ਗਾਇਕ ਗੁਰਨਾਮ ਭੁੱਲਰ ਨੇ ਸੋਸ਼ਲ ਮੀਡੀਆ ਤੋਂ ਲਿਆ ਬ੍ਰੇਕ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਨੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਲਿਆ ਹੈ। ਗਾਇਕ ਨੇ ਇਸ ਬ੍ਰੇਕ ਦੇ ਪਿੱਛੇ ਦੀ ਵਜ੍ਹਾ ਆਪਣਾ ਅਪਕਮਿੰਗ ਪ੍ਰੋਜੈਕਟ ਦੱਸਿਆ ਹੈ। ਗੁਰਨਾਮ ਭੁੱਲਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਫੈਨਜ਼ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ।

Written by  Pushp Raj   |  May 08th 2023 02:33 PM  |  Updated: May 08th 2023 02:36 PM

ਗਾਇਕ ਗੁਰਨਾਮ ਭੁੱਲਰ ਨੇ ਸੋਸ਼ਲ ਮੀਡੀਆ ਤੋਂ ਲਿਆ ਬ੍ਰੇਕ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

Gurnam Bhullar takes Break from social media: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਇਨ੍ਹੀਂ ਦਿਨੀਂ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਗੁਰਨਾਮ ਭੁੱਲਰ ਨੇ ਹਾਲ ਹੀ 'ਚ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਹੈ। ਅਦਾਕਾਰ ਨੇ ਅਜਿਹਾ ਕਿਉਂ ਕੀਤਾ  ਫੈਨਜ਼ ਇਹ ਜਾਨਣ ਲਈ ਉਤਸਕ ਹਨ।   

ਦੱਸ ਦਈਏ ਪੰਜਾਬੀ ਅਦਾਕਾਰ ਗੁਰਨਾਮ ਭੁੱਲਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੀ ਜ਼ਿੰਦਗੀ ਨਾਲ ਜੁੜੇ ਹਰ ਅਪਡੇਟਸ ਸੋਸ਼ਲ ਮੀਡੀਆਂ ਰਾਹੀਂ ਫੈਨਜ਼ ਨਾਲ ਸਾਂਝੇ ਕਰਦੇ ਹਨ। ਹੁਣ ਅਦਾਕਾਰ ਦੇ ਫੈਨਜ਼ ਲਈ ਇੱਕ ਨਿਰਾਸ਼ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਕਿਉਂਕ ਅਦਾਕਾਰ ਨੇ ਹਾਲ ਹੀ 'ਚ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਹੈ। 

ਗੁਰਨਾਮ ਭੁੱਲਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇਸ ਨਾਲ ਸਬੰਧਤ ਇੱਕ ਪੋਸਟ ਸਾਂਝੀ ਕੀਤੀ ਹੈ। ਆਪਣੀ ਇਸ ਪੋਸਟ ਦੇ ਵਿੱਚ ਗਾਇਕ ਨੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਬਾਰੇ ਵੀ ਜ਼ਿਕਰ ਕੀਤਾ ਹੈ। ਆਪਣੀ ਪੋਸਟ 'ਚ ਗੁਰਨਾਮ ਭੁੱਲਰ ਨੇ ਲਿਖਿਆ, " ਬੀਤੇ ਸਾਲ ਬੇਹੱਦ ਸ਼ਾਨਦਾਰ ਰਹੇ ਹਨ।  ਤੁਸੀਂ ਲੋਕਾਂ ਨੇ ਮੇਰੇ ਅਤੇ ਮੇਰੇ ਪ੍ਰੋਜੈਕਟਾਂ, ਸੰਗੀਤ ਅਤੇ ਫਿਲਮਾਂ ਨੂੰ ਬਹੁਤ ਪਿਆਰ ਦਿੱਤਾ, ਮੈਂ ਬਿਲਕੁਲ ਠੀਕ ਹਾਂ ਅਤੇ ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਬ੍ਰੇਕ ਲੈ ਰਿਹਾ ਹਾਂ, ਅਗਲੇ ਆਉਣ ਵਾਲੇ ਕੰਮ 'ਤੇ ਧਿਆਨ ਕੇਂਦਰਤ ਕਰ ਰਿਹਾ ਹਾਂ, ਬਹੁਤ ਜਲਦੀ ਵਾਪਸ ਆਵਾਂਗਾ। ❤️ਤੁਹਾਡਾ ਗੁਰਨਾਮ ਭੁੱਲਰ। 

 ਹੋਰ ਪੜ੍ਹੋ: ਪੰਜਾਬੀ ਕਾਮੇਡੀਅਨ ਹਰਸ਼ਦੀਪ ਆਹੂਜਾ ਦੀ ਪਤਨੀ ਨਾਲ ਰੋਮ 'ਚ ਹੋਈ ਲੁੱਟ, ਕਾਮੇਡੀਅਨ ਨੇ ਕਿਹਾ 'ਪੁਲਿਸ ਨੇ ਵੀ ਨਹੀਂ ਕੀਤੀ ਸਾਡੀ ਮਦਦ'

ਗੁਰਨਾਮ ਭੁੱਲਰ ਦੀ ਇਹ ਪੋਸਟ ਵੇਖ ਕੇ ਜਿੱਥੇ ਉਨ੍ਹਾਂ ਦੇ ਫੈਨਜ਼ ਥੋੜਾ ਨਿਰਾਸ਼ ਹੋਏ, ਉੱਥੇ ਹੀ ਉਹ ਉਮੀਦ ਕਰ ਰਹ ਹਨ ਕਿ ਗੁਰਨਾਮ ਭੁੱਲਰ ਜਲਦ ਹੀ ਨਵੇਂ ਪ੍ਰੋਜੈਕਟ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਫੈਨਜ਼ ਗਾਇਕ ਦੀ ਇਸ ਪੋਸਟ 'ਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਭਾਜੀ ਤੁਸੀਂ ਬਹੁਤ ਪਿਆਰੇ ਹੋ ਜਲਦ ਹੀ ਮੁੜ ਮਿਲਾਂਗੇ। ਇੱਕ ਹੋਰ ਨੇ ਲਿਖਿਆ, 'ਗੁਰਨਾਮ ਜੀ ਅਸੀਂ ਉਮੀਂਦ ਕਰਦੇ ਹਾਂ ਕਿ ਤੁਸੀਂ ਜਲਦ ਬਲਾਕਬਸਟਰ ਪ੍ਰੋਜੈਕਟਰ ਨਾਲ ਦਰਸ਼ਕਾਂ ਦੇ ਰੁਬਰੂ ਹੋਵੋਗੇ। '

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network