ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਸੁਣਾਇਆ ਨਿਮਰਤ ਖਹਿਰਾ ਦਾ ਅੰਗਰੇਜ਼ੀ ਗੀਤ, ਵੀਡੀਓ ਵੇਖ ਹੱਸ-ਹੱਸ ਦੁਹਰੇ ਹੋਏ ਲੋਕ

ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਜੋੜੀ ਲਗਾਤਾਰ ਫੈਨਜ਼ ਦਾ ਦਿਲ ਜਿੱਤ ਰਹੀ ਹੈ। ਦਿਲਜੀਤ ਦੋਸਾਂਝ ਦੇ ਇੱਕ ਫੈਨ ਪੇਜ਼ 'ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਗਾਇਕ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ਜੋੜੀ ਦੇ ਡਾਇਰੈਕਟਰ ਅੰਬਰਦੀਪ ਸਿੰਘ ਤੇ ਸਹਿ ਕਲਾਕਾਰ ਨਿਮਰਤ ਖਹਿਰਾ ਨਜ਼ਰ ਆ ਰਹੀ ਹੈ।

Reported by: PTC Punjabi Desk | Edited by: Pushp Raj  |  May 11th 2023 06:31 PM |  Updated: May 11th 2023 06:31 PM

ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਸੁਣਾਇਆ ਨਿਮਰਤ ਖਹਿਰਾ ਦਾ ਅੰਗਰੇਜ਼ੀ ਗੀਤ, ਵੀਡੀਓ ਵੇਖ ਹੱਸ-ਹੱਸ ਦੁਹਰੇ ਹੋਏ ਲੋਕ

Diljit Dosanjh Reaction on Nimrat Khaira's English Song : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਜੋੜੀ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੀ ਇੱਕ ਫਨੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿ ਨਿਮਰਤ ਖਹਿਰਾ ਤੇ ਫ਼ਿਲਮ ਦੇ ਡਾਇਰੈਕਟਰ ਅੰਬਰਦੀਪ ਸਿੰਘ ਨਾਲ ਹੈ। ਇਸ ਵੀਡੀਓ ਵਿੱਚ ਖ਼ਾਸ ਗੱਲ ਇਹ ਹੈ ਕਿ ਦਿਲਜੀਤ ਫੈਨਜ਼ ਨਿਮਰਤ ਦਾ ਅੰਗਰੇਜ਼ੀ ਗੀਤ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ। 

ਦਿਲਜੀਤ ਦੋਸਾਂਝ ਦੇ ਇੱਕ ਫੈਨ ਪੇਜ਼ 'ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਗਾਇਕ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ਜੋੜੀ ਦੇ ਡਾਇਰੈਕਟਰ ਅੰਬਰਦੀਪ ਸਿੰਘ ਤੇ ਸਹਿ ਕਲਾਕਾਰ ਨਿਮਰਤ ਖਹਿਰਾ ਨਜ਼ਰ ਆ ਰਹੀ ਹੈ।

 ਦਿਲਜੀਤ ਦੇ ਫੈਨਜ਼ ਲਈ ਇਹ ਵੀਡੀਓ ਬੇਹੱਦ ਮਜ਼ੇਦਾਰ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਬਹੁਤ ਹੀ ਮਜ਼ੇਦਾਰ ਕੈਪਸ਼ਨ ਵੀ ਲਿਖਿਆ ਗਿਆ ਹੈ। ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ਨਿਮਰਤ ਦਾ ਅੰਗਰੇਜ਼ੀ ਗਾਣਾ 😂😂। 

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ , ਅੰਬਰਦੀਪ ਅਤੇ ਨਿਮਰਤ ਖਹਿਰਾ ਨੇ ਆਪਸ ਵਿੱਚ ਲਾਈਟ ਚੈਟ ਕਰ ਰਹੇ ਹਨ। ਇਸ ਦੌਰਾਨ ਦਿਲਜੀਤ ਦੋਸਾਂਝ ਅੰਬਰਦੀਪ ਨਾਲ ਗੱਲ ਕਰਦੇ ਹੋਏ ਦੱਸਦੇ ਹਨ ਕਿ ਭਾਜੀ ਕੀ ਤੁਸੀਂ ਜਾਣਦੇ ਹੋਏ ਨਿਮਰਤ ਅੰਗਰੇਜ਼ੀ ਗਾਣਾ ਵੀ ਗਾ ਲੈਂਦੀ ਹੈ, ਉਹ ਵੀ ਪੂਰਾ ਗੀਤ। 

ਇਸ 'ਤੇ ਹੱਸਦੇ ਹੋਏ ਨਿਮਰਤ ਖਹਿਰਾ ਕਹਿੰਦੀ ਹੈ ਕਿ ਅਜਿਹਾ ਨਹੀਂ ਹੈ ਮੈਂ ਮਹਿਜ਼ ਕਾਲੇਜ ਦੇ ਸਮੇਂ ਵਿੱਚ ਅੰਗਰੇਜੀ ਵਿੱਚ ਗੀਤ ਗਾਇਆ ਸੀ। ਇਸ ਤੋਂ ਬਾਅਦ ਦਿਲਜੀਤ ਦੀ ਇਸ ਵੀਡੀਓ ਵਿੱਚ ਨਿਰਮਤ ਵੱਲੋਂ ਅੰਗਰੇਜੀ ਗੀਤ ਗਾਉਂਦੇ ਹੋਏ ਇੱਕ ਝਲਕ ਵੀ ਵਿਖਾਈ ਦਿੰਦੀ ਹੈ। ਹਲਾਂਕਿ ਬਾਅਦ 'ਚ ਦਿਲਜੀਤ ਤੇ ਅੰਬਰਦੀਪ ਦੇ ਕਹਿਣ ਦੇ ਬਾਵਜੂਦ ਨਿਮਰਤ ਅੰਗਰੇਜ਼ੀ ਗੀਤ ਗਾਉਣ ਲਈ ਇਹ ਕਹਿ ਕੇ ਮਨਾ ਕਰ ਦਿੰਦੀ ਹੈ ਕਿ ਉਸ ਨੂੰ 7-8 ਸਾਲ ਪੁਰਾਣੀ ਗੱਲ ਯਾਦ ਨਹੀਂ ਹੈ ਤੇ ਨਾਂ ਹੀ ਹੁਣ ਉਸ ਨੂੰ ਅੰਗਰੇਜ਼ੀ ਗੀਤ ਦੇ ਬੋਲ ਯਾਦ ਹਨ। 

ਹੋਰ ਪੜ੍ਹੋ: ਪੰਜਾਬੀ ਗਾਇਕ ਕਾਕਾ ਐਕਟਿੰਗ ਕਰਦੇ ਆਉਣਗੇ ਨਜ਼ਰ, ਫ਼ਿਲਮ ਮੇਕਰ ਗੱਬਰ ਸੰਗਰੂਰ ਨੇ ਪੋਸਟ ਸਾਂਝੀ ਕਰ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ

ਫੈਨਜ਼ ਦੋਹਾਂ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ  ਇਨ੍ਹਾਂ ਦੋਹਾਂ ਦੀ ਜੋੜੀ ਬਹੁਤ ਵਧੀਆ ਲੱਗਦੀ ਹੈ। ਇੱਕ ਹੋਰ ਨੇ ਲਿਖਿਆ ਤੁਸੀਂ ਛਾ ਗਏ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network