Taapsee Pannu: Taapsee Pannu: ਤਾਪਸੀ ਪੰਨੂ 'ਤੇ ਲੱਗੇ ਹਿੰਦੂ ਦੇਵੀ-ਦੇਵਤਿਆਂ ਦੇ ਅਪਮਾਨ ਕਰਨ ਦੇ ਇਲਜ਼ਾਮ,ਜਾਣੋ ਕਿਉਂ

ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੂੰ ਹਮੇਸ਼ਾ ਹੀ ਸਿਲਵਰ ਸਕ੍ਰੀਨ 'ਤੇ ਆਪਣੀ ਅਦਾਕਾਰੀ ਨਾਲ ਦਿਲ ਜਿੱਤਦੇ ਦੇਖਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਲੱਖਾਂ 'ਚ ਫੈਨ ਫਾਲੋਇੰਗ ਹੈ। ਹਾਲ ਹੀ ਵਿੱਚ ਅਦਾਕਾਰਾ ਦੇ ਖਿਲਾਫ ਇੱਕ ਸ਼ਿਕਾਇਤ ਦਰਜ ਹੋਈ ਹੈ।

Written by  Pushp Raj   |  March 28th 2023 04:32 PM  |  Updated: March 28th 2023 04:32 PM

Taapsee Pannu: Taapsee Pannu: ਤਾਪਸੀ ਪੰਨੂ 'ਤੇ ਲੱਗੇ ਹਿੰਦੂ ਦੇਵੀ-ਦੇਵਤਿਆਂ ਦੇ ਅਪਮਾਨ ਕਰਨ ਦੇ ਇਲਜ਼ਾਮ,ਜਾਣੋ ਕਿਉਂ

Complaint registered against Taapsee Pannu: ਹਿੰਦੀ ਫ਼ਿਲਮ ਇੰਡਸਟਰੀ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਤਾਪਸੀ ਪੰਨੂ ਨੂੰ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ 'ਚ ਗਿਣਿਆ ਜਾਂਦਾ ਹੈ। ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਤਾਪਸੀ ਦਾ ਵਿਵਾਦਾਂ ਵਿੱਚ ਨਾਮ ਆ ਜਾਂਦਾ ਹੈ। ਮੁੜ ਇੱਕ ਵਾਰ ਫਿਰ ਤੋਂ ਤਾਪਸੀ ਸੁਰਖੀਆਂ ਵਿੱਚ ਆ  ਗਈ ਹੈ। 

ਤਾਪਸੀ ਪੰਨੂ ਸੋਸ਼ਲ ਮੀਡੀਆ 'ਤੇ ਓਨੀ ਹੀ ਸਰਗਰਮ ਹੈ ਜਿੰਨੀ ਉਹ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਂਦੀ ਹੈ। ਪਰ ਇਸ ਸਭ ਦੇ ਬਾਅਦ ਵੀ ਉਹ ਵਿਵਾਦਾਂ ਵਿੱਚ ਫਸ ਜਾਂਦੀ ਹੈ। ਹਾਲ ਹੀ 'ਚ ਮੱਧ ਪ੍ਰਦੇਸ਼ ਦੇ ਇੰਦੌਰ 'ਚ ਅਦਾਕਾਰਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਤਾਪਸੀ ਖਿਲਾਫ ਸ਼ਿਕਾਇਤ ਦਰਜ

ਤਾਪਸੀ ਪੰਨੂ ਨੇ ਕੁਝ ਦਿਨ ਪਹਿਲਾਂ ਲੈਕਮੇ ਫੈਸ਼ਨ ਵੀਕ ਤੋਂ ਆਪਣੇ ਰੈਂਪ ਵਾਕ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਰੈਂਪ ਵਾਕ  ਦੇ ਦੌਰਾਨ ਤਾਪਸੀ ਨੇ ਲਾਲ ਗਹਿਰੇ ਰੰਗ ਦਾ ਗਾਊਨ ਪਾਇਆ ਸੀ, ਜੋ ਉਸ ਦੀ ਲੁੱਕ ਨੂੰ ਹੋਰ ਸੋਹਣਾ ਬਣਾ ਰਿਹਾ ਸੀ।  

ਜਿੱਥੇ ਇੱਕ ਪਾਸੇ ਅਦਾਕਾਰਾ ਦੇ ਫੈਨਜ਼ ਨੇ ਉਸ ਦੀ ਪਹਿਰਾਵੇ ਦੀ ਤਾਰੀਫ ਵੀ ਕੀਤੀ, ਉੱਥੇ ਹੀ ਦੂਜੇ ਪਾਸੇ ਕੁਝ  ਲੋਕਾਂ ਨੇ ਗਾਊਨ ਨਾਲ ਪਹਿਨੇ ਉਸ ਦੇ ਨੈਕਲੈਸ 'ਤੇ ਇਤਰਾਜ਼ ਪ੍ਰਗਟ ਕੀਤਾ। ਕਿਉਂਕਿ ਤਾਪਸੀ ਪੰਨੂ ਨੇ ਡੀਪ ਨੈਕ ਗਾਊਨ ਦੇ ਨਾਲ ਮਾਤਾ ਲਕਸ਼ਮੀ ਦੀ ਤਸਵੀਰ  ਬਣਿਆ ਹਾਰ ਪਹਿਨਿਆ ਸੀ।

ਹੋਰ ਪੜ੍ਹੋ: Netflix: ਮਾਧੁਰੀ ਦੀਕਸ਼ਿਤ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ 'ਤੇ Netflix ਨੂੰ ਭੇਜਿਆ ਗਿਆ ਕਾਨੂੰਨੀ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਹਿੰਦੂ ਧਰਮ ਨੂੰ ਠੇਸ ਪਹੁੰਚਾਉਣ ਦਾ ਲੱਗੇ ਇਲਜ਼ਾਮ

ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਈ ਯੂਜ਼ਰਸ ਨੇ ਆਪਣੀ ਨਾਰਾਜ਼ਗੀ ਜਤਾਈ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਛੱਤੀਪੁਰਾ ਥਾਣੇ ਦੇ ਐਸਐਚਓ ਕਪਿਲ ਸ਼ਰਮਾ ਨੇ ਕਿਹਾ, “ਏਕਲਵਿਆ ਗੌਰ ਨਾਮਕ ਵਿਅਕਤੀ ਵੱਲੋਂ ਇੱਕ ਸ਼ਿਕਾਇਤ ਪ੍ਰਾਪਤ ਹੋਈ ਹੈ, ਜਿਸ ਵਿੱਚ ਲਿਖਿਆ ਗਿਆ ਸੀ ਕਿ ਅਭਿਨੇਤਰੀ ਤਾਪਸੀ ਪੰਨੂ ਨੇ ਇੱਕ ਫੈਸ਼ਨ ਸ਼ੋਅ ਵਿੱਚ ਰੈਂਪ ਵਾਕ ਕਰਦੇ ਸਮੇਂ ਲਕਸ਼ਮੀ ਜੀ ਦਾ ਲਾਕੇਟ ਪਾਇਆ ਹੋਇਆ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਇੱਕ ਰਿਵੀਲਿੰਗ ਡਰੈਸ ਪਾਇਆ ਹੋਇਆ ਸੀ। "ਬਿਨੈਕਾਰ ਦਾ ਕਹਿਣਾ ਹੈ ਕਿ ਉਸ ਲਾਕੇਟ ਨਾਲ ਪਾਏ ਗਏ ਪਹਿਰਾਵੇ ਕਾਰਨ ਉਸ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਨਾਤਨ ਧਰਮ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network