ਗੁਜਰਾਤ ਦੇ ਵਪਾਰੀ ਭਾਵੇਸ਼ ਭੰਡਾਰੀ ਨੇ ਜ਼ਿੰਦਗੀ ਭਰ ਦੀ ਕਮਾਈ 200 ਕਰੋੜ ਰੁਪਏ ਕੀਤੇ ਦਾਨ, ਬੱਚੇ ਵੀ ਚੱਲ ਰਹੇ ਮਾਪਿਆਂ ਦੇ ਨਕਸ਼ੇ ਕਦਮ ‘ਤੇ

ਜਦੋਂ ਇਨਸਾਨ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਤਾਂ ਮੋਹ, ਮਾਇਆ ਤੋਂ ਉਸ ਦਾ ਮਨ ਉਚਾਟ ਹੋ ਜਾਂਦਾ ਹੈ। ਉਸ ਨੂੰ ਪ੍ਰਮਾਤਮਾ ਦੀ ਭਗਤੀ ਅੱਗੇ ਇਹ ਚੀਜ਼ਾਂ ਤੁੱਛ ਜਾਪਣ ਲੱਗ ਜਾਂਦੀਆਂ ਹਨ। ਜਦੋਂਕਿ ਸੰਸਾਰਕ ਜੀਵ ਲੋਭ ਮੋਹ ਹੰਕਾਰ ‘ਚ ਹੀ ਸਾਰੀ ਉਮਰ ਫਸਿਆ ਰਹਿੰਦਾ ਹੈ।

Written by  Shaminder   |  April 16th 2024 01:56 PM  |  Updated: April 16th 2024 01:56 PM

ਗੁਜਰਾਤ ਦੇ ਵਪਾਰੀ ਭਾਵੇਸ਼ ਭੰਡਾਰੀ ਨੇ ਜ਼ਿੰਦਗੀ ਭਰ ਦੀ ਕਮਾਈ 200 ਕਰੋੜ ਰੁਪਏ ਕੀਤੇ ਦਾਨ, ਬੱਚੇ ਵੀ ਚੱਲ ਰਹੇ ਮਾਪਿਆਂ ਦੇ ਨਕਸ਼ੇ ਕਦਮ ‘ਤੇ

ਜਦੋਂ ਇਨਸਾਨ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਤਾਂ ਮੋਹ, ਮਾਇਆ ਤੋਂ ਉਸ ਦਾ ਮਨ ਉਚਾਟ ਹੋ ਜਾਂਦਾ ਹੈ। ਉਸ ਨੂੰ ਪ੍ਰਮਾਤਮਾ ਦੀ ਭਗਤੀ ਅੱਗੇ ਇਹ ਚੀਜ਼ਾਂ ਤੁੱਛ ਜਾਪਣ ਲੱਗ ਜਾਂਦੀਆਂ ਹਨ। ਜਦੋਂਕਿ ਸੰਸਾਰਕ ਜੀਵ ਲੋਭ ਮੋਹ ਹੰਕਾਰ ‘ਚ ਹੀ ਸਾਰੀ ਉਮਰ ਫਸਿਆ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਕਰੋੜਪਤੀ ਵਪਾਰੀ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਦੋ ਸੌ ਕਰੋੜ ਰੁਪਏ ਦਾਨ ਕਰ ਦਿੱਤੇ ਹਨ । ਇਸੇ ਸਾਲ ਫਰਵਰੀ ‘ਚ ਗੁਜਰਾਤ ਦੇ ਰਹਿਣ ਵਾਲੇ ਵਪਾਰੀ ਭਾਵੇਸ਼ ਭੰਡਾਰੀ (Bhavesh Bhandari)ਤੇ ਉਨ੍ਹਾਂ ਦੀ ਪਤਨੀ ਨੇ ਇੱਕ ਸਮਾਰੋਹ ਦੇ ਦੌਰਾਨ ਆਪਣੀ ਸਾਰੀ ਦੌਲਤ ਦਾਨ ਕਰ ਦਿੱਤੀ ਸੀ।

ਹੋਰ ਪੜ੍ਹੋ : ‘ਚਮਕੀਲੇ’ ਦੇ ਰੰਗ ‘ਚ ਰੰਗਿਆ ਅਮੂਲ, ਦਿਲਜੀਤ ਦੋਸਾਂਝ ਤੇ ਪਰੀਣੀਤੀ ਲਈ ਬਰਸਾਇਆ ਪਿਆਰ

ਇਸ ਜੋੜੇ ਨੇ 2022 ‘ਚ ਸੰਨਿਆਸੀ ਜ਼ਿੰਦਗੀ ਧਾਰਨ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸਭ ਕੁਝ ਦਾਨ ਕਰ ਦਿੱਤਾ । ਹਿੰਮਤ ਨਗਰ ਦੇ ਰਹਿਣ ਵਾਲੇ ਇਸ ਪਰਿਵਾਰ ਦੇ ਬੱਚੇ ਵੀ ਆਪਣੇ ਮਾਪਿਆਂ ਦੇ ਨਕਸ਼ੇ ਕਦਮ ‘ਤੇ ਚੱਲਣ ਲਈ ਤਿਆਰ ਹਨ।  

ਫਰਵਰੀ ‘ਚ ਜੋੜੀ ਨੇ ਕਰ ਦਿੱਤਾ ਸਭ ਕੁਝ ਦਾਨ 

ਫਰਵਰੀ ‘ਚ ਇਸ ਜੋੜੀ ਨੇ ੩੫ ਵਿਅਕਤੀਆਂ ਦੇ ਨਾਲ ਜਲੂਸ ਦੇ ਦੌਰਾਨ ਆਪਣੇ ਮੋਬਾਈਲ ਫੋਨ, ਏ.ਸੀ. ਸਣੇ ਸਾਰਾ ਸਮਾਨ ਦਾਨ ਕਰ ਦਿੱਤਾ ਸੀ । ਇਸ ਦੌਰਾਨ ਇਹ ਜੋੜੀ ਇੱਕ ਵਾਹਨ ‘ਤੇ ਸਵਾਰ ਸੀ ਅਤੇ ਸਮਾਨ ਦਾਨ ਕਰ ਦਿੱਤਾ ਸੀ ਅਤੇ ਹੁਣ ਇਹ ਜੋੜੀ 22 ਅਪ੍ਰੈਲ ਤੱਕ ਸਾਰੇ ਪਰਿਵਾਰਕ ਸਬੰਧਾਂ ਅਤੇ ਮੋਹ ਮਾਇਆ ਦਾ ਤਿਆਗ ਕਰ ਦੇਵੇਗੀ ।ਜਿਸ ਤੋਂ ਬਾਅਦ ਇਹ ਜੋੜੀ ਨੰਗੇ ਪੈਰੀਂ ਇੱਕ ਯਾਤਰਾ ਸ਼ੁਰੂ ਕਰੇਗੀ ਅਤੇ ਸਧਾਰਣ ਜ਼ਿੰਦਗੀ ਬਿਤਾਏਗੀ।   

 

 

  

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network