Animal Teaser Out: ਰਣਬੀਰ ਕਪੂਰ ਨੇ ਜਨਮਦਿਨ 'ਤੇ ਰਿਲੀਜ਼ ਹੋਇਆ ਫ਼ਿਲਮ ਦਾ ਟੀਜ਼ਰ, ਅਦਾਕਾਰ ਦਾ ਐਕਸ਼ਨ ਅਵਤਾਰ ਵੇਖ ਫੈਨਜ਼ ਹੋਏ ਹੈਰਾਨ

ਅੱਜ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਕਪੂਰ (Ranbir Kapoor ) ਦਾ ਜਨਮਦਿਨ ਹੈ। ਇਸ ਖ਼ਾਸ ਮੌਕੇ 'ਤੇ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਇਸ ਵਿੱਚ ਰਣਬੀਰ ਕਪੂਰ ਦਾ ਐਕਸ਼ਨ ਅਵਤਾਰ ਵੇਖਣ ਨੂੰ ਮਿਲੇਗ। ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।

Written by  Pushp Raj   |  September 28th 2023 02:14 PM  |  Updated: September 28th 2023 02:16 PM

Animal Teaser Out: ਰਣਬੀਰ ਕਪੂਰ ਨੇ ਜਨਮਦਿਨ 'ਤੇ ਰਿਲੀਜ਼ ਹੋਇਆ ਫ਼ਿਲਮ ਦਾ ਟੀਜ਼ਰ, ਅਦਾਕਾਰ ਦਾ ਐਕਸ਼ਨ ਅਵਤਾਰ ਵੇਖ ਫੈਨਜ਼ ਹੋਏ ਹੈਰਾਨ

Animal Teaser Out: ਅੱਜ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਕਪੂਰ (Ranbir Kapoor ਦਾ ਜਨਮਦਿਨ ਹੈ। ਇਸ ਖ਼ਾਸ ਮੌਕੇ 'ਤੇ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।  

ਦੱਸ ਦਈਏ ਕਿ ਫਿਲਮ ਮੇਕਰਸ ਵੱਲੋਂ ਅਦਾਕਾਰ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਅਪਕਮਿੰਗ ਫਿਲਮ 'ਐਨੀਮਲ' ਦਾ ਟੀਜ਼ਰ ਆਨਲਾਈਨ ਰਿਲੀਜ਼ ਕੀਤਾ ਗਿਆ ਹੈਅਤੇ ਟੀਜ਼ਰ ਉਹ ਸਭ ਕੁਝ ਹੈ ਜਿਸ  ਸੰਦੀਪ ਰੈੱਡੀ ਵਾਂਗਾ ਦੀ ਫਿਲਮ ਤੋਂ ਉਮੀਦ ਕੀਤੀ ਜਾਂਦੀ ਹੈ।

ਇਹ ਟੀਜ਼ਰ ਫਿਲਮ ਦੀ ਕਹਾਣੀ ਦੀ ਝਲਕ ਦਿਖਾਉਂਦਾ ਹੈ, ਜੋ ਕਿ ਇੱਕ ਪਿਉ-ਪੁੱਤਰ ਦੀ ਕਹਾਣੀ ਬਾਰੇ ਦੱਸਦਾ ਹੈ। ਇੱਥੇ, ਅਨਿਲ ਕਪੂਰ ਅਤੇ ਰਣਬੀਰ ਪਿਤਾ ਅਤੇ ਪੁੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਵਿਖਾਈ ਦੇਣਗੇ। ਜਿਨ੍ਹਾਂ ਦਾ ਇੱਕ ਦੂਜੇ ਨਾਲ ਹਮੇਸ਼ਾ ਬਹੁਤ ਮੁਸ਼ਕਲ ਰਿਸ਼ਤਾ ਰਿਹਾ ਹੈ। ਟੀਜ਼ਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਰਣਬੀਰ ਦਾ ਕਿਰਦਾਰ ਇਸ ਵਿਸ਼ਵਾਸ 'ਚ ਫਸਿਆ ਹੋਇਆ ਹੈ ਕਿ ਉਨ੍ਹਾਂ ਦੇ ਪਿਤਾ ''ਦੁਨੀਆਂ ਦੇ ਸਭ ਤੋਂ ਵਧੀਆ ਪਿਤਾ'' ਹਨ।

ਟੀਜ਼ਰ ਵੀਡੀਓ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਇਕ ਹਾਈ ਐਕਸ਼ਨ ਡਰਾਮਾ ਫਿਲਮ ਹੋਣ ਜਾ ਰਹੀ ਹੈ। ਟੀਜ਼ਰ ਨੂੰ ਦੇਖ ਕੇ ਲੱਗਦਾ ਹੈ ਕਿ ਰਣਬੀਰ ਦਾ ਕਿਰਦਾਰ ਇੱਕ ਅਮੀਰ ਪਰਿਵਾਰ ਤੋਂ ਆਉਂਦਾ ਹੈ ਪਰ ਉਸ ਦੇ ਪਿਤਾ ਨਾਲ ਉਸ ਦੇ ਮੁੱਦੇ ਉਸ ਨੂੰ ਹਨੇਰੇ ਅਤੇ ਹਿੰਸਕ ਰਾਹ ਵੱਲ ਧੱਕਦੇ ਹਨ। ਟ੍ਰੇਲਰ ਦੇ ਦੂਜੇ ਭਾਗ ਵਿੱਚ ਉਸੇ ਲੜਾਈ ਦੀ ਝਲਕ ਹੈ ਜੋ ਪਹਿਲੇ ਪ੍ਰੀ-ਟੀਜ਼ਰ ਵਿੱਚ ਦਿਖਾਈ ਗਈ ਸੀ। 

ਫਿਲਮ ਦੇ ਵਿੱਚ ਸਾਊਥ ਦੀ ਮਸ਼ਹੂਰ ਅਦਾਕਾਰਾ ਰਸ਼ਮੀਕਾ ਮੰਡਾਨਾ ਰਣਬੀਰ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ। ਫਿਲਮ ਦਾ ਟੀਜ਼ਰ ਵੀ ਰਸ਼ਮਿਕਾ ਦੇ ਕਿਰਦਾਰ ਤੋਂ ਸ਼ੁਰੂ ਹੁੰਦਾ ਹੈ। ਟੀਜ਼ਰ ਦੇ ਮੁਤਾਬਕ ਰਣਬੀਰ ਆਪਣੇ ਪਿਤਾ ਵਾਂਗ ਨਹੀਂ ਬਨਣਾ ਚਾਹੁੰਦੇ, ਇਹ ਗੱਲ ਉਸ ਨੂੰ ਪਰੇਸ਼ਾਨ ਕਰਦੀ ਹੈ। ਇਸ ਦੇ ਨਾਲ-ਨਾਲ ਟੀਜ਼ਰ ਦੇ ਅੰਤ 'ਚ ਬੌਬੀ ਦਿਓਲ ਦੀ ਝਲਕ ਵੀ ਵੇਖਣ ਨੂੰ ਮਿਲੇਗੀ। 

ਹੋਰ ਪੜ੍ਹੋ: ਮੁੜ ਸਵਾਲਾਂ ਦੇ ਘੇਰੇ 'ਚ  ਆਇਆ ਕੁਲ੍ਹੱੜ ਪੀਜ਼ਾ ਕਪਲ, ਜਾਣੋ ਕਿਉਂ ਮਹਿਲਾ ਨੇ ਕਪਲ ਦੀ ਦੁਕਾਨ ਦੇ ਬਾਹਰ ਕੀਤਾ ਹੰਗਾਮਾ, ਵੇਖੋ ਵੀਡੀਓ  

 ਦੱਸ ਦਈਏ ਕਿ ਰਣਬੀਰ ਕਪੂਰ ਦੀ ਇਹ ਫਿਲਮ ਐਨੀਮਲ ਨੂੰ ਪਹਿਲਾਂ ਅਗਸਤ ਵਿੱਚ ਰਿਲੀਜ਼ ਕਰਨਾ ਸੀ, ਪਰ ਬਾਅਦ ਵਿੱਚ ਇਸਨੂੰ 1 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭੂਸ਼ਣ ਕੁਮਾਰ ਨੇ ਐਨੀਮਲ ਨੂੰ 'ਪੈਨ-ਵਰਲਡ' ਫਿਲਮ ਦੱਸਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। 

ਦੱਸ ਦਈਏ ਕਿ ਹਾਈ ਓਕਟੇਨ ਐਕਸ਼ਨ ਨਾਲ ਭਰਪੂਰ ਇਸ ਫਿਲਮ ਨੂੰ ਵੇਖਣ ਲਈ ਫੈਨਜ਼ ਕਾਫੀ ਉਤਸ਼ਾਹਿਤ ਹਨ। ਇਸ ਫਿਲਮ ਵਿੱਚ ਕਈ ਕਲਾਕਾਰ ਜਿਵੇਂ ਕਿ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ ਤੇ ਰਸ਼ਮਿਕਾ ਮੰਡਾਨਾ ਸਣੇ ਕਈ ਕਲਾਕਾਰ ਨਜ਼ਰ ਆਉਣ ਵਾਲੇ ਹਨ ਤੇ ਫੈਨਜ਼ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network