Cannes 2023: ਰੈੱਡ ਕਾਰਪੇਟ 'ਤੇ ਬ੍ਰਾਈਡਲ ਲੁੱਕ 'ਚ ਨਜ਼ਰ ਆਈ ਸਾਰਾ ਅਲੀ ਖਾਨ, ਨੈਟੀਜ਼ਨਸ ਨੇ ਕਿਹਾ- 'ਸਾਨੂੰ ਤੁਹਾਡੇ 'ਤੇ ਮਾਣ ਹੈ'

ਮਸ਼ਹੂਰ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਹਾਲ ਹੀ ਵਿੱਚ 76ਵੇਂ ਕਾਨਸ ਫਿਲਮ ਫੈਸਟੀਵਲ 2023 ਸ਼ਿਰਕਤ ਕਰਨ ਲਈ ਫਰਾਂਸ ਗਈ ਹੈ। ਇੱਥੇ ਪਹਿਲੇ ਦਿਨ ਹੀ ਸਾਰਾ ਨੇ ਬ੍ਰਾਈਡਲ ਲੁੱਕ ਵਿੱਚ ਭਾਰਤੀ ਸੰਸਕ੍ਰਿਤੀ ਤੇ ਸੱਭਿਆਚਾਰ ਦੀ ਝਲਰ ਪੇਸ਼ ਕੀਤੀ। ਅਦਾਕਾਰਾ ਦੇ ਇਸ ਲੁੱਕ ਦੀ ਜਮ ਕੇ ਤਾਰੀਫ ਹੋ ਰਹੀ ਹੈ।

Reported by: PTC Punjabi Desk | Edited by: Pushp Raj  |  May 17th 2023 01:26 PM |  Updated: May 17th 2023 01:28 PM

Cannes 2023: ਰੈੱਡ ਕਾਰਪੇਟ 'ਤੇ ਬ੍ਰਾਈਡਲ ਲੁੱਕ 'ਚ ਨਜ਼ਰ ਆਈ ਸਾਰਾ ਅਲੀ ਖਾਨ, ਨੈਟੀਜ਼ਨਸ ਨੇ ਕਿਹਾ- 'ਸਾਨੂੰ ਤੁਹਾਡੇ 'ਤੇ ਮਾਣ ਹੈ'

Sara Ali Khan debut in Cannes 2023: ਫਰਾਂਸ ਦੇ ਫ੍ਰੈਂਚ ਰਿਵੇਰਾ ਵਿੱਚ 76ਵਾਂ ਕਾਨਸ ਫਿਲਮ ਫੈਸਟੀਵਲ 2023 ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਇਸ ਈਵੈਂਟ ਦੇ ਰੈੱਡ ਕਾਰਪੇਟ 'ਤੇ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੀਆਂ ਖੂਬਸੂਰਤ ਹਸਤੀਆਂ ਨੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ। ਬਾਲੀਵੁੱਡ ਅਭਿਨੇਤਰੀ ਸਾਰਾ ਅਲੀ ਖ਼ਾਨ ਨੇ ਕਾਨਸ ਫ਼ਿਲਮ ਫੈਸਟੀਵਲ ਦੇ ਪਹਿਲੇ ਦਿਨ ਆਪਣਾ ਡੈਬਿਊ ਕੀਤਾ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਸਾਰਾ ਦਾ ਕਾਨਸ ਫਿਲਮ ਫੈਸਟੀਵਲ 'ਚ ਡੈਬਿਊ  

ਕਾਨਸ ਫਿਲਮ ਫੈਸਟੀਵਲ ਦੇ ਪਹਿਲੇ ਦਿਨ ਸਾਰਾ ਅਲੀ ਖਾਨ ਨੇ ਰੈੱਡ ਕਾਰਪੇਟ 'ਤੇ ਪੂਰੀ ਤਰ੍ਹਾਂ ਭਾਰਤੀ ਸੰਸਕ੍ਰਿਤੀ ਦੀ ਝਲਕ ਪੇਸ਼ ਕੀਤੀ। ਇਸ ਦੌਰਾਨ ਅਭਿਨੇਤਰੀ ਆਈਵਰੀ ਕ੍ਰੀਮ 'ਚ ਬੇਹੱਦ ਖੂਬਸੂਰਤ ਲਗ ਰਹੀ ਸੀ। ਇਸ ਲਹਿੰਗੇ ਨੂੰ ਮਸ਼ਹੂਰ ਫੈਸ਼ਨ ਡਿਜ਼ਾਈਨਰ ਅਬੂ ਜਾਨੀ ਨੇ ਡਿਜ਼ਾਈਨ ਕੀਤਾ ਹੈ। 

ਇਸ ਖੂਬਸੂਰਤ ਲਹਿੰਗਾ ਦੇ ਨਾਲ, ਅਭਿਨੇਤਰੀ ਨੇ ਆਪਣੇ ਸਿਰ 'ਤੇ ਸਕਾਰਫ ਵੀ ਬੰਨ੍ਹਿਆ ਹੋਇਆ ਸੀ ਅਤੇ ਕੰਨਾਂ 'ਚ ਮੈਚਿੰਗ ਈਅਰਰਿੰਗਸ ਪਾਈਆਂ ਸਨ। ਇਸ ਦੇ ਨਾਲ ਅਦਾਕਾਰਾ ਨੇ ਘੱਟ ਤੋਂ ਘੱਟ ਮੇਕਅੱਪ ਕੀਤਾ ਹੈ। ਸੋਸ਼ਲ ਮੀਡੀਆ 'ਤੇ ਲੋਕ ਅਦਾਕਾਰਾ ਦੇ ਇਸ ਲੁੱਕ ਦੀ ਤਾਰੀਫ ਕਰ ਰਹੇ ਹਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖਾਨ ਅਤੇ ਵਿੱਕੀ ਕੌਸ਼ਲ ਦੀ ਫਿਲਮ 'ਜ਼ਰਾ ਹਟਕੇ ਜ਼ਰਾ ਬਚਕੇ' ਰਿਲੀਜ਼ ਹੋਣ ਲਈ ਤਿਆਰ ਹੈ। ਅਦਾਕਾਰਾ ਵਿੱਕੀ ਕੌਸ਼ਲ ਦੇ ਨਾਲ ਪਹਿਲੀ ਵਾਰ ਫਿਲਮੀ ਪਰਦੇ 'ਤੇ ਨਜ਼ਰ ਆਵੇਗੀ, ਜਿਸ ਲਈ ਉਹ ਕਾਫੀ ਉਤਸ਼ਾਹਿਤ ਹੈ।

ਹੋਰ ਪੜ੍ਹੋ: ਫ਼ਿਲਮ ‘Godday Godday Chaa’ ਦਾ ਨਵਾਂ ਗੀਤ ‘Nazaare’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਦੱਸ ਦੇਈਏ ਕਿ ਦੁਨੀਆ ਦੇ ਇਸ ਸਭ ਤੋਂ ਵੱਡੇ ਫਿਲਮ ਫੈਸਟੀਵਲ ਵਿੱਚ ਕਈ ਫਿਲਮਾਂ ਵੀ ਦਿਖਾਈਆਂ ਜਾਣਗੀਆਂ। ਇਸ ਮੌਕੇ ਦੁਨੀਆ ਭਰ ਦੀਆਂ ਕਈ ਉੱਘੀਆਂ ਹਸਤੀਆਂ ਇੱਥੇ ਸ਼ਿਰਕਤ ਕਰਨਗੀਆਂ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ ਫੈਸਟੀਵਲ ਦੀ ਟਿਕਟ 5 ਤੋਂ 30 ਲੱਖ ਰੁਪਏ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network