ਹੋਰਾਂ ਨੂੰ ਫਿਟਨੈਸ Tips ਦੇਣ ਵਾਲੀ ਬ੍ਰਾਜ਼ੀਲ ਦੀ 33 ਸਾਲਾਂ ਫਿਟਨੈਸ ਮਾਡਲ Larissa Borges ਦੀ ਕਾਰਡੀਅਕ ਅਰੈਸਟ ਨਾਲ ਹੋਈ ਮੌਤ

33 ਸਾਲਾ ਬ੍ਰਾਜ਼ੀਲ ਦੀ ਫਿਟਨੈਸ ਮਾਡਲ ਲਾਰੀਸਾ ਬੋਰਗੇਸ (Larissa Borges) ਦੀ ਦਿਲ ਦਾ ਦੌਰੇ ( ਕਾਰਡੀਅਕ ਅਰੈਸਟ ) ਕਾਰਨ ਮੌਤ ਹੋ ਗਈ ਹੈ। ਨਿਊਯਾਰਕ ਪੋਸਟ ਮੁਤਾਬਿਕ ਲਾਰੀਸਾ ਬੋਰਗੇਸ ਨੂੰ ਕਾਰਡੀਅਕ ਅਰੈਸਟ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ 'ਚ ਮੌਤ ਨਾਲ ਜੂਝਦੇ ਇੱਕ ਹਫ਼ਤੇ ਬਾਅਦ ਸੋਮਵਾਰ ਨੂੰ ਲਾਰੀਸਾ ਦੀ ਮੌਤ ਹੋ ਗਈ। ਲਾਰੀਸਾ ਬੋਰਗੇਸ ਦੇ ਪਰਿਵਾਰ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਉਸਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ।

Written by  Pushp Raj   |  September 01st 2023 05:46 PM  |  Updated: September 01st 2023 05:46 PM

ਹੋਰਾਂ ਨੂੰ ਫਿਟਨੈਸ Tips ਦੇਣ ਵਾਲੀ ਬ੍ਰਾਜ਼ੀਲ ਦੀ 33 ਸਾਲਾਂ ਫਿਟਨੈਸ ਮਾਡਲ Larissa Borges ਦੀ ਕਾਰਡੀਅਕ ਅਰੈਸਟ ਨਾਲ ਹੋਈ ਮੌਤ

Fitness influencer Larissa Borges death : ਹਮੇਸ਼ਾ ਕਸਰਤ ਅਤੇ ਆਪਣੀ ਫਿਟਨੈਸ 'ਤੇ ਧਿਆਨ ਦੇਣ ਵਾਲੀ 33 ਸਾਲਾ ਬ੍ਰਾਜ਼ੀਲ ਦੀ ਫਿਟਨੈਸ ਮਾਡਲ ਲਾਰੀਸਾ ਬੋਰਗੇਸ  (Larissa Borges) ਦੀ   ਦਿਲ ਦਾ ਦੌਰੇ ( ਕਾਰਡੀਅਕ ਅਰੈਸਟ ) ਕਾਰਨ ਮੌਤ ਹੋ ਗਈ ਹੈ। ਨਿਊਯਾਰਕ ਪੋਸਟ ਮੁਤਾਬਿਕ ਲਾਰੀਸਾ ਬੋਰਗੇਸ ਨੂੰ ਕਾਰਡੀਅਕ ਅਰੈਸਟ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ 'ਚ ਮੌਤ ਨਾਲ ਜੂਝਦੇ ਇੱਕ ਹਫ਼ਤੇ ਬਾਅਦ ਸੋਮਵਾਰ ਨੂੰ ਲਾਰੀਸਾ ਦੀ ਮੌਤ ਹੋ ਗਈ। ਲਾਰੀਸਾ ਬੋਰਗੇਸ ਦੇ ਪਰਿਵਾਰ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਉਸਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ।

ਲਾਰੀਸਾ ਦੇ ਪਰਿਵਾਰ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ 'ਚ ਲਿਖਿਆ, "33 ਸਾਲ ਦੀ ਛੋਟੀ ਉਮਰ ਵਿੱਚ ਅਜਿਹੇ ਦਿਆਲੂ ਵਿਅਕਤੀ ਨੂੰ ਗੁਆਉਣ ਦੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਡਾ ਦਿਲ ਟੁੱਟ ਗਿਆ ਹੈ ਅਤੇ ਅਸੀਂ ਜੋ ਤੜਪ ਮਹਿਸੂਸ ਕਰ ਰਹੇ ਹਾਂ ਉਹ ਬਿਆਨ ਨਹੀਂ ਕੀਤੀ ਜਾ ਸਕਦੀ" ਪਰਿਵਾਰ ਨੇ ਅੱਗੇ ਕਿਹਾ ਕਿ ਲਾਰੀਸਾ ਬੋਰਗੇਸ ਆਪਣੀ ਜ਼ਿੰਦਗੀ ਲਈ ਹਿੰਮਤ ਨਾਲ ਲੜੀ।

ਹਾਲਾਂਕਿ ਲਾਰੀਸਾ ਬੋਰਗੇਸ ਦੀ ਮੌਤ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦਿਲ ਦਾ ਦੌਰਾ ਪੈਣ ਸਮੇਂ ਉਹ ਨਸ਼ੇ ਵਿੱਚ ਸੀ। ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਸੈਂਪਲ ਲੈਬ ਵਿੱਚ ਭੇਜ ਦਿੱਤੇ ਗਏ ਹਨ। ਲਾਰੀਸਾ ਬੋਰਗੇਸ ਇੰਸਟਾਗ੍ਰਾਮ 'ਤੇ ਆਪਣੇ ਫਾਲੋਅਰਜ਼ ਨੂੰ ਆਪਣੀ ਫਿਟਨੈੱਸ ਅਤੇ ਫੈਸ਼ਨ ਬਾਰੇ ਨਿਯਮਿਤ ਤੌਰ 'ਤੇ ਅਪਡੇਟ ਕਰਦੀ ਰਹਿੰਦੀ ਸੀ। ਇੰਸਟਾਗ੍ਰਾਮ 'ਤੇ ਉਸ ਦੇ 30,000 ਤੋਂ ਵੱਧ ਫਾਲੋਅਰਜ਼ ਹਨ।

ਹੋਰ ਪੜ੍ਹੋ:  ਦੁਖਦ ਖਬਰ ! ਮਸ਼ਹੂਰ ਮਲਿਆਲਮ ਅਦਾਕਾਰਾ ਦੀ ਸ਼ੱਕੀ ਹਾਲਤ 'ਚ ਮੌਤ, ਚਰਚਾ 'ਚ ਆਈ ਅਦਾਕਾਰਾ ਦੀ ਆਖਰੀ ਇੰਸਟਾ ਪੋਸਟ

ਕੀ ਹੁੰਦਾ ਹੈ ਕਾਰਡੀਅਕ ਅਰੈਸਟ

 ਜਦੋਂ ਦਿਲ ਪੂਰੀ ਤਰ੍ਹਾਂ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਉਸ ਸਥਿਤੀ ਨੂੰ ਕਾਰਡੀਅਕ ਅਰੈਸਟ ਕਿਹਾ ਜਾਂਦਾ ਹੈ। ਕਾਰਡੀਅਕ ਅਰੈਸਟ (Cardiac arrest)ਦੀ ਸਥਿਤੀ ਵਿੱਚ ਦਿਲ ਤੋਂ ਦਿਮਾਗ ਤੱਕ ਖੂਨ ਦਾ ਪ੍ਰਵਾਹ ਸਰੀਰ ਦੇ ਸਾਰੇ ਪ੍ਰਮੁੱਖ ਅੰਗਾਂ ਨੂੰ ਰੋਕ ਦਿੰਦਾ ਹੈ। ਜਿਸ ਕਾਰਨ ਮਰੀਜ਼ ਸਿਰਫ ਤਿੰਨ ਤੋਂ ਪੰਜ ਸਕਿੰਟਾਂ ਵਿੱਚ ਬੇਹੋਸ਼ ਹੋ ਜਾਂਦਾ ਹੈ। ਮਰੀਜ਼ ਦੇ ਦਿਲ ਦੀ ਧੜਕਣ, ਸਾਹ ਅਤੇ ਨਬਜ਼ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਜੇ ਲਗਭਗ ਪੰਜ ਮਿੰਟਾਂ ਵਿੱਚ ਕਾਰਡੀਓ ਪਲਮੋਨਰੀ ਰੀਸਸੀਟੇਸ਼ਨ (CPR) ਦੁਆਰਾ ਦਿਮਾਗ ਨੂੰ ਖੂਨ ਦੀ ਸਪਲਾਈ ਨਹੀਂ ਕੀਤੀ ਜਾਂਦੀ ਹੈ ਤਾਂ ਦਿਲ ਆਪਣਾ ਆਕਾਰ ਬਦਲਣ ਲੱਗ ਪੈਂਦਾ ਹੈ ਅਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network