Prabhas: ਫ਼ਿਲਮ 'Project K' ਦਾ ਨਾਮ ਬਦਲ ਕੇ ਰੱਖਿਆ ਗਿਆ ਕਲਕੀ, ਟੀਜ਼ਰ ਵੇਖ ਨੈਟੀਜ਼ਨਸ ਨੇ ਪ੍ਰਭਾਸ ਨੂੰ ਕਿਹਾ 'ਸਸਤਾ ਆਇਰਨ ਮੈਨ'

ਸਾਊਥ ਦੇ ਸੁਪਰਸਟਾਰ ਪ੍ਰਭਾਸ ਜਲਦ ਹੀ ਆਪਣੀ ਨਵੀਂ ਫ਼ਿਲਮ ' Project K ' ਵਿੱਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਪ੍ਰਭਾਸ ਦੀ ਇਸ ਫ਼ਿਲਮ ਦਾ ਨਾਮ ਬਦਲ ਦਿੱਤਾ ਗਿਆ ਹੈ। ਹੁਣ ਇਸ ਫ਼ਿਲਮ ਦਾ ਨਾਮ 'ਕਲਕੀ 2898AD' ਰੱਖ ਦਿੱਤਾ ਗਿਆ ਹੈ।

Reported by: PTC Punjabi Desk | Edited by: Pushp Raj  |  July 21st 2023 12:19 PM |  Updated: July 21st 2023 12:19 PM

Prabhas: ਫ਼ਿਲਮ 'Project K' ਦਾ ਨਾਮ ਬਦਲ ਕੇ ਰੱਖਿਆ ਗਿਆ ਕਲਕੀ, ਟੀਜ਼ਰ ਵੇਖ ਨੈਟੀਜ਼ਨਸ ਨੇ ਪ੍ਰਭਾਸ ਨੂੰ ਕਿਹਾ 'ਸਸਤਾ ਆਇਰਨ ਮੈਨ'

Project K Teaser:  ਸਾਊਥ ਸੁਪਰਸਟਾਰ ਪ੍ਰਭਾਸ ਦੀ ਫ਼ਿਲਮ 'ਪ੍ਰੋਜੈਕਟ ਕੇ' ਦੀ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ ਵਿੱਚ ਹੈ। ਫ਼ਿਲਮ ਨੇ ਸੈਨ ਡਿਏਗੋ ਕਾਮਿਕ ਕੋਨ 'ਤੇ ਪਹੁੰਚ ਕੇ ਇਤਿਹਾਸ ਵੀ ਰਚ ਦਿੱਤਾ ਹੈ।  ਫਿਲਮ ਮੇਕਰਸ ਨੇ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ ਤੇ ਇਸ ਦੇ ਨਾਲ ਫਿਲਮ ਦਾ ਨਾਮ ਵੀ ਬਦਲ ਕੇ ਹੁਣ 'ਪ੍ਰੋਜੈਕਟ ਕੇ' ਤੋਂ ਬਦਲ ਕੇ 'ਕਲਕੀ 2898AD' ਕਰ ਦਿੱਤਾ ਗਿਆ ਹੈ।

ਫ਼ਿਲਮ ਦਾ ਟੀਜ਼ਰ 

ਇਸ ਫ਼ਿਲਮ ਦੇ ਟੀਜ਼ਰ ਬਾਰੇ ਗੱਲ ਕਰੀਏ ਤਾਂ ਟੀਜ਼ਰ ਵਿੱਚ ਇੱਕ ਵੱਖਰੀ, ਆਧੁਨਿਕ ਤਕਨਾਲੋਜੀ ਨਾਲ ਭਰਪੂਰ ਆਧੁਨਿਕ ਸੰਸਾਰ ਨੂੰ ਦਰਸਾਇਆ ਗਿਆ ਹੈ। ਜਿਸ ਵਿੱਚ ਜੰਗ ਵਰਗੀ ਸਥਿਤੀ ਬਣੀ ਹੋਈ ਹੈ। ਟੀਜ਼ਰ 'ਚ ਪ੍ਰਭਾਸ ਦੇ ਨਾਲ-ਨਾਲ  ਦੀਪਿਕਾ ਪਾਦੁਕੋਣ ਅਤੇ ਅਮਿਤਾਭ ਬੱਚਨ ਵੀ ਨਜ਼ਰ ਆ ਰਹੇ ਹਨ।

ਲੋਕਾਂ ਨੂੰ ਨਹੀਂ ਪਸੰਦ ਆਇਆ ਪ੍ਰਭਾਸ ਦਾ ਲੁੱਕ

ਇਸ ਤੋਂ ਪਹਿਲਾਂ ਫ਼ਿਲਮ ਤੋਂ ਪ੍ਰਭਾਸ ਦਾ ਫਰਸਟ ਲੁੱਕ ਸ਼ੇਅਰ ਕੀਤਾ ਗਿਆ ਸੀ। ਪੋਸਟਰ ਵਿੱਚ ਪ੍ਰਭਾਸ ਇੱਕ ਸੁਪਰਹੀਰੋ ਅਤੇ ਇੱਕ ਯੋਧਾ ਦੇ ਅਵਤਾਰ ਵਿੱਚ ਨਜ਼ਰ ਆ ਰਹੇ ਹਨ। ਉਸ ਨੇ ਲੋਹੇ ਦਾ ਕਵਚ ਪਹਿਨਿਆ ਹੋਇਆ ਹੈ। ਪੋਸਟਰ 'ਚ ਪ੍ਰਭਾਸ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰ ਕਈ ਤਰ੍ਹਾਂ ਦੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਜਿੱਥੇ ਇੱਕ ਪਾਸੇ ਕੁਝ ਲੋਕ ਪ੍ਰਭਾਸ ਦੇ ਸੁਪਰਹੀਰੋ ਲੁੱਕ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਨੂੰ ਉਸ ਦਾ ਲੁੱਕ ਪਸੰਦ ਨਹੀਂ ਆਇਆ। ਉਨ੍ਹਾਂ ਦੇ ਲੁੱਕ ਨੂੰ ਦੇਖ ਕੇ ਕੁਝ ਯੂਜ਼ਰਸ ਉਸ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਵੀ ਕਰ ਰਹੇ ਹਨ। ਯੂਜ਼ਰਸ ਪ੍ਰਭਾਸ ਨੂੰ 'ਸਸਤਾ ਆਇਰਨ ਮੈਨ' ਵੀ ਕਹਿ ਰਹੇ ਹਨ।

ਰੌਬਰਟ ਡਾਊਨੀ ਜੂਨੀਅਰ ਨਾਲ ਪ੍ਰਭਾਸ ਦੀ ਤੁਲਨਾ 

ਟਵਿੱਟਰ 'ਯੂਜ਼ਰਸ ਪ੍ਰਭਾਸ ਦੇ ਪੋਸਟਰ ਤੇ ਆਇਰਨ ਮੈਨ 3 ਦੇ ਰੌਬਰਟ ਡਾਉਨੀ ਜੂਨੀਅਰ ਦੇ ਪੋਸਟਰ ਦੀ ਤੁਲਨਾ ਕਰਦੇ ਹੋਏ ਕਈ ਤਰ੍ਹਾਂ ਦੇ ਕਮੈਂਟਸ ਕਰ ਰਹੇ ਹਨ। ਇਸ ਪੋਸਟ 'ਤੇ ਲੋਕ ਵੱਖ-ਵੱਖ ਗਰੁੱਪਾਂ 'ਚ ਵੰਡੇ ਹੋਏ ਹਨ। ਪ੍ਰਭਾਸ ਦੇ ਪ੍ਰਸ਼ੰਸਕ ਸੁਪਰਸਟਾਰ ਨੂੰ 'ਭਾਰਤੀ ਸਿਨੇਮਾ ਦਾ ਆਇਰਨ ਮੈਨ' ਕਹਿ ਰਹੇ ਹਨ। ਇੱਕ ਯੂਜ਼ਰ ਨੇ ਟਵੀਟ ਕੀਤਾ - ਭਾਰਤ ਦਾ ਸੁਪਰਹੀਰੋ ਉਦੈਯ। ਇਤਿਹਾਸਕ ਪਿਛੋਕੜ ਵਾਲੇ ਭਾਰਤੀ ਆਇਰਨਮੈਨ ਦਾ ਆਗਮਨ।

ਹੋਰ ਪੜ੍ਹੋ: ICC ਨੇ ਜਾਰੀ ਕੀਤਾ ਵਿਸ਼ਵ ਕੱਪ ਦਾ ਧਮਾਕੇਦਾਰ ਪ੍ਰੋਮੋ, ਬਾਲੀਵੁੱਡ ਕਿੰਗ ਸ਼ਾਹਰੁਖ ਖ਼ਾਨ ਟਰਾਫੀ ਨਾਲ ਆਏ ਨਜ਼ਰ  

ਦੱਸ ਦੇਈਏ ਕਿ ਇਹ ਪ੍ਰੋਜੈਕਟ ਵੈਜਯੰਤੀ ਮੂਵੀਜ਼ ਵਲੋਂ ਨਿਰਮਿਤ ਬਹੁ-ਭਾਸ਼ਾਈ ਵਿਗਿਆਨਕ ਫਿਲਮ ਹੈ। ਫਿਲਮ ‘ਪ੍ਰੋਜੈਕਟ ਕੇ’ ਅਗਲੇ ਸਾਲ 12 ਜਨਵਰੀ 2024 ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਸਿਰਫ ਹਿੰਦੀ ਹੀ ਨਹੀਂ ਬਲਕਿ ਤੇਲਗੂ, ਤਾਮਿਲ, ਮਲਿਆਲਮ, ਕੰਨੜ ਅਤੇ ਅੰਗਰੇਜ਼ੀ ਵਿੱਚ ਵੀ ਰਿਲੀਜ਼ ਹੋਵੇਗੀ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network