ਪੰਜਾਬੀ ਗਾਇਕ ਕਾਕਾ ਐਕਟਿੰਗ ਕਰਦੇ ਆਉਣਗੇ ਨਜ਼ਰ, ਫ਼ਿਲਮ ਮੇਕਰ ਗੱਬਰ ਸੰਗਰੂਰ ਨੇ ਪੋਸਟ ਸਾਂਝੀ ਕਰ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ

ਪੰਜਾਬੀ ਗਾਇਕ ਕਾਕਾ ਅਕਸਰ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ। ਹਾਲ ਹੀ 'ਚ ਗਾਇਕ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗਾਇਕੀ ਕਰਨ ਦੇ ਨਾਲ-ਨਾਲ ਹੁਣ ਕਾਕਾ ਜਲਦ ਹੀ ਫ਼ਿਲਮਾਂ 'ਚ ਐਕਟਿੰਗ ਕਰਦੇ ਹੋਏ ਵੀ ਨਜ਼ਰ ਆਉਣਗੇ। ਇਹ ਖ਼ਬਰ ਖ਼ੁਦ ਫ਼ਿਲਮ ਮੇਕਰ ਗੱਬਰ ਸੰਗਰੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਪੋਸਟ ਪਾ ਸਾਂਝੀ ਕੀਤੀ ਹੈ।

Written by  Pushp Raj   |  May 11th 2023 05:13 PM  |  Updated: May 11th 2023 05:15 PM

ਪੰਜਾਬੀ ਗਾਇਕ ਕਾਕਾ ਐਕਟਿੰਗ ਕਰਦੇ ਆਉਣਗੇ ਨਜ਼ਰ, ਫ਼ਿਲਮ ਮੇਕਰ ਗੱਬਰ ਸੰਗਰੂਰ ਨੇ ਪੋਸਟ ਸਾਂਝੀ ਕਰ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ

Punjabi Singer Kaka Debut in Punjabi Films: ਮਸ਼ਹੂਰ ਪੰਜਾਬੀ ਗਾਇਕ ਕਾਕਾ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਬਣੇ ਹੋਏ ਹਨ। ਉਨ੍ਹਾਂ ਦੇ ਹਾਲ ਹੀ 'ਚ ਰਿਲੀਜ਼ ਹੋਏ ਗੀਤ ‘ਸ਼ੇਪ’ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ ਹੈ। ਹਾਲ ਹੀ ਵਿੱਚ ਗਾਇਕ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਕਾਕਾ ਜਲਦ ਹੀ ਪੰਜਾਬੀ ਫ਼ਿਲਮਾਂ ਵਿੱਚ ਵੀ ਨਜ਼ਰ ਆਓਣਗੇ। ਆਓ ਜਾਣਦੇ ਹਾਂ ਕੀ ਇਹ ਸੱਚ ਹੈ।

ਪੰਜਾਬੀ ਗਾਇਕ ਕਾਕਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਕਰਦੇ ਹਨ ਤੇ ਉਨ੍ਹਾਂ ਨਿੱਤ ਨਵੇਂ ਟਾਸਕ ਦੇ ਕੇ ਮਸਤੀ ਕਰਦੇ  ਨਜ਼ਰ ਆਉਂਦੇ ਹਨ। ਹੁਣ ਗਾਇਕ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਕਾਕਾ ਫ਼ਿਲਮਾਂ 'ਚ ਐਕਟਿੰਗ ਕਰਦੇ ਨਜ਼ਰ ਆਉਣਗੇ। 

 ਪੰਜਾਬੀ ਸੰਗੀਤ ਉਦਯੋਗ ‘ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਕਾਕਾ ਨੇ ਚੰਗੀ ਫੈਨ ਫੋਲੋਇੰਗ ਹਾਸਲ ਕਰ ਲਈ ਹੈ। ਆਪਣੀ ਸੁਰੀਲੀ ਆਵਾਜ਼ ਦੇ ਨਾਲ ਕਾਕਾ ‘ਕਹਿ ਲੈਣ ਦੇ’, ‘ਵਿਆਹ ਦੀ ਖ਼ਬਰ’, ‘ਲਿਬਾਸ’ ਤੇ ਹੋਰ ਬਹੁਤ ਸਾਰੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ‘ਚ ਖਾਸ ਥਾਂ ਬਣਾਈ ਹੈ। ਉਸ ਦੇ ਇਨ੍ਹਾਂ ਗਾਣਿਆਂ ਨੂੰ ਨਾ ਸਿਰਫ਼ ਲੱਖਾਂ ਵਿਊਜ਼ ਹਾਸਲ ਕੀਤੇ ਹਨ ਸਗੋਂ ਦਰਸ਼ਕਾਂ ਦੇ ਦਿਲਾਂ ਨੂੰ ਵੀ ਛੂਹਿਆ ਹੈ।

 ਹੁਣ ਉਹ ਆਪਣੀ ਆਉਣ ਵਾਲੀ ਫਿਲਮ ‘ਵ੍ਹਾਈਟ ਪੰਜਾਬ’ ਨਾਲ ਵੱਡੇ ਪਰਦੇ ‘ਤੇ ਆਪਣੇ ਐਕਟਿੰਗ ਦੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਤਿਆਰ ਹੈ। ਮਸ਼ਹੂਰ ਫ਼ਿਲਮ ਮੇਕਰ ਗੱਬਰ ਸੰਗਰੂਰ ਨੇ  ਹਾਲ ਹੀ ਵਿੱਚ ਫਿਲਮ ਦਾ ਐਲਾਨ ਕੀਤਾ। ਹੁਣ ਮੇਕਰਸ ਨੇ ਫਿਲਮ ਦਾ ਫਰਸਟ ਲੁੱਕ ਪੋਸਟਰ ਜਾਰੀ ਕੀਤਾ ਹੈ। ਇੱਕ ਕੈਪਸ਼ਨ ਦੇ ਨਾਲ ਇਹ ਦੱਸਦੇ ਹੋਏ ਕਿ ਇਹ ਫ਼ਿਲਮ ਪੰਜਾਬ ਲਈ ਆਪਣੇ ਪਿਆਰ ਨੂੰ ਜ਼ਾਹਰ ਕਰਨ ਦਾ ਤਰੀਕਾ ਹੈ।  

ਗੱਬਰ ਸੰਗਰੂਰ ਨੇ ਇਸ ਫਿਲਮ ਨੂੰ ਲਿਖਿਆ ਤੇ ਨਿਰਦੇਸ਼ਿਤ ਕੀਤਾ ਹੈ। ਦੱਸ ਦਈਏ ਕਿ “ਵ੍ਹਾਈਟ ਪੰਜਾਬ” ਪੰਜਾਬ ‘ਚ ਵੱਧ ਰਹੇ ਗੈਂਗ ਕਲਚਰ ਦੇ ਦੁਆਲੇ ਕੇਂਦਰਿਤ ਹੈ। ਫਿਲਮ ਪੰਜਾਬ ਦੇ ਅਮੀਰ ਸੱਭਿਆਚਾਰ ‘ਤੇ ਕੇਂਦਰਿਤ ਹੈ ਅਤੇ ਇਸੇ ਨੂੰ ਦਰਸਾਉਂਦੀ ਹੈ ਕਿ ਕਿਵੇਂ ਨੌਜਵਾਨ ਰੰਗਲਾ ਪੰਜਾਬ ਦੇ ਮੁੜ ਨਿਰਮਾਣ ਵਿੱਚ ਮਦਦ ਕਰ ਸਕਦੇ ਹਨ। 

ਆਉਣ ਵਾਲੀ ਫਿਲਮ ਨਾਲ ਇੰਦਰਜੀਤ ਫਿਲਮਾਂ ‘ਚ ਵੀ ਡੈਬਿਊ ਕਰਨਗੇ। ਸੋਨੀ ਸਿੰਘ ਨੇ ਫਿਲਮ ਦੀ ਸਿਨੇਮੈਟੋਗ੍ਰਾਫੀ ਨੂੰ ਸੰਭਾਲਿਆ ਹੈ। ਇਹ ਫਿਲਮ ਦਿ ਥੀਏਟਰ ਆਰਮੀ ਫਿਲਮਜ਼ ਵਲੋਂ ਬਣਾਈ ਗਈ ਹੈ, ਜੋ ਕਿ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਬਾਲੀਵੁੱਡ ਫਿਲਮ ‘ਚਮਕੀਲਾ’ ਨਾਲ ਵੀ ਜੁੜੀ ਹੋਈ ਹੈ।

ਹੋਰ ਪੜ੍ਹੋ: 'ਆਦਿਪੁਰਸ਼' ਦੇ ਟ੍ਰੇਲਰ 'ਚ ਸੈਫ਼ ਅਲੀ ਖ਼ਾਨ ਦਾ ਨਵਾਂ ਲੁੱਕ ਵੇਖ ਕੇ ਹੈਰਾਨ ਹੋਏ ਫੈਨਜ਼, ਨੈਟੀਜ਼ਨਸ ਨੇ ਇੰਝ ਦਿੱਤਾ ਰਿਐਕਸ਼ਨ

ਫਿਲਮ ਦੀ ਘੋਸ਼ਣਾ ਤੋਂ ਬਾਅਦ, ਉਮੀਦ ਬਹੁਤ ਜ਼ਿਆਦਾ ਹੈ, ਅਤੇ ਇਹ ਯਕੀਨੀ ਹੈ ਕਿ ਫਿਲਮ ਦਰਸ਼ਕਾਂ ‘ਤੇ ਅਮਿੱਟ ਛਾਪ ਛੱਡੇਗੀ। ਇਸ ਲਈ, ਹੋਰ ਪ੍ਰਤਿਭਾਸ਼ਾਲੀ ਕਲਾਕਾਰਾਂ ਦੇ ਨਾਲ ਵ੍ਹਾਈਟ ਪੰਜਾਬ ਵਿੱਚ ਬਹੁ-ਪ੍ਰਤਿਭਾਸ਼ਾਲੀ ਗਾਇਕ ਕਾਕਾ ਨੂੰ ਇੱਕ ਬਿਲਕੁਲ ਨਵੇਂ ਅਵਤਾਰ ਵਿੱਚ ਦੇਖਣ ਲਈ ਤਿਆਰ ਹੋ ਜਾਓ। ਫਿਲਮ 29 ਸਤੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network