ਦਿਲਜੀਤ ਦੋਸਾਂਝ ਨੇ 'Coachella' ਦੇ ਸੁਰੱਖਿਆ ਸਟਾਫ ਤੋਂ ਮੰਗੀ ਮੁਆਫੀ, ਵਜ੍ਹਾ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਲਗਾਤਾਰ ਵਿਸ਼ਵ ਦੇ ਸਭ ਤੋਂ ਵੱਡੇ ਮਿਊਜ਼ਿਕ ਸ਼ੋਅ 'Coachella' ਵਿੱਚ ਦੋ ਵਾਰ ਪਰਫਾਰਮੈਂਸ ਦੇ ਕੇ ਵੱਡਾ ਇਤਿਹਾਸ ਰੱਚ ਦਿੱਤਾ ਹੈ। 'Coachella' ਦੌਰਾਨ ਮੁੜ ਇੱਕ ਵਾਰ ਫਿਰ ਤੋਂ ਫੈਨਜ਼ 'ਤੇ ਦਿਲਜੀਤ ਦਾ ਜਾਦੂ ਵੇਖਣ ਨੂੰ ਮਿਲਿਆ, ਪਰ ਇਸੇ ਵਿਚਾਲੇ ਕੁਝ ਅਜਿਹਾ ਹੋਇਆ ਕਿ ਦਿਲਜੀਤ ਨੂੰ 'Coachella' ਦੇ ਸੁਰੱਖਿਆ ਸਟਾਫ ਤੋਂ ਮੁਆਫੀ ਮੰਗਣੀ ਪਈ।

Written by  Pushp Raj   |  April 24th 2023 01:08 PM  |  Updated: April 24th 2023 02:31 PM

ਦਿਲਜੀਤ ਦੋਸਾਂਝ ਨੇ 'Coachella' ਦੇ ਸੁਰੱਖਿਆ ਸਟਾਫ ਤੋਂ ਮੰਗੀ ਮੁਆਫੀ, ਵਜ੍ਹਾ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

Diljit Dosanjh apologises to 'Coachella' security staff : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਗੀਤਾਂ 'ਤੇ ਨੱਚਣ ਲਈ ਹਰ ਕੋਈ ਮਜਬੂਰ ਹੋ ਜਾਂਦਾ  ਹੈ। ਅਜਿਹਾ ਹੀ ਮੁੜ ਇੱਕ ਵਾਰ ਫਿਰ ਤੋਂ ਦਿਲਜੀਤ ਦੀ 'Coachella' 'ਚ ਦਿੱਤੀ ਗਈ ਦੂਜੀ ਪਰਫਾਰਮੈਂਸ ਦੌਰਾਨ ਵੇਖਣ ਨੂੰ ਮਿਲਿਆ। ਗਾਇਕ ਦੀ ਮਾਸੂਮੀਅਤ ਵੇਖ ਫੈਨਜ਼ ਉਨ੍ਹਾਂ ਦੇ ਦੀਵਾਨੇ ਹੋ ਜਾਂਦੇ ਹਨ। 

ਦਿਲਜੀਤ ਆਪਣੇ ਚੁਲਬੁੱਲੇ ਅੰਦਾਜ਼ ਨਾਲ ਅਕਸਰ ਆਪਣੇ ਫੈਨਜ਼ ਦਾ ਮਨ ਮੋਹ ਲੈਂਦੇ ਹਨ।  ਹਾਲ ਹੀ 'ਚ ਦਿਲਜੀਤ ਦੋਸਾਂਝ ਨੇ 'Coachella 2023' ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਅਤੇ ਆਪਣੇ ਪੰਜਾਬੀ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ।

ਹੁਣ ਦਿਲਜੀਤ ਦੋਸਾਂਝ ਨੇ ਕੋਚੇਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਕੇ ਇਤਿਹਾਸ ਰਚ ਦਿੱਤਾ ਹੈ। ਚਿੱਟੇ ਰੰਗ ਦੇ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜੇ, ਦਿਲਜੀਤ  ਨੇ ਆਪਣੇ ਹਿੱਟ ਪੰਜਾਬੀ ਗੀਤਾਂ 'ਤੇ ਡੀਜੇ ਡਿਪਲੋ ਡਾਂਸ ਸਣੇ ਸਭ ਨੂੰ ਨੱਚਣ ਲਈ ਮਜ਼ਬੂਰ  ਕਰ ਦਿੱਤਾ, ਪਰ ਇਸ ਵਾਰ ਕੁਝ ਅਜਿਹਾ ਹੋਇਆ ਕਿ ਦਿਲਜੀਤ ਨੂੰ  'Coachella' ਦੇ ਸੁਰੱਖਿਆ ਸਟਾਫ ਤੋਂ ਮੁਆਫੀ ਮੰਗਣੀ ਪਈ। 

ਦਿਲਜੀਤ ਦੋਸਾਂਝ ਨੇ 'Coachella' ਦੇ ਸੁਰੱਖਿਆ ਸਟਾਫ ਤੋਂ ਮੰਗੀ ਮੁਆਫੀ 

ਜੀ ਹਾਂ ਤੁਸੀਂ ਸਹੀ ਸੁਣਿਆ, ਦਿਲਜੀਤ ਦੋਸਾਂਝ ਨੇ ਐਤਵਾਰ ਨੂੰ ਕੈਲੀਫੋਰਨੀਆ ਵਿੱਚ ਪਰਫਾਮੈਂਸ ਦਿੱਤੀ। ਜਿੱਥੇ ਉਨ੍ਹਾਂ ਨੇ ਸਟੇਜ 'ਤੇ ਆ ਕੇ  'Coachella' ਦੇ ਸੁਰੱਖਿਆ ਗਾਰਡਾਂ ਤੋਂ ਮੁਆਫੀ ਮੰਗੀ। ਦਿਲਜੀਤ ਦੋਸਾਂਝ ਇਸ ਵੀਡੀਓ 'ਚ ਮਾਫੀ ਮੰਗ ਰਹੇ ਹਨ, ਕਿਉਂਕਿ ਭੀੜ ਬਹੁਤ ਜ਼ਿਆਦਾ ਹੈ ਅਤੇ ਇੰਨੀ ਭੀੜ 'ਚ ਸੁਰੱਖਿਆ ਸਟਾਫ ਦੇ ਮੈਂਬਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਾਇਰਲ ਹੋ ਰਹੀ ਵੀਡੀਓ

ਦਿਲਜੀਤ ਦੋਸਾਂਝ ਦੀ ਇਸ ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਸੁਰੱਖਿਆ ਕਰਮੀਆਂ ਤੋਂ ਮੁਆਫੀ ਮੰਗਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ, 'ਮੈਂ ਸੁਰੱਖਿਆ ਕਰਮਚਾਰੀਆਂ ਤੋਂ ਮੁਆਫੀ ਮੰਗਦਾ ਹਾਂ। ਇਹ ਸਾਰੇ ਪ੍ਰਸ਼ੰਸਕ ਉਤਸ਼ਾਹਿਤ ਹਨ ਅਤੇ ਇਸੇ ਲਈ ਉਹ ਮੋਢਿਆਂ 'ਤੇ ਚੜ੍ਹ ਗਏ ਹਨ। ਰੌਲਾ ਪਾਉਣਾ। ਮੇਰੇ ਦੋਸਤਾਂ ਨੂੰ ਮਾਫ਼ ਕਰਨਾ. ਬੁਰਾ ਨਾ ਮੰਨੋ, ਉਹ ਸਾਰੇ ਦਿਲਜੀਤ ਦੋਸਾਂਝ ਨੂੰ 'Coachella'  'ਤੇ ਪਰਫਾਰਮ ਕਰਦੇ ਹੋਏ ਵੇਖਣ ਲਈ ਉਤਸ਼ਾਹਿਤ ਹਨ।' 

ਹੋਰ ਪੜ੍ਹੋ:  ਸਿੰਗਾ ਤੇ ਸਾਰਾ ਗੁਰਪਾਲ ਦੀ ਫ਼ਿਲਮ 'ਮਾਈਨਿੰਗ (ਰੇਤੇ ਤੇ ਕਬਜ਼ਾ)' ਜਲਦ ਹੋਵੇਗੀ ਰਿਲੀਜ਼, ਪੰਜਾਬੀ ਤੋਂ ਇਲਾਵਾ ਇਨ੍ਹਾਂ ਭਾਸ਼ਾਵਾਂ 'ਚ ਵੀ ਹੋਵੇਗੀ ਰਿਲੀਜ਼

 ਸੁਰੱਖਿਆ ਕਰਮਚਾਰਿਆਂ ਨੂੰ ਗਲੇ ਲਗਾਉਂਦੇ ਹੋਏ ਨਜ਼ਰ ਆਏ ਦਿਲਜੀਤ 

ਦਿਲਜੀਤ ਦੋਸਾਂਝ ਨੇ ਕੋਚੇਲਾ 2023 ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਕੇ ਇਤਿਹਾਸ ਰਚ ਦਿੱਤਾ ਹੈ। ਜਦੋਂ ਉਨ੍ਹਾਂ ਨੇ 'ਸਤਿ ਸ਼੍ਰੀ ਅਕਾਲ' ਕਹਿ ਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ ਤਾਂ ਭੀੜ ਖੁਸ਼ੀ ਨਾਲ ਝੂਮ ਉੱਠੀ। ਪਰਫਾਰਮੈਂਸ ਦੇਣ ਮਗਰੋਂ ਦਿਲਜੀਤ ਦੋਸਾਂਝ ਉੱਥੇ ਮੌਜੂਦ ਕੇ  'Coachella' ਦੇ ਸੁਰੱਖਿਆ ਗਾਰਡਾਂ ਨੂੰ ਮਿਲਦੇ ਤੇ ਗਲੇ ਲਗਾਉਂਦੇ ਹੋਏ ਵੀ ਨਜ਼ਰ ਆਏ। ਦਿਲਜੀਤ ਦੀ ਇਹ ਵੀਡੀਓ ਫੈਨਜ਼ ਦਾ ਦਿਲ ਜਿੱਤ ਰਹੀ ਹੈ। ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network