Film 'Jodi' Review: ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ 'ਜੋੜੀ' ਨੇ ਤੋੜੇ ਕਈ ਰਿਕਾਰਡਸ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਦਿਲਜੀਤ ਤੇ ਨਿਮਰਤ ਦੀ ਕੈਮਿਸਟਰੀ
ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ ਲਗਾਤਾਰ ਬਾਕਸ ਆਫਿਸ 'ਤੇ ਆਪਣਾ ਕਮਾਲ ਵਿਖਾ ਰਹੀ ਹੈ। ਬਾਕਸ ਆਫਿਸ 'ਤੇ ਫ਼ਿਲਮ 'ਜੋੜੀ' ਦੇ ਰਿਸਪੌਂਸ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ ਨੇ ਹੁਣ ਤੱਕ ਫਰਸਟ ਡੇਅ ਤੇ ਵੀਕੈਂਡ ਕਲੈਕਸ਼ਨ ਨੂੰ ਬ੍ਰੇਕ ਕੀਤਾ ਹੈ।
Film 'Jodi' Review: ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ 'ਜੋੜੀ' ਨੇ ਤੋੜੇ ਕਈ ਰਿਕਾਰਡਸ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਦਿਲਜੀਤ ਤੇ ਨਿਮਰਤ ਦੀ ਕੈਮਿਸਟਰੀ
Film 'Jodi' Review: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ 'ਜੋੜੀ' ਇਨ੍ਹੀਂ ਦਿਨੀਂ ਖੂਬ ਸੁਰਖੀਆਂ 'ਚ ਹੈ। ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਇਹ ਆਨ ਸਕ੍ਰੀਨ ਜੋੜੀ ਮਹਿਜ਼ ਫ਼ਿਲਮ 'ਚ ਹੀ ਨਹੀਂ ਸਗੋਂ ਬਾਕਸ ਆਫਿਸ 'ਤੇ ਵੀ ਕਈ ਰਿਕਾਰਡ ਤੋੜਦੀ ਹੋਈ ਨਜ਼ਰ ਆ ਰਹੀ ਹੈ।

ਹਾਲਾਂਕਿ ਕੁਝ ਦਿਨ ਪਹਿਲਾਂ ਕੋਰਟ ਵੱਲੋਂ ਇਸ ਫ਼ਿਲਮ ਦੇ ਰਿਲੀਜ਼ ਹੋਣ 'ਤੇ ਰੋਕ ਲਾ ਦਿੱਤੀ ਗਈ ਸੀ, ਪਰ ਬਾਅਦ ਵਿੱਚ ਇਸ ਫ਼ਿਲਮ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਫ਼ਿਲਮ ਰਿਲੀਜ਼ ਹੁੰਦੇ ਹੀ ਦਰਸ਼ਕਾਂ ਦੀ ਭਾਰੀ ਭੀੜ ਆਪਣੇ ਚਹੇਤੇ ਕਲਾਕਾਰਾਂ ਦੀ ਇਸ ਆਨ ਸਕ੍ਰੀਨ ਜੋੜੀ ਨੂੰ ਵੇਖਣ ਲਈ ਸਿਨੇਮਾਘਰਾਂ 'ਚ ਪਹੁੰਚ ਗਈ।
ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ ਲਗਾਤਾਰ ਬਾਕਸ ਆਫਿਸ 'ਤੇ ਆਪਣਾ ਕਮਾਲ ਵਿਖਾ ਰਹੀ ਹੈ। ਬਾਕਸ ਆਫਿਸ 'ਤੇ ਫ਼ਿਲਮ 'ਜੋੜੀ' ਦੇ ਰਿਸਪੌਂਸ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ ਨੇ ਹੁਣ ਤੱਕ ਫਰਸਟ ਡੇਅ ਤੇ ਵੀਕੈਂਡ ਕਲੈਕਸ਼ਨ ਨੂੰ ਬ੍ਰੇਕ ਕੀਤਾ ਹੈ।
ਭਾਰਤ ਦੇ ਨਾਲ ਨਾਲ ਵਿਦੇਸ਼ਾਂ 'ਚ ਵੀ ਹਾਊਸ ਫੁੱਲ ਸ਼ੋਅ ਚੱਲ ਰਹੇ ਹਨ। ਇਸ ਦੇ ਨਾਲ ਨਾਲ 'ਜੋੜੀ' ਫਿਲਮ ਸੋਸ਼ਲ ਮੀਡੀਆ ;ਤੇ ਵੀ ਛਾਈ ਹੋਈ ਹੈ। ਲੋਕ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣੇ ਰਿਵਿਊ ਦੇ ਰਹੇ ਹਨ। ਲੋਕਾਂ ਦੇ ਇਨ੍ਹਾਂ ਰਿਵਿਊਜ਼ ਨੂੰ ਨਿਮਰਤ ਤੇ ਦਿਲਜੀਤ ਲਗਾਤਾਰ ਆਪਣੇ ਸੋਸ਼ਲ ਮੀਡੀਆ 'ਤੇ ਅਕਾਊਂਟਸ 'ਤੇ ਸ਼ੇਅਰ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਮਹਿਜ਼ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਇਹ ਫ਼ਿਲਮ ਆਪਣਾ ਪਰਚਮ ਲਹਿਰਾਉਂਦੀ ਹੋਈ ਤੇ ਕਈ ਰਿਕਾਰਡਸ ਬ੍ਰੇਕ ਕਰਦੀ ਨਜ਼ਰ ਆਈ। ਫ਼ਿਲਮ 'ਜੋੜੀ' ਦੇ ਫਰਸਟ ਡੇਅ ਕਲੈਕਸ਼ਨ ਬਾਰੇ ਗੱਲ ਕਰੀਏ ਤਾਂ ਨਾਰਥ ਅਮਰੀਕਾ cmp3 ਪਹਿਲੇ ਦਿਨ ਤੱਕ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਚੁੱਕੀ ਹੈ। ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ 'ਚੱਲ ਮੇਰਾ ਪੁੱਤ ' ਦੇ ਨਾਂਅ ਇਹ ਰਿਕਾਰਡ ਸੀ।
ਇਸ ਤੋਂ ਇਲਾਵਾ ਜੇਕਰ ਵੀਕੈਂਡ ਦੀ ਮੋਸਟ ਵਿਊਜ਼ ਬਾਰੇ ਗੱਲ ਕਰੀਏ ਤਾਂ ਫ਼ਿਲਮ ਜੋੜੀ ਨੇ ਗੀਤ ' ਛੱਲਾ ਮੁੜ ਕੇ ਨਹੀਂ ਆਇਆ' ਸੀ। ਹੁਣ ਫ਼ਿਲਮ ਜੋੜੀ ਨੇ ਇਸ ਗੀਤ ਦੇ ਵਿਕੈਂਡ ਵਿਊਜ਼ਸ ਦਾ ਰਿਕਾਰਡ ਤੋੜ ਦਿੱਤਾ ਹੈ। ਫ਼ਿਲਮ ਜੋੜੀ ਇਸ ਵੀਕੈਂਡ ਦਰਸ਼ਕਾਂ ਵੱਲੋਂ ਵੇਖੀ ਗਈ ਸਭ ਤੋਂ ਪਸੰਦੀਦਾ ਫ਼ਿਲਮ ਹੈ।

ਹੋਰ ਪੜ੍ਹੋ: ਗਾਇਕ ਗੁਰਨਾਮ ਭੁੱਲਰ ਨੇ ਸੋਸ਼ਲ ਮੀਡੀਆ ਤੋਂ ਲਿਆ ਬ੍ਰੇਕ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਇਸ ਦੇ ਨਾਲ ਹੀ ਜੇਕਰ ਇਸ ਫ਼ਿਲਮ ਬਾਰੇ ਪਬਲਿਕ ਰਿਵਿਊ ਦੀ ਗੱਲ ਕਰੀਏ ਤਾਂ ਦਰਸ਼ਕ ਰੀਅਲ ਲਾਈਫ ਦੇ ਇਨ੍ਹਾਂ ਗਾਇਕਾਂ ਦੀ ਆਨ ਸਕ੍ਰੀਨ 'ਜੋੜੀ' ਨੂੰ ਕਾਫੀ ਪਸੰਦ ਕਰ ਰਹੀ ਹੈ। ਦਰਸ਼ਕਾਂ ਨੂੰ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾਂ ਦੀ ਇਹ ਪਿਆਰੀ ਤੇ ਚੁਲਬੁਲੀ ਜੋੜੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਦੀ ਹੋਈ ਅਤੇ ਪਿੰਡਾਂ ਦੇ ਮਾਹੌਲ, ਗਾਇਕਾਂ ਵੱਲੋਂ ਲਾਏ ਜਾਣ ਵਾਲੇ ਸੱਭਿਆਚਾਰਕ ਅਖਾੜੇ ਤੇ ਇੱਕ ਗਾਇਕ ਦੇ ਸੰਘਰਸ਼ ਤੋਂ ਰੁਬਰੂ ਕਰਵਾਉਂਦੀ ਹੈ।
ਇੱਕ ਯੂਜ਼ਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਬਹੁਤ ਘੱਟ ਫਿਲਮਾਂ ਬਣਦੀਆਂ ਐਦਾਂ ਦੀਆਂ। ਜਿਸ ਫ਼ਿਲਮ ਦਾ ਦਿ ਐਂਡ ਦੇਖਣ ਵਾਲਾ ਹੈ। ਫ਼ਿਲਮ ਦੇ ਅਖੀਰ 'ਚ ਮੇਰੇ ਰੌਂਗਟੇ ਹੀ ਖੜੇ ਹੋ ਗਏ ਸੀ। ਅੰਬਰਦੀਪ ਸਿੰਘ ਦੇ ਵਿਜ਼ਨ ਨੂੰ ਸਲਾਮ। ਦਿਲਜੀਤ ਦੋਸਾਂਝ ਦੀ ਐਕਟਿੰਗ ਨੇ ਦਿਲ ਜਿੱਤ ਲਿਆ, ਨਿਮਰਤ ਦੀ ਮਾਸੂਮੀਅਤ ਦਿਲ ਜਿੱਤ ਕੇ ਲੈ ਗਈ।'
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
