ਗਾਇਕਾ ਜੈਸਮੀਨ ਅਖਤਰ ਨੇ ਪਤੀ ਲਾਲੀ ਕਾਹਲੋਂ ਨਾਲ ਸਾਂਝੀ ਕੀਤੀ ਰੋਮਾਂਟਿਕ ਵੀਡੀਓ, ਫੈਨਜ਼ ਨੇ ਕਿਹਾ, 'ਨਜ਼ਰ ਨਾ ਲੱਗੇ ਜੋੜੀ ਨੂੰ'

ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਅਖਤਰ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ। ਵਿਆਹ ਮਗਰੋਂ ਗਾਇਕਾ ਅਕਸਰ ਆਪਣੇ ਪਤੀ ਤੇ ਪਰਿਵਾਰ ਨਾਲ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ 'ਚ ਜੈਸਮੀਨ ਨੇ ਪਤੀ ਲਾਲੀ ਕਾਹਲੋਂ ਨਾਲ ਰੋਮਾਂਟਿਕ ਵੀਡੀਓ ਸਾਂਝੀ ਕੀਤੀ ਹੈ, ਫੈਨਜ਼ ਇਸ ਜੋੜੀ ਦੀ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

Written by  Pushp Raj   |  May 11th 2023 03:16 PM  |  Updated: May 11th 2023 03:16 PM

ਗਾਇਕਾ ਜੈਸਮੀਨ ਅਖਤਰ ਨੇ ਪਤੀ ਲਾਲੀ ਕਾਹਲੋਂ ਨਾਲ ਸਾਂਝੀ ਕੀਤੀ ਰੋਮਾਂਟਿਕ ਵੀਡੀਓ, ਫੈਨਜ਼ ਨੇ ਕਿਹਾ, 'ਨਜ਼ਰ ਨਾ ਲੱਗੇ ਜੋੜੀ ਨੂੰ'

Jasmeen AkhtarRomantic Video : ਜੈਸਮੀਨ ਅਖਤਰ ਦਾ ਨਾਂਅ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕਾਂ 'ਚ ਸ਼ੁਮਾਰ ਹੈ। ਜੈਸਮੀਨ ਵੀ ਆਪਣੀ ਵੱਡੀ ਭੈਣ ਗੁਰਲੇਜ਼ ਅਖਤਰ ਵਾਂਗ ਇੱਕ ਚੰਗੀ ਗਾਇਕਾ ਹੈ ਤੇ ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਗਾਇਕਾ ਨੇ ਆਪਣੇ ਪਤੀ ਨਾਲ ਇੱਕ ਕਿਊਟ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। 

ਗਾਇਕੀ ਦੇ ਨਾਲ-ਨਾਲ ਜੈਸਮੀਨ ਅਖਤਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਗਾਇਕਾ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀ ਅਪਡੇਟ ਸਾਂਝੀ ਕਰਦੀ ਰਹਿੰਦੀ ਹੈ। 

ਹਾਲ ਹੀ ਵਿੱਚ ਜੈਸਮੀਨ ਅਖਤਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਹੈਂਡਲ 'ਤੇ ਪਤੀ ਲਾਲੀ ਕਾਹਲੋਂ ਨਾਲ ਇੱਕ ਰੋਮਾਂਟਿਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜੈਸਮੀਨ ਨੇ ਪਤੀ ਲਈ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਅਦਾਕਾਰਾ ਨੇ ਲਿਖਿਆ, 'ਮੈਂ ਤੇਰੀ ਕੇਕ ਵੀ ਤੇਰਾ 😝 @lally.kahlon307 lally.kahlon307 ❤️ love you sohneya ❤️। 

ਇਸ ਵੀਡੀਓ ਦੇ ਵਿੱਚ ਤੁਸੀਂ ਜੈਸਮੀਨ ਨੂੰ ਉਸ ਦੇ ਪਤੀ ਦਾ ਜਨਮਦਿਨ ਮਨਾਉਂਦੇ ਹੋਏ ਵੇਖ ਸਕਦੇ ਹੋ। ਆਪਣੇ ਪਤੀ ਨੂੰ ਕੇਕ ਦਿੰਦੇ ਹੋਏ ਜੈਸਮੀਨ ਕਹਿੰਦੀ ਹੈ ਮੈਂ ਤੇਰੀ ਕੇਕ ਵੀ ਤੇਰਾ.... ਇਹ  ਸੁਣ ਕੇ ਸਭ ਖਿੜਾ ਖਿੜਾ ਕੇ ਹੱਸ ਪੈਂਦੇ ਹਨ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਗਾਇਕਾ ਦਾ ਗੀਤ ਸੋਹਣੀਆਂ ਚੱਲ ਰਿਹਾ ਹੈ। 

ਗਾਇਕਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਗਾਇਕਾ ਦੀ ਇਸ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਫੈਨਜ਼ ਇਸ ਜੋੜੀ 'ਤੇ ਪਿਆਰ ਲੁੱਟਾਉਂਦੇ ਹੋਏ ਨਜ਼ਰ ਆਏ। ਇੱਕ ਯੂਜ਼ਰ ਨੇ ਲਿਖਿਆ, ਬਹੁਤ ਹੀ ਪਿਆਰੀ ਜੋੜੀ ਹੈ ਤੁਹਾਡੀ ਜੈਸਮੀਨ ਤੇ ਲਾਲੀ ਜੀ, ਰੱਬ ਕਰੇ ਨਜ਼ਰ ਨਾਂ ਲੱਗੇ ਜੋੜੀ ਨੂੰ।'

ਹੋਰ ਪੜ੍ਹੋ: ਫ਼ਿਲਮ 'ਗੋਡੇ ਗੋਡੇ ਚਾਅ' ਦਾ ਦੂਜਾ ਗੀਤ 'ਅੱਲ੍ਹੜਾਂ ਦੇ' ਹੋਇਆ ਰਿਲੀਜ਼, ਵੇਖੋ ਸੋਨਮ ਬਾਜਵਾ ਨੇ ਆਪਣੇ ਗਿੱਧੇ ਨਾਲ ਕਿੰਝ ਪਾਈਆਂ ਧਮਾਲਾਂ

ਜੇਕਰ ਜੈਸਮੀਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਸਮੀਨ ਅਖਤਰ ਨੇ ਹੁਣ ਤੱਕ ਕਈ ਪੰਜਾਬੀ ਹਿੱਟ ਗੀਤ ਗਾਏ ਹਨ। ਹਾਲ ਹੀ ਵਿੱਚ ਗਾਇਕਾ ਦਾ ਫ਼ਿਲਮ 'ਗੋਡੇ-ਗੋਡੇ ਚਾਅ' ਦਾ ਗੀਤ ਸੱਖੀਏ ਸਹੇਲੀਏ ਰਿਲੀਜ਼ ਹੋਇਆ ਹੈ। ਸਰੋਤਿਆਂ ਨੇ ਇਸ ਗੀਤ ਵਿੱਚ ਜੈਸਮੀਨ ਦੇ ਗਾਇਕੀ ਦੇ ਅੰਦਾਜ਼ ਨੂੰ ਬਹੁਤ ਪਸੰਦ ਕੀਤਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network