JAWAN: ‘ਜਵਾਨ’ ਨੇ ਤੋੜਿਆ ‘ਪਠਾਨ’ ਦਾ ਰਿਕਾਰਡ, ਫਿਲਮ ਦੀ ਸ਼ਾਨਦਾਰ ਸ਼ੁਰੂਆਤ ਤੋਂ ਖੁਸ਼ ਹੋਏ ਕਿੰਗ ਖ਼ਾਨ

ਸ਼ਾਹਰੁਖ ਖਾਨ ਦੀ ਫਿਲਮ ਜਵਾਨ (Jawan) ਦਾ ਜਾਦੂ ਪੂਰੀ ਦੁਨੀਆ 'ਚ ਛਾਇਆ ਹੋਇਆ ਹੈ। ਫਿਲਮ ਨੇ ਦੁਨੀਆ ਭਰ 'ਚ ਸ਼ਾਨਦਾਰ ਕਲੈਕਸ਼ਨ ਕੀਤਾ ਹੈ। ਇਸ ਦੇ ਨਾਲ ਹੀ ਜਵਾਨ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਪਹਿਲੇ ਦੋ ਦਿਨਾਂ 'ਚ ਜਵਾਨ ਦੀ ਦੁਨੀਆ ਭਰ 'ਚ ਕੀ ਸੀ ਕੁਲੈਕਸ਼ਨ ਰਿਹਾ, ਆਓ ਜਾਣਦੇ ਹਾਂ।

Reported by: PTC Punjabi Desk | Edited by: Pushp Raj  |  September 09th 2023 05:55 PM |  Updated: September 09th 2023 05:55 PM

JAWAN: ‘ਜਵਾਨ’ ਨੇ ਤੋੜਿਆ ‘ਪਠਾਨ’ ਦਾ ਰਿਕਾਰਡ, ਫਿਲਮ ਦੀ ਸ਼ਾਨਦਾਰ ਸ਼ੁਰੂਆਤ ਤੋਂ ਖੁਸ਼ ਹੋਏ ਕਿੰਗ ਖ਼ਾਨ

Jawan Worldwide Box Office Collection Day 2: ਸ਼ਾਹਰੁਖ ਖਾਨ ਦੀ ਫਿਲਮ ਜਵਾਨ (Jawan) ਦਾ ਜਾਦੂ ਪੂਰੀ ਦੁਨੀਆ 'ਚ ਛਾਇਆ ਹੋਇਆ ਹੈ। ਫਿਲਮ ਨੇ ਦੁਨੀਆ ਭਰ 'ਚ ਸ਼ਾਨਦਾਰ ਕਲੈਕਸ਼ਨ ਕੀਤਾ ਹੈ। ਇਸ ਦੇ ਨਾਲ ਹੀ ਜਵਾਨ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਪਹਿਲੇ ਦੋ ਦਿਨਾਂ 'ਚ ਜਵਾਨ ਦੀ ਦੁਨੀਆ ਭਰ 'ਚ ਕੀ ਸੀ ਕੁਲੈਕਸ਼ਨ ਰਿਹਾ, ਆਓ ਜਾਣਦੇ ਹਾਂ। 

'ਜਵਾਨ' ਦੀ ਦੁਨੀਆ ਭਰ 'ਚ ਪਹਿਲੇ ਦਿਨ ਬਾਕਸ ਆਫਿਸ ਕਲੈਕਸ਼ਨ ਨੇ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਨੇ ਪਹਿਲੇ ਦਿਨ 129.60 ਕਰੋੜ ਦੀ ਕਮਾਈ ਕੀਤੀ ਸੀ। ਇਸ ਨਾਲ ਜਵਾਨ ਭਾਰਤ ਦੀ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ।

ਬਾਕਸ ਆਫਿਸ ਵਰਲਡਵਾਈਡ ਦੀ ਰਿਪੋਰਟ ਦੇ ਅਨੁਸਾਰ, ਜਵਾਨ ਨੇ ਦੂਜੇ ਦਿਨ 102 ਕਰੋੜ ਰੁਪਏ ਦਾ ਵਿਸ਼ਵਵਿਆਪੀ ਕਾਰੋਬਾਰ ਕੀਤਾ ਹੈ। ਪਹਿਲੇ ਦੋ ਦਿਨਾਂ ਦੇ ਵਿਸ਼ਵਵਿਆਪੀ ਕਲੈਕਸ਼ਨ ਨੇ ਫਿਲਮ ਨੂੰ 200 ਕਰੋੜ ਦੇ ਕਲੱਬ ਵਿੱਚ ਸ਼ਾਮਲ ਕਰ ਲਿਆ ਹੈ। ਇਸ ਦੇ ਨਾਲ 'ਜਵਾਨ' ਦਾ ਬਾਕਸ ਆਫਿਸ ਕਲੈਕਸ਼ਨ ਦੋ ਦਿਨਾਂ 'ਚ 231 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

ਇਸ ਦੇ ਨਾਲ ਹੀ ਸ਼ਾਹਰੁਖ ਖਾਨ ਦੀ ਫਿਲਮ ਨੇ ਭਾਰਤ 'ਚ ਪਹਿਲੇ ਦਿਨ 74.50 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਜਵਾਨ ਦੀ ਬੰਪਰ ਕਮਾਈ ਨੇ ਇਸ ਨੂੰ ਦੇਸ਼ ਦੀ ਸਭ ਤੋਂ ਵੱਡੀ ਓਪਨਿੰਗ ਫਿਲਮ ਬਣਾ ਦਿੱਤਾ ਹੈ। ਰਿਲੀਜ਼ ਦੇ ਦੂਜੇ ਦਿਨ ਵੀ ਫਿਲਮ ਦੀ ਕਮਾਈ 50 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ। ਸ਼ੁੱਕਰਵਾਰ ਨੂੰ ਫਿਲਮ ਦਾ ਕਲੈਕਸ਼ਨ 52.50 ਕਰੋੜ ਰੁਪਏ ਸੀ।

ਹੋਰ ਪੜ੍ਹੋ: ਸਰਗੁਨ ਮਹਿਤਾ ਨੇ ਆਪਣੇ ਮਾਤਾ-ਪਿਤਾ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ , ਪੋਸਟ ਸਾਂਝੀ ਕਰਦਿਆਂ ਲਿਖਿਆ, 'ਬੁਰੀ ਨਜ਼ਰ ਵਾਲੇ..ਤੇਰਾ ਮੂੰਹ ਕਾਲਾ' 

ਜਵਾਨ ਦੀ ਭਾਰਤੀ ਬਾਕਸ ਆਫਿਸ ਕਲੈਕਸ਼ਨ ਨੇ ਦੋ ਦਿਨਾਂ ਵਿੱਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਦਾ ਕੁੱਲ ਬਾਕਸ ਆਫਿਸ ਕਲੈਕਸ਼ਨ 127.25 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network