ਮੋਟਾਪੇ ਤੋਂ ਛੁਟਕਾਰਾ ਪਾਉਣਾ ਹੈ ਤਾਂ ਖਾਣੇ ਵਿੱਚ ਕਰੋ ਨਾਰੀਅਲ਼ ਦੇ ਤੇਲ਼ ਦਾ ਇਸਤੇਮਾਲ

Written by  Rupinder Kaler   |  July 02nd 2021 04:29 PM  |  Updated: July 02nd 2021 04:29 PM

ਮੋਟਾਪੇ ਤੋਂ ਛੁਟਕਾਰਾ ਪਾਉਣਾ ਹੈ ਤਾਂ ਖਾਣੇ ਵਿੱਚ ਕਰੋ ਨਾਰੀਅਲ਼ ਦੇ ਤੇਲ਼ ਦਾ ਇਸਤੇਮਾਲ

ਦੱਖਣ ਭਾਰਤ ਵਿੱਚ ਨਾਰੀਅਲ਼ ਦੇ ਤੇਲ਼ ਦੀ ਵਰਤੋਂ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ । ਆਯੁਰਵੇਦ ਵਿੱਚ ਵੀ ਸਵੇਰੇ ਖਾਲੀ ਪੇਟ ਇੱਕ ਚਮਚ ਨਾਰੀਅਲ ਤੇਲ਼ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।ਅਜਿਹਾ ਕਰਨ ਨਾਲ਼ ਕਈ ਬਿਮਾਰੀਆਂ ਦੇ ਨਾਲ਼-ਨਾਲ਼ ਵਜ਼ਨ ਘੱਟ ਹੋਣ ਵਿੱਚ ਵੀ ਮਦਦ ਮਿਲਦੀ ਹੈ । ਹੈਲਥਲਾਈਨ ਦੇ ਅਨੁਸਾਰ,ਕਾਕਨੇੱਟ ਆਇਲ ਵਿੱਚ ਫੈਟੀ ਐਸਿਡ ਦਾ ਯੁਨੀਕ ਕੰਬੀਨੇਸ਼ਨ ਪਾਇਆ ਜਾਂਦਾ ਹੈ ਜੋ ਸਾਡੇ ਦਿਮਾਗ ਤੇ ਹਾਰਟ ਨੂੰ ਬਿਹਤਰ ਕਰਦਾ ਹੈ ਤੇ ਵਜ਼ਨ ਨੂੰ ਘੱਟ ਕਰਨ ਲਈ ਵੀ ਉਪਯੋਗੀ ਹੈ ।

ਹੋਰ ਪੜ੍ਹੋ :

ਜਸਵਿੰਦਰ ਬਰਾੜ ਪਿਤਾ ਜੀ ਨੂੰ ਯਾਦ ਕਰ ਹੋਏ ਭਾਵੁਕ, ਤਸਵੀਰ ਕੀਤੀ ਸਾਂਝੀ

ਖੋਜਾਂ ਵਿੱਚ ਪਾਇਆ ਗਿਆ ਹੈ ਕਿ ਜਿਸ ਏਰੀਏ ਵਿੱਚ ਜਨਰੇਸ਼ਨ ਤੋਂ ਨਾਰੀਅਲ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਉੱਥੋਂ ਦੇ ਲੋਕਾਂ ਦਾ ਹਾਰਟ ਹੈਲ਼ਦੀ ਰਹਿੰਦਾ ਹੈ । ਨਾਰੀਅਲ ਤੇਲ਼ ਵਿੱਚ ਕੈਫਰਿਕ ਐਸਿਡ, ਲਾਰਿਕ ਐਸਿਡ, ਕੈਪਰਲਿਕ ਐਸਿਡ ਪਾਇਆ ਜਾਂਦਾ ਹੈ ਜੋ ਇਮਿਊiਨਟੀ ਵਧਾਉਣ ਵਿੱਚ ਮਦਦ ਕਰਦਾ ਹੈ ।

ਨਾਰੀਅਲ ਦੇ ਤੇਲ਼ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਬਦਹਜ਼ਮੀ ਦੇ ਕਾਰਨ ਬਣਨ ਵਾਲੇ ਬੈਕਟੀਰੀਆ ਨਾਲ਼ ਲੜਦਾ ਹੈ ਤੇ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ । ਜੇਕਰ ਤੁਸੀਂ ਇਸਨੂੰ ਮਾਊਥ ਫ੍ਰੈਸ਼ਨੈਸ਼ ਦੀ ਤਰ੍ਹਾਂ ਵਰਤਦੇ ਹੋ ਤਾਂ ਇਹ ਮੂੰਹ ਦੇ ਇੰਫੈਕਸ਼ਨ ਨੂੰ ਦੂਰ ਕਰਦਾ ਹੈ । ਇਸਦੇ ਸੇਵਨ ਨਾਲ਼ ਖੂਨ ਵਿੱਚ ਗੁੱਡ ਕੈਲੇਸਟ੍ਰੋਲ ਨੂੰ ਵਧਾਇਆ ਜਾ ਸਕਦਾ ਹੈ ਜਿਸ ਨਾਲ਼ ਹਾਰਟ ਕਈ ਭਿਆਨਕ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network