰੂਪ ਵਿੱਚ ਮਿਲਣਾ ਅਤੇ ਕੰਮ ਕਰਨਾ ਇੱਕ ਸੁਪਨੇ ਵਰਗਾ ਹੈ। ਤੁਹਾਡੀ ਫਿਲਮ ਲਈ ਸ਼ੁਭਕਾਮਨਾਵਾਂ ਭੇਜ ਰਹੀ ਹਾਂ... ਗੰਗੂਬਾਈ ਜ਼ਿੰਦਾਬਾਦ। ਉਮੀਦ ਹੈ ਕਿ ਤੁਹਾਨੂੰ ਕਿਆਰਾ ਦਾ ਇਹ ਵੀਡੀਓ ਪਸੰਦ ਆਵੇਗਾ। ਉਹ ਆਲੀਆ ਭੱਟ ਦੀ ਫਿਲਮ ਗੰਗੂਬਾਈ ਕਾਠੀਆਵਾੜੀ ਦੇ ਡਾਇਲਾਗਸ ਨਾਲ ਲਿਪਸਿੰਗ ਕਰਦੀ ਹੈ।
image From insagram
ਵਾਇਰਲ ਹੋਈ ਰੀਲ 'ਚ ਕਿਆਰਾ ਫਿਲਮ ਦੇ ਟ੍ਰੇਲਰ ਦੇ ਡਾਇਲਾਗਸ ਨੂੰ ਕਾਪੀ ਕਰਦੇ ਹੋਏ ਕਹਿੰਦੀ ਹੈ, ''ਜ਼ਮੀਨ ਪਰ ਬੈਠੀ ਹੁਈ ਬਹੁਤ ਅੱਛੀ ਲਗੀ ਹੈ ਤੂੰ, ਆਦਤ ਡਾਲ ਲੇ।'' ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਿਆਰਾ ਖੰਨਾ ਨੇ ਹੋਰ ਵੀ ਕਈ ਫਿਲਮਾਂ ਦੇ ਡਾਇਲਾਗਸ ਤੇ ਵੀਡੀਓ ਬਣਾਏ ਸਨ । ਜਿਸ 'ਚ ਸ਼ਹੀਦ ਵਿਕਰਮ ਬੱਤਰਾ ਦੇ ਜੀਵਨ ਤੇ ਬਣੀ ਫ਼ਿਲਮ 'ਸ਼ੇਰਸ਼ਾਹ' 'ਤੇ ਵੀ ਵੀਡੀਓ ਬਣਾਏ ਸਨ, ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋਏ ਸਨ । ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਆਲੀਆ ਭੱਟ ਦੇ ਇਸ ਛੋਟੇ ਵਰਜਨ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਤੇ ਲਗਾਤਾਰ ਰਿਐਕਸ਼ਨ ਦੇ ਰਹੇ ਹਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
