'ਆਦਿਪੁਰਸ਼' ਦੇ ਟ੍ਰੇਲਰ 'ਚ ਸੈਫ਼ ਅਲੀ ਖ਼ਾਨ ਦਾ ਨਵਾਂ ਲੁੱਕ ਵੇਖ ਕੇ ਹੈਰਾਨ ਹੋਏ ਫੈਨਜ਼, ਨੈਟੀਜ਼ਨਸ ਨੇ ਇੰਝ ਦਿੱਤਾ ਰਿਐਕਸ਼ਨ

ਸਾਊਥ ਸੁਪਰ ਸਟਾਰ ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੈਫ ਅਲੀ ਖ਼ਾਨ ਦੀ ਨਵੀਂ ਫ਼ਿਲਮ 'ਆਦਿਪੁਰਸ਼' ਦਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਲੰਮੇਂ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਫ਼ਿਲਮ ਮੇਕਰਸ ਨੇ ਦਰਸ਼ਕਾਂ ਲਈ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਫ਼ਿਲਮ ਦੇ ਵਿੱਚ vfx effect ਅਤੇ ਫ਼ਿਲਮ ਦੇ ਵਿੱਚ ਸੈਫ ਅਲੀ ਖ਼ਾਨ ਦੇ ਰਾਵਣ ਵਾਲੇ ਕਿਰਦਾਰ ਨੂੰ ਵੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਹੈਰਾਨ ਰਹਿ ਗਏ ਹਨ।

Written by  Pushp Raj   |  May 11th 2023 04:12 PM  |  Updated: May 11th 2023 04:12 PM

'ਆਦਿਪੁਰਸ਼' ਦੇ ਟ੍ਰੇਲਰ 'ਚ ਸੈਫ਼ ਅਲੀ ਖ਼ਾਨ ਦਾ ਨਵਾਂ ਲੁੱਕ ਵੇਖ ਕੇ ਹੈਰਾਨ ਹੋਏ ਫੈਨਜ਼, ਨੈਟੀਜ਼ਨਸ ਨੇ ਇੰਝ ਦਿੱਤਾ ਰਿਐਕਸ਼ਨ

Saif Ali Khan New Looks in Adipurush: ਸਾਊਥ ਸੁਪਰ ਸਟਾਰ ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੈਫ ਅਲੀ ਖ਼ਾਨ ਦੀ ਨਵੀਂ ਫ਼ਿਲਮ 'ਆਦਿਪੁਰਸ਼' ਦਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਚਰਚਾ ਦਾ ਵਿਸ਼ਾ ਬਣ  ਗਿਆ ਹੈ। ਹੁਣ ਇਸ ਟ੍ਰੇਲਰ 'ਚ ਫੈਨਜ਼ ਨੂੰ ਰਾਵਣ ਦੇ ਕਿਰਦਾਰ 'ਚ ਸੈਫ ਅਲੀ ਖ਼ਾਨ ਦਾ ਨਵਾਂ ਲੁੱਕ ਕੇ ਹੈਰਾਨ ਰਹਿ ਗਏ ਹਨ। ਜਿੱਥੇ ਟੀਜ਼ਰ ਦਾ ਲੁੱਕ ਵੇਖ ਦਰਸ਼ਕ ਕਾਫੀ ਨਾਰਾਜ਼ ਸਨ ਹੁਣ ਉਹ ਫ਼ਿਲਮ ਦਾ ਟ੍ਰੇਲਰ ਵੇਖ ਕੇ ਸੈਫ ਦੀ ਤਾਰੀਫ ਕਰ ਰਹੇ ਹਨ। 

ਦੱਸ ਦਈਏ ਕਿ ਲੰਮੇਂ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਫ਼ਿਲਮ ਮੇਕਰਸ ਨੇ ਦਰਸ਼ਕਾਂ ਲਈ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਫ਼ਿਲਮ ਦੇ ਵਿੱਚ vfx effect ਅਤੇ ਫ਼ਿਲਮ ਦੇ ਵਿੱਚ ਸੈਫ ਅਲੀ ਖ਼ਾਨ ਦੇ ਰਾਵਣ ਵਾਲੇ ਕਿਰਦਾਰ ਨੂੰ ਵੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਹੈਰਾਨ ਰਹਿ ਗਏ ਹਨ। 

ਇਸ ਵਾਰ ਸੈਫ ਅਲੀ ਖ਼ਾਨ ਰਾਵਣ ਵਾਲੇ ਕਿਰਦਾਰ ਨੂੰ ਪੂਰੀ ਤਰ੍ਹਾਂ ਨਿਭਾਉਂਦੇ ਹੋਏ ਨਜ਼ਰ ਆਏ। ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ 3 ਮਿੰਟ 19 ਸੈਕਿੰਡ ਦੇ ਇਸ ਟ੍ਰੇਲਰ ਦੀ ਸ਼ੁਰੂਆਤ ਭਗਵਾਨ ਹਨੂੰਮਾਨ ਦੇ ਸਾਧਨਾ ਵਾਲੇ ਸੀਨ ਤੋਂ ਸ਼ੁਰੂ ਹੁੰਦੀ ਹੈ, ਜੋ ਕਹਾਣੀ ਨੂੰ ਸੁਣਾ ਰਹੇ ਹਨ। ਇਸ ਵਿੱਚ ਉਹ ਭਗਵਾਨ ਰਾਮ ਦੇ ਜੀਵਨ ਬਾਰੇ ਦਰਸ਼ਕਾਂ ਨੂੰ ਕਹਾਣੀ ਦੱਸਦੇ ਹੋਏ ਨਜ਼ਰ ਆ ਰਹੇ ਹਨ। 

ਇਸ ਵਾਰ ਫ਼ਿਲਮ ਦੇ ਟ੍ਰੇਲਰ ਵਿੱਚ ਜੇਕਰ ਕਿਸੇ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਹ ਨੇ ਸੈਫ ਅਲੀ ਖ਼ਾਨ ਜੋ ਕਿ ਰਾਵਣ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦੇ ਟ੍ਰੇਲਰ ਵਿੱਚ ਰਾਵਣ ਤੇ ਸੀਤਾ ਦਾ ਸੀਨ ਵੀ ਦਰਸਾਇਆ ਗਿਆ ਹੈ ਜਿੱਥੇ ਰਾਵਣ ਭੇਸ ਬਦਲ ਕੇ ਸੀਤਾ ਨੂੰ ਲੈਣ ਜਾਂਦਾ ਹੈ। ਟ੍ਰੇਲਰ ਵਿੱਚ ਦਿਖਾਏ ਦ੍ਰਿਸ਼ਾਂ ਦੇ ਮੁਤਾਬਕ ਸੈਫ ਅਲੀ ਖ਼ਾਨ ਇਸ ਵਾਰ ਰਾਵਣ ਦੇ ਕਿਰਦਾਰ ਨੂੰ ਸਾਰਥਕ ਕਰਦੇ ਹੋਏ ਨਜ਼ਰ ਆਏ। ਖ਼ਾਸ ਤੌਰ 'ਤੇ ਕਲੋਜ਼ਅੱਪ ਜਿਥੇ ਲੰਕੇਸ਼ ਆਪਣੀਆਂ ਨੀਲੀਆਂ ਅੱਖਾਂ ਖੋਲ੍ਹਦਾ ਹੈ ਤੇ ਵਾਇਸਓਵਰ ਦੇ ਨਾਲ ਪਿੱਛੇ ਵੱਲ ਖੜ੍ਹਾ ਦਿਖਾਈ ਦਿੰਦਾ ਹੈ। ਸੈਫ ਅਲੀ ਖ਼ਾਨ ਦੀ ਇਕ ਸੰਨਿਆਸੀ ਦੇ ਰੂਪ 'ਚ ਝਲਕ ਨੇ ਵੀ ਕਈਆਂ ਨੂੰ ਪ੍ਰਭਾਵਿਤ ਕੀਤਾ ਹੈ।

ਯੂਜ਼ਰਸ ਨੇ ਟ੍ਰੇਲਰ ਦੀ ਵੀਡੀਓ 'ਤੇ ਕਮੈਂਟ ਕਰਦਿਆਂ ਕਿਹਾ ਕਿ ਸ਼ਾਇਦ ਫਿਲਮ ਮੇਕਰਸ ਸਮਝ ਗਏ  ਨੇ ਕਿ ਦਰਸ਼ਕਾਂ ਨੂੰ ਕੀ ਚਾਹੀਦਾ ਹੈ। ਇੱਕ ਹੋਰ ਨੇ ਲਿਖਿਆ, 'ਹੁਣ ਸੈਫ ਅਸਲ ਰਾਵਣ ਵਾਂਗ ਨਜ਼ਰ ਆ ਰਹੇ ਹਨ, ਪਿਛਲੇ ਨਾਲੋਂ ਇਹ ਲੁੱਕ ਕਾਫੀ ਬਿਹਤਰ ਹੈ। ' ਉੱਥੇ ਹੀ ਦੂਜੇ ਪਾਸੇ ਵੱਡੀ ਗਿਣਤੀ 'ਚ ਦਰਸ਼ਕ ਫ਼ਿਲਮ ਦੇ ਟ੍ਰੇਲਰ ਨੂੰ ਟੀਜ਼ਰ ਨਾਲ ਬਹੁਤ ਵਧੀਆ ਤੇ ਪ੍ਰਭਾਵਸ਼ਾਲੀ ਦੱਸ ਰਹੇ ਹਨ। 

ਹੋਰ ਪੜ੍ਹੋ: ਗਾਇਕਾ ਜੈਸਮੀਨ ਅਖਤਰ ਨੇ ਪਤੀ ਲਾਲੀ ਕਾਹਲੋਂ ਨਾਲ ਸਾਂਝੀ ਕੀਤੀ ਰੋਮਾਂਟਿਕ ਵੀਡੀਓ, ਫੈਨਜ਼ ਨੇ ਕਿਹਾ, 'ਨਜ਼ਰ ਨਾ ਲੱਗੇ ਜੋੜੀ ਨੂੰ'

ਫ਼ਿਲਮ ਦਾ ਟ੍ਰੇਲਰ ਵੇਖਣ ਮਗਰੋਂ ਫੈਨਜ਼ ਰੱਜ ਕੇ ਫ਼ਿਲਮ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ਤਾਂ ਫੈਨਜ਼ ਫ਼ਿਲਮ ਮੇਕਰ ਤੋਂ ਕਾਫੀ ਨਾਰਾਜ ਸਨ। ਇਸ ਦੇ ਨਾਲ-ਨਾਲ ਉਹ ਫ਼ਿਲਮ ਦੇ ਲਗਭਗ ਸਾਰੇ ਹੀ ਕਿਰਦਾਰਾਂ ਇੱਥੋਂ ਤੱਕ ਕਿ ਸੀਤਾ ਤੇ ਰਾਵਣ ਦਾ ਕਿਰਦਾਰ ਨਿਭਾ ਰਹੇ ਸੈਫ ਅਲੀ ਖ਼ਾਨ ਦੇ ਲੁੱਕ ਨੂੰ ਲੈ ਕੇ ਕਾਫੀ ਗੁੱਸੇ 'ਚ ਸਨ। ਹੁਣ ਇਹ ਫ਼ਿਲਮ ਦਰਸ਼ਕਾਂ ਨੂੰ ਕਿੰਨਾ ਕੁ ਪ੍ਰਭਾਵਿਤ ਕਰ ਸਕੇਗੀ ਇਹ ਤਾਂ ਫ਼ਿਲਮ ਰਿਲੀਜ਼ ਹੋਣ ਮਗਰੋਂ ਹੀ ਪਤਾ ਲੱਗ ਸਕੇਗਾ। ਇਹ ਫ਼ਿਲਮ 16 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network